ਗੁਟਕਾ ਸਾਹਿਬ ਦੇ 51 ਅੰਗ ਗਲੀ ਵਿੱਚ ਸੁੱਟੇ ਮਿਲੇ

ss1

ਗੁਟਕਾ ਸਾਹਿਬ ਦੇ 51 ਅੰਗ ਗਲੀ ਵਿੱਚ ਸੁੱਟੇ ਮਿਲੇ
ਪੁਲਿਸ ਵੱਲੋਂ ਜਾਂਚ ਸੁਰੂ

23-6

ਭਗਤਾ ਭਾਈਕਾ 22 ਜੂਨ (ਸਵਰਨ ਭਗਤਾ) ਸਥਾਨਕ ਸ਼ਹਿਰ ਵਿਖੇ ਅਣਪਛਾਤੇ ਸਰਾਰਤੀ ਅਨਸਰਾਂ ਵੱਲੋ ਸ੍ਰੀ ”ਸਿਧ ਗੋਸਟਿ” ਗੁਟਕਾ ਸਾਹਿਬ ਦੇ ਅੰਗਾਂ ਨੂੰ ਗਲੀ ਵਿੱਚ ਸੁੱਟ ਕੇ ਬੇਅਦਬੀ ਕੀਤੀ ਗਈ। ਸਥਾਨਕ ਸ਼ਹਿਰ ਦੇ ਭੂਤਾਂ ਵਾਲੇ ਖੂਹ ਦੇ ਨੇੜਲੀ ਗਲੀ ਵਿੱਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਕਰਦੇ ਹੋਏ ਅਣਪਛਾਤੇ ਵਿਆਕਤੀਆਂ ਵੱਲੋਂ 51 ਅੰਗਾਂ ਨੂੰ ਸੁੱੱਟ ਦਿੱਤਾ ਗਿਆ। ਜਿਸਦਾ ਦਿਨ ਚੜਦਿਆਂ ਹੀ ਪਤਾ ਲੱਗਾ ਤਾ ਸ਼ਹਿਰ ਦੇ ਲੋਕ ਵੱਡੀ ਘਟਨਾਂ ਸਥਾਨ ਉਪਰ ਇਕੱਠੇ ਹੋਣੇ ਸੁਰੂ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਿਕ ਪੁਲਿਸ ਸਟੇਸ਼ਨ ਦੇ ਐਸ.ਐਚ.ਓ ਜਸਵੀਰ ਸਿੰਘ ਨੇ ਆਪਣੀ ਪੁਲਸ ਪਾਰਟੀ ਸਮੇਤ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ। ਪਿੰਡ ਦੇ ਮੋਹਤਵਰ ਵਿਆਕਤੀਆਂ ਅਤੇ ਵੱਖ-ਵੱਖ ਸੰਸਥਾਵਾਂ ਆਗੂਆਂ ਵੱਲੋਂ ਸ੍ਰੀ ਗੁਟਕਾ ਸਾਹਿਬ ਦੇ ਅੰਗਾਂ ਨੂੰ ਮਰਿਯਾਦਾ ਅਨੁਸਾਰ ਇਕੱਤਰ ਕਰਕੇ ਸਥਾਨਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਅਤੇ ਦਸਵੀ ਵਿੱਖੇ ਪਹੁੰਚਾਇਆ ਗਿਆ, ਜਿਥੋ ਸੰਗਤਾ ਨੇ ਅਰਦਾਸ਼ ਬੇਨਤੀ ਕਰਨ ਉਪਰੰਤ ਐਸ.ਜੀ.ਪੀ.ਸੀ ਮੈਂਬਰ ਫੁੰਮਣ ਸਿੰਘ ਭਗਤਾ ਦੀ ਨਿਗਰਾਨੀ ਹੇਠ ਸ੍ਰੀ ਗੁਟਕਾ ਸਾਹਿਬ ਦੇ ਅੰਗਾਂ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਲਈ ਰਵਾਨਾਂ ਕਰ ਦਿੱਤਾ ਗਿਆ।ਸਥਾਨਕ ਪੁਲਿਸ ਵੱਲੋਂ ਘਟਨਾਂ ਸਬੰਧੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Share Button

Leave a Reply

Your email address will not be published. Required fields are marked *