ਗੁਣ ਗਾਣ ਮੇਰੇ ਦੇਸ਼ ਦਾ

ss1

ਗੁਣ ਗਾਣ ਮੇਰੇ ਦੇਸ਼ ਦਾ

ਕਿਸ ਤਰਾਂ ਕਰਾਂ ਮੈ ਗੁਣ ਗਾਣ ਮੇਰੇ ਦੇਸ਼ ਦਾ,
ਜਾਤਾਂ ਮਜਹਬਾਂ ਵੰਡਿਆ ਏ ਇਨਸਾਨ ਮੇਰੇ ਦੇਸ਼ ਦਾ।
ਦਿਨੋਂ ਦਿਨ ਵੱਧ ਰਹੀ ਏ ਜਬਰ ਜਨਾਹਾਂ ਦੀ ਫਹਰਿਸਤ,
ਏ ਕੈਸਾ ਬਨਣ ਰਿਹਾ ਹੈ ਨਿਯਾਮ ਮੇਰੇ ਦੇਸ਼ ਦਾ।
ਕਰਜੇ ਦੀ ਮਾਰ ਕਰਕੇ, ਰੁਲਦੇ ਪਰਿਵਾਰ ਕਰਕੇ,
ਮਰ ਰਿਹਾ ਏ ਮਜਦੂਰ ਤੇ ਕਿਸਾਨ ਮੇਰੇ ਦੇਸ਼  ਦਾ।
ਇਮਾਨਦਾਰ ਨੂੰ ਮੁਸ਼ਕਿਲ ਨਾਲ ਰੋਟੀ ਮਿਲਦੀ ਏ,
ਮਹਿਲਾਂ ਵਿੱਚ ਰਹਿੰਦਾ ਏ ਬਈਮਾਨ ਮੇਰੇ ਦੇਸ਼ ਦਾ।
ਲੁਟਨ ਵਾਲੇ ਲੁਟ ਕੇ ਉਡ ਗਏ ਨੇ ‘ਸਾਬ’
ਗੂੜੀ ਨੀਂਦੇ ਸੁੱਤਾ ਏ ਪਾਸਬਾਨ ਮੇਰੇ ਦੇਸ਼ ਦਾ।
ਸਾਬ ਸਾਂਗਣਾ 
8427824478
Share Button

Leave a Reply

Your email address will not be published. Required fields are marked *