ਗੀਤ

ss1

ਗੀਤ

ਨਾਂਅ ਲੈ ਕੇ ਰਾਮ ਦਾ,
ਭੇਸ ਧਾਰੀਂ ਸ਼ਾਮ ਦਾ
ਨੇਰੇ ਦਾ ੲਿਕ ਦਾਨਵ ਚਿਹਰਾ , ਨੰਗਾਂ ਘੁੰਮੇ ਬੇ-ਖੌਫ਼ ਸ਼ਹਿਰ
ਨੀ ਜਲਾਓ ਚੇਤਨਾ ਦੇ ਦੀਵੇ  , ਮੰਗੋ ਚਾਨਣਾਂ ਦੀ ਖ਼ੈਰ

ਭੈੜੇ ਨੇ ੲਿਰਾਦੇ ਓਹਦੇ, ਭੇਸ ਨਿਤ ਨਵੇਂ ਧਾਰਦਾ
ਛਲ਼ੀ-ਕਪਟੀ ਭੇਸ ਧਾਰੀ, ਸੋਚ ਭੈੜੀ ਖੂੰ-ਖਾਰ ਦਾ
ਦੇ ਕੇ ਨੇਰੇ ਦੇ ਛਿੱਟੇ, ਖਿਲਾਰੇ ਬੀਜ ਪੈਰ-ਪੈਰ
ਨੀ ਜਲਾਓ ਚੇਤਨਾ……….

ਪਾੳੁਂਦਾ ੲੇ ਪੁਅਾੜੇ ਨਿੱਤ , ਧਰਮਾਂ-ਜਾਤਾਂ ਤੇ ਮਾਸ ਦਾ
ਫਸਾਦਾਂ ਦੇ ਗਾਵੇ ਸੋਹਲੇ, ਨੱਥ-ਰੱਸਾ ਹੈ ਨੲੀਂ ਨਾਸ ਦਾ
ਸ਼ੁਕਨੀ ਸੁੱਟਦਾ ੲੇ ਪਾਸੇ, ਪਾ ਪਾ ਭਰਾਵਾਂ ਵਿੱਚ ਵੈਰ
ਨੀ ਜਲਾਓ ……………….

ਖ਼ੋਰੀ ਭੂਤਨਾ ਮਸਾਣਾਂ ਦਾ, ਕਿਵੇਂ ਵੰਡੀ ਜਾਂਦੈ ਰੱਬ ਨੂੰ
ਗੁਲਸ਼ਨ ੳੁਜਾੜ ਬਗ਼ੀਚੇ,.ਹੈ ੳਗਾੲੀ ਜਾਂਦੈ ਦੱਬ੍ਹ ਨੂੰ
ਚੰਡਾਲ਼ ਸਿਵਿਅਾਂ ਦਾ ਕੋੲੀ,ਕਿਤੇ ਕਬਰਾਂ ‘ਚ ਠਹਿਰ
ਨੀ ਜਲਾਓ ਦੀਵੇ……………

ਸਹਿਮ ਛਾੲਿਅਾ ਰੇਤਗੜ੍ਹ,  ਬੱਚੇ ਤਾਂ ਡਰੇ-ਡਰੇ ਨੇ
ਸੂਰਜ ਨੂੰ ਅਾਵਾਜ਼ ਦਿਓ , ਖੌਫ਼ ਨ੍ਹੇਰੇ ਘਰੇ- ਘਰੇ ਨੇ
ਬਾਲੀ ੲੇਕੇ ਦੇ ਚਿਰਾਗ਼, ਕਰ ਦੇਣਗੇ ਦੁਪਿਹਰ
ਨੀ ਜਲਾਓ……..

ਬਲਜਿੰਦਰ ਬਾਲੀ ਰੇਤਗੜ੍ਹ
     94651–29168

Share Button

Leave a Reply

Your email address will not be published. Required fields are marked *