ਗੁਜਰਾਤ ਦੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਅਸਤੀਫਾ ਦੇਣਗੇ

ss1

ਗੁਜਰਾਤ ਦੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਅਸਤੀਫਾ ਦੇਣਗੇ

0-1

ਨਵੀਂ ਦਿੱਲੀ: ਗੁਜਰਾਤ ਦੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਅਸਤੀਫਾ ਦੇਣਗੇ। ਆਨੰਦੀਬੇਨ ਨੇ ਅਸਤੀਫੇ ਦੀ ਜਾਣਕਾਰੀ ਆਪਣੇ ਫੇਸਬੁੱਕ ਪੇਜ਼ ‘ਤੇ ਦਿੱਤੀ। ਆਨੰਦੀਬੇਨ ਨੇ ਆਪਣੇ ਫੇਸਬੁੱਕ ਪੋਸਟ ‘ਤੇ ਲਿਖਿਆ ਕਿ ਉਹ ਪਾਰਟੀ ਨੂੰ ਕਹਿਣਗੇ ਕਿ ਉਨ੍ਹਾਂ ਨੂੰ ਇਸ ਅਹੁਦੇ ਤੋਂ ਮੁਕਤ ਕੀਤਾ ਜਾਵੇ।

ਆਨੰਦੀਬੇਨ ਨੇ ਲਿਖਿਆ ਕਿ ਹੁਣ ਨਵੇਂ ਲੋਕਾਂ ਨੂੰ ਪਾਰਟੀ ਵਿੱਚ ਮੌਕਾ ਮਿਲਣਾ ਚਾਹੀਦਾ ਹੈ। ਪਿਛਲੇ ਕਈ ਦਿਨਾਂ ਤੋਂ ਉਨਾ ਘਗਨਾ ਤੋਂ ਬਾਅਦ ਗੁਜਰਾਤ ਦੀ ਰਾਜਨੀਤੀ ਵਿੱਚ ਹਲਚਲ ਸੀ। ਲਗਾਤਾਰ ਵਿਰੋਧੀਆਂ ਨੇ ਨਿਸ਼ਾਨੇ ‘ਤੇ ਗੁਜਰਾਤ ਸਰਕਾਰ ਸੀ। ਹੁਣ ਇਹ ਦੇਖਣਾ ਹੋਵੇਗਾ ਕਿ ਕੀ ਆਨੰਦਬੇਨ ਅਸਤੀਫਾ ਦੇਣਗੇ?

ਆਨੰਦੀਬੇਨ ਦੇ ਜਾਣ ਤੋਂ ਬਾਅਦ ਨਿਤਿਨ ਪਟੇਲ ਦਾ ਨਾਮ ਸਾਹਮਣੇ ਆ ਰਿਹਾ ਹੈ। ਨਿਤਿਨ ਪਟੇਲ ਗੁਜਰਾਤ ਵਿੱਚ ਮੰਤਰੀ ਵੀ ਹਨ। ਇਸ ਤੋਂ ਇਲਾਵਾ ਵਿਜੈ ਰੁਪਾਨੀ ਤੇ ਪੁਰਸ਼ੋਤਮ ਰੁਪਾਵਾ ਦੇ ਨਾਮ ‘ਤੇ ਵੀ ਪਾਰਟੀ ਵਿਚਾਰ ਕਰ ਸਕਦੀ ਹੈ। ਅਗਲੇ ਸਾਲ 2017 ਵਿੱਚ ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ।

Share Button

Leave a Reply

Your email address will not be published. Required fields are marked *