ਗੁਣਕਾਰੀ ਹੈ ਲਸਣ

ਗੁਣਕਾਰੀ ਹੈ ਲਸਣ

ਲਸਣ ‘ਚ ਵੱਡੀ ਮਾਤਰਾ ‘ਚ ਵਿਟਾਮਿਨ ਅਤੇ ਪੌਸ਼ਟਿਕ ਤੱਤ ਹੁੰਦੇ ਹਨ। ਲਸਣ ਦਾ ਅਸਲ ਫਾਇਦਾ ਲੈਣਾ ਹੈ ਤਾਂ ਇਸ ਨੂੰ ਕੱਚਾ ਚਬਾਇਆ ਜਾਏ। ਜੇਕਰ ਸ਼ਰੀਰ ‘ਚ ਐਂਟੀਬਾਇਓਟਿਕ ਦੀ ਮਾਤਰਾ ਵਧਾਣੀ ਹੈ ਤਾਂ ਖਾਲੀ ਪੇਟ ਲਸਣ ਖਾਓ।

ਲਸਣ ਵਿਚ ਅਜਿਹੇ ਕਈ ਗੁਣ ਮੌਜੂਦ ਹੁੰਦੇ ਹਨ, ਜੋ ਤੁਹਾਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੇ ਹਨ। ਇਸ ਲਈ ਜ਼ਿਆਦਾਤਰ ਲੋਕ ਸਬਜ਼ੀ ਤੋਂ ਇਲਾਵਾ ਸਵੇਰੇ ਖਾਲੀ ਪੇਟ ਲਸਣ ਖਾਣਾ ਪਸੰਦ ਕਰਦੇ ਹਨ। ਲਸਣ ‘ਚ ਐਲੀਸੀਨ ਨਾਮ ਦਾ ਇਕ ਕੰਪਾਊਂਡ ਪਾਇਆ ਜਾਂਦਾ। ਜਿਸ ‘ਚ ਐਂਟੀ ਬੈਕਟੀਰੀਅਲ , ਐਂਟੀ ਵਾਇਰਲ, ਐਂਟੀ ਫੰਗਲ, ਐਂਟੀ ਆਕਸੀਡੈਂਟ ਪ੍ਰਾਪਰਟੀਆਂ ਹੁੰਦੀਆਂ ਹਨ।

ਇਕ ਸਟੱਡੀ ਮੁਤਾਬਕ ਮੰਨਿਆ ਜਾਂਦਾ ਹੈ ਕਿ ਲਸਣ ਮੋਟਾਪਾ ਘਟਾਉਣ ‘ਚ ਵੀ ਮਦਦਗਾਰ ਸਾਬਿਤ ਹੁੰਦਾ ਹੈ। ਲਸਣ ‘ਚ ਵਿਟਾਮਿਨ ਸੀ, ਬੀ6 ਅਤੇ ਮੈਗਨੀਜ਼ ਹੁੰਦਾ ਹੈ। ਇਸ ਵਿੱਚ ਐਂਟੀ ਆਕਸੀਡੈਂਟ ਗੁਣ ਹੋਣ ਦੇ ਕਾਰਨ ਇਹ ਹਰ ਤਰਾਂ ਦੀ ਇਨਫੈਕਸ਼ਨ ਨਾਲ ਲੜਦਾ ਹੈ। ਲਸਣ ਦੀਆਂ 3/4 ਕਲੀਆਂ ਨੂੰ ਇਕ ਗਲਾਸ ਦੁੱਧ ਵਿਚ ਉਬਾਲ ਕੇ ਰੋਜ਼ ਰਾਤ ਨੂੰ ਸੌਂਦੇ ਸਮੇਂ ਪੀਣ ਨਾਲ ਸਾਹ ਦੀ ਬਿਮਾਰੀ ਤੋਂ ਆਰਾਮ ਮਿਲਦਾ ਹੈ।

ਗੰਭੀਰ ਦੌਰੇ ਸਮੇਂ ਲਸਣ ਦੇ ਰਸ ਨੂੰ ਸ਼ਹਿਦ ਵਿਚ ਮਿਲਾ ਕੇ ਲੈਣ ਨਾਲ ਚਮਤਕਾਰੀ ਅਸਰ ਹੁੰਦਾ ਹੈ। ਲਸਣ ਦਿਲ ਦੀਆਂ ਬਿਮਾਰੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਬਲੱਡ ਸਰਕੂਲੇਸ਼ਨ ਵੱਧਦਾ ਹੈ ਅਤੇ ਕਲੈਸਟ੍ਰੋਲ ਘੱਟ ਹੁੰਦਾ ਹੈ।

Share Button

Leave a Reply

Your email address will not be published. Required fields are marked *

%d bloggers like this: