ਗੁ:ਕਿਲਾ ਤਾਰਾਗੜ ਸਾਹਿਬ ਦੀ ਪਹਾੜੀ ਨੂੰ ਖੱਡ ਦੇ ਬਰਸਾਤੀ ਪਾਣੀ ਤੋਂ ਬਚਾਅ ਲਈ ਡੰਗੇ ਤੇ ਮਿੱਟੀ ਦੇ ਭਰਤ ਦੀ ਸੇਵਾ ਦੀ ਹੋਈ ਅਰੰਭਤਾ

ਗੁ:ਕਿਲਾ ਤਾਰਾਗੜ ਸਾਹਿਬ ਦੀ ਪਹਾੜੀ ਨੂੰ ਖੱਡ ਦੇ ਬਰਸਾਤੀ ਪਾਣੀ ਤੋਂ ਬਚਾਅ ਲਈ ਡੰਗੇ ਤੇ ਮਿੱਟੀ ਦੇ ਭਰਤ ਦੀ ਸੇਵਾ ਦੀ ਹੋਈ ਅਰੰਭਤਾ
ਸ੍ਰੀ ਅਨੰਦਪੁਰ ਸਾਹਿਬ 12 ਜੁਲਾਈ (ਦਵਿੰਦਰਪਾਲ ਸਿੰਘ/ਅੰਕੁਸ਼): ਸ੍ਰੀ ਅਨੰਦਪੁਰ ਸਾਹਿਬ ਸਾਹਿਬ ਦੇ ਚੋਗਿਰਦੇ ‘ਚ ਗੁਰੂ ਸਾਹਿਬ ਵਲੌਂ ਉਸਰਵਾਏ ਗਏ ਚਾਰੇ ਕਿਲਿਆ ਵਿਚੋਂ ਕਿਲਾ ਤਾਰਾਗੜ ਸਾਹਿਬ ਜੋ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਕਰੀਬ 5 ਕਿਲੋਂ ਮੀਟਰ ਦੀ ਦੂਰੀ ਤੇ ਚੜਦੇ ਵਾਲੇ ਪਾਸੇ ਹੈ। ਜਿਸ ਕਿਲੇ ਰਾਂਹੀ ਵਿਰੌਧੀ ਪਹਾੜੀ ਰਾਜਿਆਂ ਤੇ ਨਿਗਾ ਰੱਖੀ ਜਾਂਦੀ ਸੀ। ਇਹ ਅਸਥਾਨ ਇੱਕ ਉਚੀ ਪਹਾੜੀ ਤੇ ਸੁਭਾਏਮਾਨ ਹੈ।
ਭਰ ਵਰਤਮਾਨ ਦੌਰ ਵਿੱਚ ਇਸ ਪਹਾੜੀ ਦੇ ਨਾਲ ਵੱਗਦੀ ਖੱਡ ਦੇ ਬਰਸਾਤੀ ਪਾਣੀ ਦੇ ਤੇਜ ਵਆਹ ਕਾਰਨ ਇਸ ਪਹਾੜੀ ਦੇ ਹੇਠ ਕਰੀਬ 30 ਫੁੱਟ ਡੂੰਘਾ ਖੱਡਾ ਬਣ ਗਿਆ ਸੀ। ਜਿਸ ਕਾਰਨ ਇਹ ਖੱਡ ਦਾ ਪਾਣੀ ਲਗਾਤਾਰ ਪਹਾੜੀ ਦੇ ਨਾਲ ਤੋਂ ਵਗਦਾ ਆ ਰਿਹਾ ਸੀ ਅਤੇ ਇਸ ਕਿਲੇ ਦੀ ਪਹਾੜੀ ਦੀਆਂ ਢਿਡਾਂ ਖਿਸਕਣੀਆਂ ਸੁਰੂ ਹੋ ਗਈਆਂ ਸਨ ਜੋ ਕਿ ਇੱਕ ਵੱਡੇ ਖਤਰੇ ਦਾ ਸੰਕੇਤ ਸੀ। ਜਿਸਨੂੰ ਧਿਆਨ ਵਿੱਚ ਰੱਖਦੇ ਹੋਏ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਆਨੀ ਰਘਬੀਰ ਸਿੰਘ ਵਲੋਂ ਇਸਦਾ ਗੌਰ ਕਰਦੇ ਹੋਏ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਕੇ ਇਸਦੀ ਸੇਵਾ ਕਿਲਾ ਸ੍ਰੀ ਅਨੰਦਗੜ ਸਾਹਿਬ ਕਾਰਸੇਵਾ ਵਾਲਿਆ ਨੂੰ ਦਿੱਤੀ ਗਈ। ਜਿਸਦੇ ਚਲਦਿਆ ਕਾਰਸੇਵਾ ਮੁੱਖੀ ਬਾਬਾ ਸੁੱਚਾ ਸਿੰਘ ਵਲੌਂ ਅੱਜ ਇਸਦੀ ਸੇਵਾ ਅਰੰਭਤਾ ਕਰ ਦਿੱਤੀ ਗਈ ਹੈ ਜੋ ਕਿ ਇਹ ਬੰਨ ਕਰੀਬ 1 ਕਿਲੋਮੀਟਰ ਦਾ ਹੈ। ਖੱਡ ਦੇ ਨਾਲ ਨਾਲ ਭਰਤ ਪਾ ਕੇ ਉੱਚਾ ਬੰਨ ਬਣਾ ਦਿੱਤਾ ਗਿਆ ਹੈ ਤਾਂ ਜੋ ਖੱਡ ਦਾ ਬਰਸਾਤੀ ਪਾਣੀ ਇਸ ਪਹਾੜੀ ਦਾ ਅੱਗੇ ਤੌਂ ਹੋਰ ਨੁਕਸਾਨ ਨਾ ਕਰ ਸਕੇ ।