ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jul 8th, 2020

ਗੁਨਬੀਰ ਸਿੰਘ ਸਿੱਧੂ ਵਾਿੲਟਹਿੱਲ ਦੀ ਸ਼ਿਕਾਇਤ ਤੇ ਮੋਹਾਲੀ ਪੁਲਿਸ ਵੱਲੋਂ ਲੜਕੀਆਂ ਨੂੰ ਫਿਲਮ ਇੰਡਸਟਰੀ ‘ਚ ਕੰਮ ਦਿਵਾਉਣ ਦੇ ਝਾਂਸੇ ਵਿਚ ਬਲੈਕਮੇਲ ਕਰਨ ਵਾਲੇ ‘ਤੇ ਮਾਮਲਾ ਦਰਜ

ਗੁਨਬੀਰ ਸਿੰਘ ਸਿੱਧੂ ਵਾਇਟਹਿੱਲ ਦੀ ਸ਼ਿਕਾਇਤ ਤੇ ਮੋਹਾਲੀ ਪੁਲਿਸ ਵੱਲੋਂ ਲੜਕੀਆਂ ਨੂੰ ਫਿਲਮ ਇੰਡਸਟਰੀ ‘ਚ ਕੰਮ ਦਿਵਾਉਣ ਦੇ ਝਾਂਸੇ ਵਿਚ ਬਲੈਕਮੇਲ ਕਰਨ ਵਾਲੇ ‘ਤੇ ਮਾਮਲਾ ਦਰਜ

ਮੋਹਾਲੀ, 8 ਸਤੰਬਰ (ਜਵੰਦਾ)- ਲੜਕੀਆਂ ਨੂੰ ਫਿਲਮ ਇੰਡਸਟਰੀ ਵਿਚ ਕੰਮ ਦਿਵਾਉਣ ਦਾ ਝਾਸਾਂ ਦੇ ਕੇ ਬਲੈਕ ਕਰਨ ਵਾਲੇ ਇਕ ਸਖਸ ਤੇ ਮੋਹਾਲੀ ਪੁਲਿਸ ਐੱਸ ਐੱਸ ਪੀ ਕੁਲਦੀਪ ਸਿੰਘ ਚਹਿਲ ਅਤੇ ਐੱਸ ਪੀ ਸਿਟੀ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐੱਸ . ਐੱਚ ਓ ਲਖਵਿੰਦਰ ਸਿੰਘ ਥਾਣਾ ਪੁਲਿਸ ਮੋਹਾਲੀ ਨੇ 6 ਸਤੰਬਰ ਨੂੰ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਨੂੰ 7 ਸਤੰਬਰ ਨੂੰ ਹੀ ਗਿਰਫ਼ਤਾਰ ਕਰ ਲਿਆ ਹੈ ਅਤੇ ਪੁਲਿਸ ਨੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੋਹਾਲੀ ਪੁਲਿਸ ਕੋਲ ਪੰਜਾਬੀ ਫਿਲਮ ਪ੍ਰੋਡਿਊਸਰ ਗੁਨਬੀਰ ਸਿੰਘ ਸਿੱਧੂ ਵਾਇਟਹਿੱਲ ਸਟੂਡੀਓ ਨੇ ਸ਼ਿਕਾਇਤ ਕੀਤੀ ਸੀ ਕਿ ਦਿੱਲੀ ਦਾ ਵਸਨੀਕ ਉਬੇਦ ਅਫਰੀਦੀ ਜੋ ਕਿ ਆਪਣੇ ਵੱਖ-ਵੱਖ ਮੋਬਾਇਲ ਨੰਬਰਾਂ ਤੋਂ ਲੜਕੀਆਂ ਨੂੰ ਮੈਸਜ ਭੇਜਦਾ ਹੈ ਅਤੇ ਉਨ੍ਹਾਂ ਨੂੰ ਮੇਰੇ(ਗੁਨਬੀਰ ਸਿੰਘ ਸਿੱਧੂ ਵਾਇਟਹਿੱਲ ਸਟੂਡੀਓ ) ਦੇ ਨਾਮ ਹੇਠ ਝਾਸਾਂ ਦਿੰਦਾ ਹੇ ਕਿ ਫਿਲਮਾਂ ਵਿਚ ਕੰਮ ਦਿੱਤਾ ਜਾਏਗਾ ਅਤੇ ਟ੍ਰੇਨਿੰਗ ਦਿੱਤੀ ਜਾਏਗੀ। ਇਸ ਤਰਾਂ ਨਾਲ ਲੜਕੀਆਂ ਨੂੰ ਬਲੈਕ ਮੇਲ ਕੀਤਾ ਜਾਂਦਾ ਹੈ। ਦੱਸ ਦਈਏ ਕਿ ਗੁਨਬੀਰ ਸਿੰਘ ਸਿੱਧੂ ਐਮ ਡੀ ਵਾਇਟਹਿੱਲ ਸਟੂਡੀਓ ਪਾਲੀਵੁੱਡ ਇੰਡਸਟਰੀ ਦੀ ਨਾਮੀ ਸ਼ਖ਼ਸੀਅਤ ਹਨ ਜੋ ਕਿ ‘ਜੱਟ ਐਂਡ ਜੂਲੀਅਟ2’, ‘ਤੂੰ ਮੇਰਾ ਬਾਈ ਮੈ ਤੇਰਾ ਬਾਈ’, ‘ਬੈਸਟ ਆਫ਼ ਲੱਕ’, ‘ਰੋਮੀਓ ਰਾਂਝਾ’, ‘ਪੰਜਾਬ 1984’, ‘ਸਰਦਾਰ ਜੀ’, ‘ਸਰਦਾਰ ਜੀ 2’, ‘ਸਾਹਬ ਬਹਾਦਰ’, ‘ਚੰਨਾ ਮੇਰਿਆ’ ਅਤੇ ‘ਕੈਰੀ ਆਨ ਜੱਟਾ’, ਅਤੇ ‘ਮੁਕਲਾਵਾ’ ਵਰਗੀਆਂ ਅਨੇਕਾਂ ਹੀ ਸੁਪਰ ਹਿੱਟ ਫਿਲਮਾਂ ਬਤੌਰ ਨਿਰਮਾਤਾ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।ਉਨਾਂ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ਤੇ ਥਾਣਾ ਫੇਸ-1 ਪੁਲਿਸ ਮੋਹਾਲੀ ਨੇ ਕਾਰਵਾਈ ਕਰਦਿਆਂ ਉਕਤ ਉਬੇਦ ਅਫਰੀਦੀ ਪੁੱਤਰ ਸਦੀਕ ਅਫਰੀਦੀ ਵਾਸੀ ਵੈਸਟ ਸੰਤ ਨਗਰ ਦਿੱਲੀ ਵਿਰੁੱਧ ਮੁਕੱਦਮਾ ਨੰਬਰ 187 ਮਿਤੀ 6 ਸਤੰਬਰ 2019 ਧਾਰਾ 419, 420 ਆਈਪੀਸੀ, 66ਸੀ, 66ਡੀ ਆਈਟੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: