ਗੀਤ

ss1

ਗੀਤ

ਘਰ ਯਾਰ ਦੇ ਜਾਕੇ,ਝਾਕੀਏ ਨਾਂ ਕਦੇ ਰਸੋਈ ਵੱਲ ਜੀ।
ਕਦੇ ਹੱਥੋਂ ਨਾ ਖਾਈਏ,ਰਿਹਾ ਜਿਹੜਾ ਦੁਸ਼ਮਣ ਕੱਲ੍ਹ ਸੀ।
ਮਰ ਜਾਵੇ ਬੇਸ਼ੱਕ ਵੈਰੀ ਸਾਡਾ, ਕਦੇ ਖੁਸ਼ੀ ਮਨਾਈਏ ਨਾਂ,
ਯਾਰੋ ਬੁਕਲ ਦੇ ਸੱਪਾਂ ਨੂੰ ਕਦੇ ਦੁੱਧ ਪਿਲਾਈਏ ਨਾਂ।।
ਲੋਕੋ ਬੁਕਲ ਦੇ ਸੱਪਾਂ ਨੂੰ ਕਦੇ ਦੁੱਧ ਪਿਲਾਈਏ ਨਾਂ।।

ਗਰੀਬ ਦੀ ਗਰੀਬੀ ਤੇ ,ਕਦੇ ਕਰੀਏ ਨਾਂ ਮਖੌਲ ਜੀ।
ਮੰਦਾ ਬੋਲ ਨਾਂ ਬੋਲੀਏ, ਗੱਲ ਕਰੀਏ ਸਦਾ ਤੋਲ ਜੀ।
ਅੱਖ ਰੱਖੀਏ ਨੀਵੀਂ, ਦਾਗ ਇਜਤ ਤੇ ਲਵਾਈਏ ਨਾਂ
ਯਾਰੋ ਬੁਕਲ ਦੇ ਸੱਪਾਂ ਨੂੰ ਕਦੇ ਦੁੱਧ ਪਿਲਾਈਏ ਨਾਂ।
ਲੋਕੋ ਬੁਕਲ ਦੇ ਸੱਪਾਂ ਨੂੰ ਕਦੇ ਦੁੱਧ ਪਿਲਾਈਏ ਨਾਂ।।

ਜਿਹੜਾ ਰਾਹ ਨਸ਼ਿਆਂ ਵੱਲ ਜਾਵੇ,ਧਰੀਏ ਨਾ ਪੈਰ ਜੀ।
ਰਾਸ ਨਾਂ ਆਵੇ ਜੇ ,ਛੱਡ ਦੇਈਏ ਸੱਜਣਾਂ ਦਾ ਸ਼ਹਿਰ ਜੀ।
ਹਲਾਤਾਂ ਦੇ ਮਾਰੇ ਦੁਖੀਆਂ ਨੂੰ ਕਦੇ ਹੋਰ ਰੁਆਈਏ ਨਾਂ
ਯਾਰੋ ਬੁਕਲ ਦੇ ਸੱਪਾਂ ਨੂੰ ਕਦੇ ਦੁੱਧ ਪਿਲਾਈਏ ਨਾਂ।।
ਲੋਕੋ ਬੁਕਲ ਦੇ ਸੱਪਾਂ ਨੂੰ ਕਦੇ ਦੁੱਧ ਪਿਲਾਈਏ ਨਾਂ।।

ਪਿਓ ਦਾਦੇ ਦੀ ਦਾਹੜੀ ਨੂੰ ਲਾਈਏ ਕਦੇ ਨਾਂ ਦਾਗ ਜੀ।
ਦੁਖ ਗਰੀਬੀ ਦੇ ਹਰ ਇਕ ਮੋਹਰੇ ਗਾਈਏ ਨਾਂ ਰਾਗ ਜੀ।
ਫਾਕੇ ਸਿਖ ਲਓ ਕੱਟਣੇ, ਮੰਗਣ ਸ਼ਰੀਕਾਂ ਘਰ ਜਾਈਏ ਨਾਂ
ਯਾਰੋ ਬੁਕਲ ਦੇ ਸੱਪਾਂ ਨੂੰ ਕਦੇ ਦੁੱਧ ਪਿਲਾਈਏ ਨਾਂ।
ਲੋਕੋ ਬੁਕਲ ਦੇ ਸੱਪਾਂ ਨੂੰ ਕਦੇ ਦੁੱਧ ਪਿਲਾਈਏ ਨਾਂ।।

ਭੁਲੀਏ ਨਾਂ ਪਿੰਡ ਆਪਣਾ ਲੱਖ ਪਰਦੇਸੀ ਹੋਈਏ।
ਪੈੜਾਂ ਮਿਟ ਗਈਆਂ ਹੋਣੀਆਂ, ਮਜਾਰੇ ਦੀਏ ਰੋਹੀਏ।
ਹੱਕ ਦੀ ਖਾਈਏ ਜਿੰਦਰ ,ਕਦੇ ਦਗਾ ਕਮਾਈਏ ਨਾਂ,
ਯਾਰੋ ਬੁਕਲ ਦੇ ਸੱਪਾਂ ਨੂੰ ਕਦੇ ਦੁੱਧ ਪਿਲਾਈਏ ਨਾਂ।
ਲੋਕੋ ਬੁਕਲ ਦੇ ਸੱਪਾਂ ਨੂੰ ਕਦੇ ਦੁੱਧ ਪਿਲਾਈਏ ਨਾਂ।।

ਜਿੰਦਰ ਮਜਾਰਾ, ਬਰੈਂਮਪਟਨ, ਕਨੇਡਾ
Sanghajinder@gmail.com

Share Button

Leave a Reply

Your email address will not be published. Required fields are marked *