ਗੀਤ

ss1

ਗੀਤ

ਜਦੋਂ ਟੁੱਟ ਜਾਣਾ , ਸਾਡੇ ਸਾਹਾਂ ਵਾਲੀ ਡੋਰ ਨੇਂ ।
ਉੱਡ ਜਾਣਾ ਰੂਹ ਨੇ , ਜਿਵੇਂ ਉੱਡਦੇ ਜਨੌਰ ਨੇਂ ।
ਸਾਡੇ ਪੈਣਗੇ ਭੁਲੇਖੇ ਫ਼ਿਰ ਯਾਰਾ , ਅਸਾਡੀ ਫ਼ਿਰ ਯਾਦ ਆਏਗੀ ।
ਕੋਲ ਹੋਊਗਾ ਭਾਵੇਂ ਜੱਗ ਸਾਰਾ , ਅਸਾਡੀ ਫ਼ਿਰ ਯਾਦ ਆਏਗੀ ।

ਅੱਜ ਪਾਈਏ ਤਰਲੇ ਕਿ, ਸੀਨੇ ਨਾਲ ਲਾਲੈ ਵੇ ,
ਆਉਣ ਲਈ ਤਿਆਰ ਹਾਂ , ਆਵਾਜ਼ ਦੇ ਬੁਲਾ ਲੈ ਵੇ ,
ਭਿੱਜੂ ਤਕੀਆ ਜੋ ਹੰਝੂਆਂ ਨਾ ਸਾਰਾ , ਅਸਾਡੀ ਫ਼ਿਰ ਯਾਦ ਆਏਗੀ ।
ਕੋਲ ਹੋਊਗਾ ਇਹ ਜੱਗ ਸਾਰਾ ………………………

ਹੀਰਾਂ-ਰਾਂਝੇ ਕਦਰ ਦੇ , ਬਿਨਾ ਨਹੀਉਂ ਕੱਖ ਦੇ ,
ਜੇ ਤੂੰ ਅਪਣਾਲੇਂ ਅਸੀਂ , ਹੋ ਜਾਈਏ ਲੱਖ ਦੇ ,
ਬੇਸਹਾਰੇ ਅਸੀਂ ਤੇਰਾ ਏ ਸਹਾਰਾ , ਅਸਾਡੀ ਫ਼ਿਰ ਯਾਦ ਆਏਗੀ ।
ਕੋਲ ਹੋਊਗਾ ਭਾਵੇਂ ਜੱਗ ਸਾਰਾ………………………..

ਚੰਨ ਨਾਲੋਂ ਸੋਹਣਾ ਚਿਹਰਾ , ਫ਼ਿੱਕਾ ਪਈ ਜਾਂਦਾ ਏ ,
ਸਧਰਾਂ ਦਾ ਰੰਗਲਾ ਚੁਬਾਰਾ ਢਈ ਜਾਂਦਾ ਏ ,
ਦੇਦੇ ਚਾਹੇ ਸਾਨੂੰ ਇਸ਼ਕ ਉਧਾਰਾ , ਅਸਾਡੀ ਫ਼ਿਰ ਯਾਦ ਆਏਗੀ ।
ਕੋਲ ਹੋਊਗਾ ਭਾਵੇਂ ਜੱਗ ਸਾਰਾ………………………..

‘ ਕਮਲ ’ ਤੂੰ ਇੱਕ ਵਾਰ, ਮੌਕਾ ਸਾਨੂੰ ਦੇਦੇ ਵੇ ,
ਤੈਨੂੰ ਵੀ ਆ ਕਮੀਂ ਸਾਡੀ, ਇੱਕ ਵਾਰੀ ਕਹਿ ਦੇ ਵੇ ,
ਰੂਹ ਨੂੰ ਮਿਲ ਜਾਊ ਜੰਨਤੀ ਨਜ਼ਾਰਾ, ਅਸਾਡੀ ਫ਼ਿਰ ਯਾਦ ਆਏਗੀ ।
ਕੋਲ ਹੋਊਗਾ ਭਾਵੇਂ ਜੱਗ ਸਾਰਾ , ਅਸਾਡੀ ਫ਼ਿਰ ਯਾਦ ਆਏਗੀ ।

ਕਮਲ ਸਰਾਵਾਂ
ਫ਼ਰੀਦਕੋਟ
ਮੋ.+919915681496

Share Button

Leave a Reply

Your email address will not be published. Required fields are marked *