ਗੀਤ

ss1

ਗੀਤ

ਤਰਸਣ ਕੰਨ ਮੇਰੇ ਮਿੱਠੇ ਤੇਰੇ ਬੋਲਾਂ ਨੂੰ,
ਕੌੜੇ ਬੋਲ ਚੰਨਾ ਬੋਲੀਂ ਨਾ।
ਫੁੱਲਾਂ ਜਿਹੀਆਂ ਹੁੰਦੀਆਂ ਮਲੂਕ ਸਧਰਾਂ ਵੇ,
ਐਵੇਂ ਪੈਰਾਂ ਥੱਲੇ ਰੋਲੀਂ ਨਾ।
ਤਰਸਣ ਕੰਨ ਮੇਰੇ………………….
ਨਈਓਂ ਮਿਲਣਾ ਰੱਬ ਮੰਦਰ ,ਮਸੀਤਾਂ ਵਿਚ,
ਜੇ ਰੱਖੇ ਖੋਟ ਨੀਅਤਾਂ ਵਿਚ।
ਰੱਬ ਤੋਂ ਵੀ ਵੱਧ ਸੋਹਣੇ ਸੱਜਣ ਪਿਆਰੇ ਨੇ,
ਥਾਂ ਥਾਂ ਤੇ ਐਵੇਂ ਡੋਲੀਂ ਨਾ।
ਤਰਸਣ ਕੰਨ ਮੇਰੇ………………….
ਪੈਸਿਆਂ ਦੇ ਨਾਲ ਚੰਨਾ ਮਿਲਦਾ ਨਾ ਪਿਆਰ,
ਵੇਖ ਲੈ ਤੂੰ ਘੁੰਮ ਕੇ ਬਜਾਰ।
ਕਦਰ ਤਾਂ ਕਰ ਮੇਰੇ ਪਿਆਰ ਦੀ ਤੂੰ ਮੈਨੂੰ,
ਤੂੜੀਆਂ ਦੇ ਭਾਅ ਤੋਲੀਂ ਨਾ।
ਤਰਸਣ ਕੰਨ ਮੇਰੇ…………………..
ਲੋਕੀਂ ਭੈੜੇ ਆਟੇ ਦੀਆਂ ਚਿੜੀਆਂ ਬਣਾਉਂਦੇ ਨੇ,
ਬਲਦੀ ‘ਚ ਤੇਲ ਪਾਉਂਦੇ ਨੇ।
ਸਾਰਾ ਜੱਗ ਵੈਰੀ ਕੋਈ ਸਕਾ ਨਈਓਂ ਤੇਰਾ,
ਭੇਤ ਦਿਲ ਵਾਲੇ ਖੋਲੀਂ ਨਾ।
ਤਰਸਣ ਕੰਨ ਮੇਰੇ ………………..
ਲੰਘਦੀਆਂ ਨਈਂਓ ‘ਕੱਲੇ ਉਮਰਾਂ ਲੰਮੇਰੀਆਂ,
ਰਹਿੰਦੀਆਂ ਉਡੀਕਾਂ ਤੇਰੀਆਂ।
ਹਿਜ਼ਰ ਤੇਰੇ ਵਿਚ ਮਰ ਗਈ ਜੇ ਮੈਂ ਕਿਤੇ,
ਆ ਕੇ ਰਾਖ ਫਰੋਲੀਂ ਨਾ।
ਤਰਸਣ ਕੰਨ ਮੇਰੇ…………………..

ਬਿਸ਼ੰਬਰ ਅਵਾਂਖੀਆ,

ਮੋ-9781825255,

ਪਿੰਡ/ਡਾ-ਅਵਾਂਖਾ, ਜਿਲ੍ਹਾ/ਤਹਿ-ਗੁਰਦਾਸਪੁਰ

Share Button

Leave a Reply

Your email address will not be published. Required fields are marked *