ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. May 26th, 2020

ਗੁਣਾਂ ਨਾਲ਼ ਭਰਪੂਰ ਗਰਮੀ ਦਾ ਫਲ ਜਾਮਣ

ਗੁਣਾਂ ਨਾਲ਼ ਭਰਪੂਰ ਗਰਮੀ ਦਾ ਫਲ ਜਾਮਣ

ਜਾਮਣ ਸਿਹਤ ਲਈ ਬਹੁਤ ਸਾਰੇ ਪੱਖਾਂ ਤੋਂ ਲਾਭਕਾਰੀ ਹੈ। ਜਾਮਣ ਖਾਣ ਨਾਲ ਪੇਟ ਸਬੰਧੀ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਤੇ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ। ਉਲਟੀਆਂ ਲੱਗਣ ‘ਤੇ ਲੂਣ ਲਾ ਕੇ ਜਾਮਣਾਂ ਖਾਣ ਨਾਲ ਉਲਟੀਆਂ ਨੂੰ ਠੀਕ ਕਰਦੀਆਂ ਹਨ। ਜਾਮਣ ਦੇ ਫਲ ਵਿਚ ਲੋਹਾ ਤੱਤ ਖ਼ੂਨ ਦੀ ਕਮੀ ਨੂੰ ਦੂਰ ਕਰਨ ‘ਚ ਸਹਾਈ ਹੁੰਦਾ ਹੈ। ਇਹ ਫਲ ਗੁਰਦੇ ਦੀ ਪੱਥਰੀ ਵਾਲੇ ਮਰੀਜ਼ਾਂ ਲਈ ਵੀ ਗੁਣਕਾਰੀ ਹੈ। ਇਸ ਦੇ ਸੇਵਨ ਨਾਲ ਪੱਥਰੀ ਖੁਰ ਕੇ ਨਿਕਲ ਜਾਂਦੀ ਹੈ। ਜਾਮਣ ਦੀਆ ਗਿਟਕਾਂ ਦਾ ਚੂਰਨ ਵੀ ਪਥਰੀ ਨੂੰ ਦੂਰ ਕਰਨ ‘ਚ ਸਹਾਈ ਹੁੰਦਾ ਹੈ। ਸ਼ੂਗਰ ਦੇ ਮਰੀਜ਼ਾਂ ਲਈ ਜਾਮਣ ਦਾ ਫਲ ਰਾਮਬਾਣ ਤੋਂ ਘੱਟ ਨਹੀਂ। ਜਾਮਣ ਦੀ ਗਿਟਕ ਦਾ ਚੂਰਨ ਲੈਣ ਨਾਲ ਸੂਗਰ ਦਾ ਪੱਧਰ ਠੀਕ ਰਹਿੰਦਾ ਹੈ। ਜਾਮਣ ਸਰੀਰ ਦੀ ਰੋਗਾਂ ਨਾਲ ਲੜਣ ਦੀ ਸਮਰਥਾ ਵਧਾਉਂਦੀਆਂ ਹਨ।

ਜਾਮਣ ਦੀ ਵਰਤੋਂ ਸਿਰਕਾ ਅਤੇ ਸ਼ਰਾਬ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਜਾਮਣ ਦਾ ਰੁੱਖ ਉਤਪਾਦਕਾਂ ਤੋਂ ਲੈ ਕੇ ਬਹੁਤ ਸਾਰੇ ਲੋਕਾਂ ਲਈ ਕੁਝ ਸਮੇਂ ਵਾਸਤੇ ਰੋਜ਼ੀ ਰੋਟੀ ਕਮਾਉਣ ਦਾ ਵੀ ਸਾਧਨ ਬਣਦਾ ਹੈ।

Leave a Reply

Your email address will not be published. Required fields are marked *

%d bloggers like this: