ਗੁਣ ਦਾ ਮਾਲਕ

ss1

ਗੁਣ ਦਾ ਮਾਲਕ

ਕਿਹੜੇ ਗੁਣ ਦਾ ਮਾਲਕ ਦੱਸਾਂ ਆਪਣੇ ਸੱਜਣ ਪਿਆਰੇ ਨੂੰ?
ਸਿਫ਼ਤ ਕਰਨ ਨੂੰ ਸ਼ਬਦ ਨਾ ਮਿਲਦੇ ੳਸਦੇ ਪਲ ਪਲ ਵਾਰੇ ਨੂੰ ||

ਜਿੱਦਾਂ ਕੋਈ ਪਰਚਾਅ ਨਈ ਸਕਦਾ ਮਾਂ ਤੋਂ ਵਿਛੜੇ ਬਾਲਕ ਨੂੰ,
ਇੰਝ ਹੀ ਆਸਰਾ ਰਹਿੰਂਦਾ ਉਸਦਾ ਜੱਗ ਉੱਤੇ ਬੇਸਹਾਰੇ ਨੂੰ ||

ਅੱਖਾਂ ਦੇ ਵਿੱਚ ਪਾ ਕੇ ਅੱਖਾਂ ਮਨ ਦੀ ਪੀੜਾ ਹਰ ਲੈਂਦਾ ,
ਫੁੱਲਾਂ ਤੋਂ ਵੀ ਹੌਲਾ ਕਰਦਾ ਦਿਲ ਦੇ ਬੋਝਲ ਭਾਰੇ ਨੂੰ ||

ਬਹੁਤਾ ਨਈ ਤਾਂ ਥੋੜਾ ਥੋੜਾ ਪਰ ਭੁਲੇਖਾ ਪੈਂਦਾ ਮੈਨੂੰ,
ਬੱਦਲ ਤੱਕ ਕੇ ਫਿਰ ਜਦ ਵੇਖਾਂ ਉਸਦੇ ਕੇਸ਼ ਖਿਲਾਰੇ ਨੂੰ ||

ਅੱਜਕੱਲ ਦਿਲਬਰ ਰੁੱਸਿਆ ਫਿਰਦਾ ਕਿਹੜੀ ਗੱਲ ਦਾ ਰੋਸਾ ਹੁਣ?
ਰੱਬ ਜਾਣੇ ਕੱਦ ਭਾਗਾਂ ਲੱਗਣਾ ਡਿੱਗਦੇ ਢਹਿੰਦੇ ਢਾਰੇ ਨੂੰ?

ਆਪਣੇ ਦਿਲ ਤੇ ਸੁੱਟ ਲਵਾਂਗਾ ਮੈਂ ਕੜਕਦੀਆਂ ਬਿਜਲੀਆਂ,
ਪਰ ਮੈਂ ਆਚ ਨਾ ਆਉਣ ਦੇਵਾਂ ਤੇਰੇ ਮਹਿਲ ਉਸਾਰੇ ਨੂੰ ||

ਮੈਂ ਤਾਂ ਦਰ ਦਰ ਰੁਲਦੇ ਫਿਰਨਾ ਰੋਣਾ ਤੇ ਕੁਰਲਾਉਣਾ ਵੀ,
ਜਦ ਖੇਤਾਂ ਨੇ ਖਾਧਾ ਹੋਵੇ ਮੇਰੀ ਗਾਂ ਦੇ ਚਾਰੇ ਨੂੰ ||

ਕੁਝ ਕੁਝ ਵਾਕਾ ਯਾਦ ਹੈ ਤੈਨੂੰ ਬਾਕੀ ਸਾਰੇ ਵਿਸਰ ਗਏ,
ਖਬਰੇ ਕਿਉਂ ਸਭ ਚੇਤੇ ਰਹਿੰਦਾ ‘ ਟੋਨੀ ‘ ਕਰਮਾਂ ਮਾਰੇ ਨੂੰ ||

ਯਸ਼ ਪਾਲ “ਟੋਨੀ “
9876498603
ਰਾਮ ਸ਼ਰਨਮ ਕਲੋਨੀ, ਕਾਹਨੂੰਵਾਨ ਰੋਡ
ਗੁਰਦਾਸਪੁਰ

Share Button

Leave a Reply

Your email address will not be published. Required fields are marked *