ਗੀਤਕਾਰ ਸੁਖਵਾਲ ਪਰਮਾਰ ਜਸਟਿਨ ਟਰੂਡੋ ਵੱਲੋਂ ਸਨਮਾਨਿਤ

ss1

ਗੀਤਕਾਰ ਸੁਖਵਾਲ ਪਰਮਾਰ ਜਸਟਿਨ ਟਰੂਡੋ ਵੱਲੋਂ ਸਨਮਾਨਿਤ

ਪਟਿਆਲਾ ਦਸੰਬਰ 2016: ਪੰਜਾਬੀ ਦੇ ਜਾਣੇ ਪਛਾਣੇ ਕੈਨੇਡਾ ਦੇ ਕੈਲਗਰੀ ਸ਼ਹਿਰ ਵਿਚ ਰਹਿ ਰਹੇ ਪਰਵਾਸੀ ਗੀਤਕਾਰ ਸੁਖਪਾਲ ਪਰਮਾਰ ਦਾ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਕਾਮਾਗਾਟਾ ਮਾਰੂ ਤਰਾਸਦੀ ਬਾਰੇ ਲਿਖੇ ਗਏ ਗੀਤ ਕਰਕੇ ਸਨਮਾਨ ਕੀਤਾ ਗਿਆ। ਇਸ ਗੀਤ ਵਿਚ ਸੁਖਪਾਲ ਪਰਮਾਰ ਨੇ ਜਸਟਿਨ ਟਰੂਡੋ ਵੱਲੋਂ ਕਾਮਾਗਾਟਾ ਮਾਰੂ ਘਟਨਾ ਦੀ ਮੁਆਫ਼ੀ ਮੰਗਣ ਬਾਰੇ ਲਿਖਿਆ ਗਿਆ ਸੀ। ਇਸ ਗੀਤ ਨੂੰ ਆਵਾਜ਼ ਦਰਸ਼ਨ ਖੇਲਾ ਨੇ ਦਿੱਤੀ ਸੀ। ਇਸ ਤੋਂ ਬਾਅਦ ਉਜਾਗਰ ਸਿੰਘ ਨੇ ਹੁਸ਼ਿਆਰਪੁਰ ਜਿਲੇ ਦੇ ਮੂਲ ਨਿਵਾਸੀ ਸੁਖਪਾਲ ਪਰਮਾਰ ਦੀ ਗੀਤਕਾਰੀ ਬਾਰੇ ਲੇਖ ਲਿਖਿਆ, ਜਿਹੜਾ ਕੈਨੇਡਾ ਅਤੇ ਪੰਜਾਬ ਦੇ ਪੰਜਾਬੀ ਅਖ਼ਬਾਰਾਂ ਵਿਚ ਪ੍ਰਕਾਸ਼ਤ ਹੋਇਆ। ਜਿਸ ਕਰਕੇ ਸੁਖਪਾਲ ਪਰਮਾਰ ਦੀ ਸਮੁਚੇ ਪੰਜਾਬੀ ਸੰਸਾਰ ਵਿਚ ਚਰਚਾ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸੁਖਪਾਲ ਪਰਮਾਰ ਅਤੇ ਦਰਸ਼ਨ ਖੇਲਾ ਨੂੰ ਕੈਲਗਰੀ ਤੋਂ ਬੁਲਾਕੇ ਓਟਾਵਾ ਵਿਖੇ ਸੰਸਦ ਵਿਚ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਇਸ ਸਨਮਾਨ ਲਈ ਕੈਨੇਡਾ ਦੇ ਲੋਕ ਸਭਾ ਮੈਂਬਰ ਦਰਸ਼ਨ ਸਿੰਘ ਕੰਗ ਨੇ ਸੂਤਰਧਾਰ ਦੀ ਜ਼ਿੰਮੇਵਾਰੀ ਨਿਭਾਈ। ਸੁਖਪਾਲ ਪਰਮਾਰ ਦਾ ਲਿਖਿਆ ਇਹ ਗੀਤ ਜਦੋਂ ਫੇਸ ਬੁਕ ਤੇ ਲੱਖਾਂ ਦੀ ਗਿਣਤੀ ਵਿਚ ਲੋਕਾਂ ਵੱਲੋਂ ਸਲਾਹਿਆ ਗਿਆ ਤਾਂ ਕੈਨੇਡਾ ਦੀ ਸਰਕਾਰ ਨੇ ਉਨਾਂ ਨੂੰ ਸਨਮਾਨਤ ਕਰਨ ਦਾ ਫੈਸਲਾ ਕੀਤਾ ਕਿਉਂਕਿ ਇਸ ਤੋਂ ਪਹਿਲਾਂ ਕੈਨੇਡਾ ਦੀ ਕਿਸੇ ਪਾਰਟੀ ਦੀ ਵੀ ਸਰਕਾਰ ਨੇ ਕਾਮਾਗਾਟਾ ਮਾਰੂ ਜਹਾਜ ਨੂੰ ਦੇਸ਼ ਵਿਚ ਵੜਨ ਤੋਂ ਰੋਕਣ ਲਈ ਮੁਆਫ਼ੀ ਨਹੀਂ ਮੰਗੀ ਸੀ। ਜਸਟਿਨ ਟਰੂਡੋ ਨੇ ਅਜਿਹਾ ਦਲੇਰੀ ਅਤੇ ਫਰਾਕਦਿਲੀ ਨਾਲ ਫੈਸਲਾ ਕਰਕੇ ਪੰਜਾਬੀਆਂ ਦੇ ਦਿਲ ਜਿੱਤ ਲਏ। ਜਸਟਿਨ ਟਰੂਡੋ ਪਹਿਲਾ ਪ੍ਰਧਾਨ ਮੰਤਰੀ ਹੈ ਜਿਸਨੇ ਸਭ ਤੋਂ ਵੱਧ ਪੰਜਾਬੀਆਂ ਨੂੰ ਆਪਣੇ ਮੰਤਰੀ ਮੰਡਲ ਵਿਚ ਮਹੱਤਵਪੂਰਣ ਡਿਫੈਂਸ ਵਰਗੇ ਵਿਭਾਗ ਦੇ ਕੇ ਮਾਣ ਦਿੱਤਾ ਹੈ।

ਪੇਸਕਸ਼: ਸ. ਉਜਾਗਰ ਸਿੰਘ ਜੀ
ਸਾਬਕਾ ਜਿ਼ਲ੍ਹਾਂ ਲੋਕ ਸੰਪਰਕ ਅਧਿਕਾਰੀ
ujagarsingh48@yahoo.com
9417813072

Share Button

Leave a Reply

Your email address will not be published. Required fields are marked *