Sun. Dec 8th, 2019

ਗੀਤ “ਬਾਬੇ ਦੇ ਨਨਕਾਣੇ ਨੂੰ..” ਹੋਇਆ ਰਿਲੀਜ਼

ਗੀਤ “ਬਾਬੇ ਦੇ ਨਨਕਾਣੇ ਨੂੰ..” ਹੋਇਆ ਰਿਲੀਜ਼

ਪਟਿਆਲਾ (ਸਤਨਾਮ ਸਿੰਘ): ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਰਧਾਵਾਨਾਂ ਵੱਲੋਂ ਆਪਣੀ ਸ਼ਰਧਾ ਦਾ ਇਜ਼ਹਾਰ ਆਪਣੇ ਆਪਣੇ ਤਰੀਕਿਆਂ ਨਾਲ ਕੀਤਾ ਜਾ ਰਿਹਾ ਹੈ। ਗੀਤ “ਬਾਬੇ ਦੇ ਨਨਕਾਣੇ ਨੂੰ..” ਨਾਲ ਗਾਇਕ ਕਮਲ ਨਾਇਕ ਨੇ ਗੁਰੂ ਨਾਨਕ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਹੈ।ਇਸ ਗੀਤ ਨੂੰ ਜਿਤਨੀ ਸ਼ਰਧਾ ਅਤੇ ਰੂਹ ਨਾਲ ਇੰਜੀ. ਸਤਨਾਮ ਸਿੰਘ ਮੱਟੂ ਬੀਂਬੜ੍ਹ ਵਾਲੇ ਲਿਖਿਆ ਹੈ ,ਗਾਇਕ ਨੇ ਉਤਨੀ ਹੀ ਰੂਹ ਨਾਲ ਗਾਕੇ ਆਪਣੀ ਕਲਾ ਨੂੰ ਉਜਾਗਰ ਕੀਤਾ ਹੈ। ਗੀਤ ਦੇ ਬੋਲ ਧੁਰ ਅੰਦਰ ਤੱਕ ਮਨ ਨੂੰ ਟੁੰਬਦੇ ਹਨ।ਗੀਤ ਵਿੱਚ ਵਾਹਿਗੁਰੂ ਸ਼ਬਦ ਦੇ ਅਲਾਪ ਨਾਲ ਗੀਤ ਇੱਕ ਧਾਰਮਿਕ ਸ਼ਬਦ ਦਾ ਰੂਪ ਲੱਗਦਾ ਹੈ।
ਗਾਇਕ ਦੀ ਗੀਤ ਨੂੰ ਗਾਉਣ ਲਈ ਕੀਤੀ ਮਿਹਨਤ,ਰਿਆਜ ਅਤੇ ਸ਼ਬਦਾਂ ਦੀ ਪ੍ਰਪੱਕਤਾ, ਠਹਿਰਾਅ ਤੋਂ ਸਾਫ ਝਲਕਦੀ ਹੈ।ਧਾਰਮਿਕ ਗੀਤ ਨੂੰ ਸੰਗੀਤ ਦੀਆਂ ਮਿੱਠੀਆਂ ਅਤੇ ਰੂਹ ਨੂੰ ਟੁੰਬਣ ਵਾਲੀਆਂ ਧੁਨਾਂ ਨਾਲ ਇਮਰੋਜ ਸਿੰਘ ਨੇ ਸ਼ਿੰਗਾਰਿਆ ਹੈ। ਧਾਰਮਿਕ ਗੀਤ ਨੂੰ ਬੌਰਨ ਕਿੰਗ ਰਿਕਾਰਡਜ਼ ਨੇ ਪੰਜਾਬ ਸਮੇਤ ਦੇਸ਼ ਵਿਦੇਸ਼ ਚ ਰਿਲੀਜ਼ ਕੀਤਾ ਹੈ। ਗੀਤ ਨੂੰ ਤਿਆਰ ਕਰਨ ਚ ਡਾ.ਦਰਸ਼ਨ ਸਿੰਘ ਆਸ਼ਟ ਸਟੇਟ ਅਵਾਰਡੀ ਅਤੇ ਪ੍ਰਧਾਨ ਪੰਜਾਬੀ ਸਾਹਿਤ ਸਭਾ ਪਟਿਆਲਾ, ਹਰਜੀਤ ਸਿੰਘ ਜੰਜੂਆ ਸਾਂਝਾ ਵਿਰਸਾ ਰੇਡੀਓ ਕੇਨੇਡਾ, ਨੌਜਵਾਨ ਗਾਇਕ ਲੱਕੀ ਸਿੰਘ ਦੁਰਗਾਪੁਰੀਆ,ਮੰਗਾ ਦੁਰਗਾਪੁਰੀਆ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ ਹੈ।ਗੀਤ ਨੂੰ ਸਰੋਤਿਆਂ ਦਾ ਅਥਾਹ ਪਿਆਰ ਮਿਲ ਰਿਹਾ ਹੈ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: