ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਗੁਆਟੇਮਾਲਾ ‘ਚ ਜਵਾਲਾਮੁਖੀ ਫਟਣ ਕਾਰਨ 62 ਮੌਤਾਂ

ਗੁਆਟੇਮਾਲਾ ‘ਚ ਜਵਾਲਾਮੁਖੀ ਫਟਣ ਕਾਰਨ 62 ਮੌਤਾਂ

ਜਲੰਧਰ: ਪੰਜ ਜੂਨ ਨੂੰ ਕੌਮਾਂਤਰੀ ਵਾਤਾਵਰਣ ਦਿਹਾੜੇ ਮੌਕੇ ਪੰਜਾਬ ਦੇ ਕੁਦਰਤ ਪ੍ਰੇਮੀਆਂ ਵਿੱਚੋਂ ਮੋਹਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਰਕਾਰ ਵੱਲੋਂ ਵਾਤਾਵਰਣ ਸ਼ੁੱਧਤਾ ਸਬੰਧੀ ਉਪਰਾਲਿਆਂ ਦੀ ਅਸਲੀਅਤ ਤੋਂ ਪਰਦਾ ਚੁੱਕਿਆ। ‘ਏਬੀਪੀ ਸਾਂਝਾ’ ਨਾਲ ਗੱਲਬਾਤ ਦੌਰਾਨ ਸੰਤ ਸੀਚੇਵਾਲ ਨੇ ਕਿਹਾ ਕਿ ਬੀਤੇ ਮਹੀਨੇ ਬਿਆਸ ਵਿੱਚ ਮੱਛੀਆਂ ਮਰਨ ਨਾਲ ਲੋਕਾਂ ਤੇ ਸਰਕਾਰ ਵਿੱਚ ਵਾਤਾਵਰਣ ਪ੍ਰਤੀ ਚੇਤਨਾ ਜਾਗੀ ਹੈ। ਪਵਿੱਤਰ ਵੇਈਂ ਨੂੰ ਪ੍ਰਦੂਸ਼ਣ ਤੋਂ ਨਿਜਾਤ ਦਿਵਾਉਣ ਸਦਕਾ ਪ੍ਰਸਿੱਧ ਹੋਏ ਸੰਤ ਸੀਚੇਵਾਲ ਨੇ ਦੱਸਿਆ ਕਿ ਕਪੂਰਥਲਾ ਦੀ ਕਾਲਾ ਸੰਘਿਆ ਡ੍ਰੇਨ ਤੇ ਚਿੱਟੀ ਵੇਈਂ ਤੇ ਬੁੱਢਾ ਨਾਲੇ ਦਾ ਪਾਣੀ ‘ਈ-ਗ੍ਰੇਡ’ ਹੈ। ਸੀਚੇਵਾਲ ਨੇ ਖੁਲਾਸਾ ਕੀਤਾ ਕਿ ਹਰੀਕੇ ਜੀਵ ਰੱਖ (ਬਰਡ ਸੈਂਚੁਰੀ) ਵਿੱਚ ਕੋਈ ਜਲ ਜੀਵ ਨਹੀਂ ਬਚਿਆ। ਇਹ ਰੱਖ ਹਰ ਸਾਲ ਹਜ਼ਾਰਾਂ ਪਰਵਾਸੀ ਪੰਛੀਆਂ ਦੀ ਠਾਹਰ ਬਣਦੀ ਹੈ ਤੇ ਜੀਵਾਂ ਦੇ ਅਨੁਕੂਲ ਹੋਣਾ ਹੀ ਇਸ ਦੀ ਖਾਸੀਅਤ ਹੈ।

ਕੈਪਟਨ ਸਰਕਾਰ ਵੱਲੋਂ ਅੱਜ ਸ਼ੁਰੂ ਕੀਤੀ ਮੁਹਿੰਮ ‘ਤੰਦਰੁਸਤ ਪੰਜਾਬ’ ਬਾਰੇ ਬੋਲਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਇਸ ਮੁਹਿੰਮ ਨੂੰ ਸਫ਼ਲਤਾ ਉਦੋਂ ਹੀ ਮਿਲੇਗੀ ਜਦ ਸਾਰੇ ਜਲ ਸੋਧਕ ਕੇਂਦਰ (ਟ੍ਰੀਟਮੈਂਟ ਪਲਾਂਟ) ਸਹੀ ਤਰੀਕੇ ਨਾਲ ਕੰਮ ਕਰਨਗੇ। ਸੀਚੇਵਾਲ ਨੇ ਕਿਹਾ ਕਿ ਸਰਕਾਰ ਦੇ ਜ਼ਿਆਦਾਤਰ ਜਲ ਸੋਧਕ ਕੇਂਦਰ ਚੱਲਦੇ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਟ੍ਰੀਟਮੈਂਟ ਪਲਾਂਟ ਵਿੱਚ ਪਾਣੀ ਸਾਫ ਕਰਕੇ ਫਿਰ ਗੰਦੇ ਵਿੱਚ ਰਲਾ ਦਿੱਤਾ ਜਾਂਦਾ ਹੈ। ਸੀਚੇਵਾਨ ਨੇ ਕਿਹਾ ਕਿ ਇਸੇ ਕਾਰਨ ਪੰਜਾਬ ਦਾ ਗੰਦਾ ਪਾਣੀ ਰਾਜਸਥਾਨ ਵਿੱਚ ਲੋਕ ਪੀਣ ਲਈ ਮਜਬੂਰ ਹਨ। ਉਨ੍ਹਾਂ ਸੁਝਾਅ ਦਿੰਦਿਆਂ ਕਿਹਾ ਕਿ ਸੋਧਿਆ ਹੋਇਆ ਪਾਣੀ ਸਾਫ ਕਰਕੇ ਖੇਤੀ ਲਈ ਵਰਤਿਆ ਜਾਣਾ ਚਾਹੀਦਾ ਹੈ। ਕੈਪਟਨ ਸਰਕਾਰ ਵੱਲੋਂ ਅੱਜ ਸ਼ੁਰੂ ਕੀਤੀ ਗਈ ਤੰਦਰੁਸਤ ਪੰਜਾਬ ਮੁਹਿੰਮ ਨੂੰ ਜਲੰਧਰ ਵਿੱਚ ਐਮਪੀ ਚੌਧਰੀ ਸੰਤੋਖ ਸਿੰਘ ਨੇ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: