“ਗੀਤਕਾਰ ਭਿੰਦਰ ਨਾਭੀ ਬਰ੍ਹੇ ਦੇ ਲਿਖੇ ਸਰਦਾਰ ਗੀਤ ਨਾਲ ਜੱਲਦ ਹੀ ਹਾਜਰੀ ਲਗਵਾ ਰਹੀ ਹੈ ਗਾੲਿਕਾ ਜਸਮੀਤ ਕੋਰ ਸਿੱਧੂ”

ss1

“ਗੀਤਕਾਰ ਭਿੰਦਰ ਨਾਭੀ ਬਰ੍ਹੇ ਦੇ ਲਿਖੇ ਸਰਦਾਰ ਗੀਤ ਨਾਲ ਜੱਲਦ ਹੀ ਹਾਜਰੀ ਲਗਵਾ ਰਹੀ ਹੈ ਗਾੲਿਕਾ ਜਸਮੀਤ ਕੋਰ ਸਿੱਧੂ”

ਲੰਮੇ ਸਮੇ ਤੋ ਸੰਗੀਤ ਜਗਤ ਵਿੱਚ ਅਪਣੀ ਜਗ੍ਹਾ ਕਾੲਿਮ ਕਰਨ ਲੲੀ ਜੁਟੀ ਹੋੲੀ ਜਸਮੀਤ ਕੋਰ ਸਿੱਧੂ ਦਾ ਜਨਮ ਬਠਿੰਡੇ ਸ਼ਹਿਰ ਵਿਖੇ ਪਿਤਾ ਸ: ਗੁਰਦੀਪ ਸਿੰਘ ਸਿੱਧੂ ਮਾਤਾ ਮਨਿੰਦਰ ਕੋਰ ਸਿੱਧੂ ਦੀ ਕੁੱਖੋ ਹੋੲਿਅਾ।
ਅਨੇਕਾ ਪੰਜਾਬੀ ਗੀਤਾ ਅਤੇ ਬਹੁਤ ਸਾਰੀਅਾ ਪੰਜਾਬੀ ਫਿਲਮਾ ਵਿੱਚ ਕੰਮ ਕਰਨ ਤੋ ਬਾਅਦ ਕਰਨਾ ਚਾਹਿਅਾ ਜਸਮੀਤ ਕੋਰ ਸਿੱਧੂ ਨੇ ਅਪਣੀ ਅਾਵਾਜ ਵਿੱਚ ਪਹਿਲਾ ਪੰਜਾਬੀ ਗਾਣਾ। ਜਿਸ ਨੂੰ ਪੰਜਾਬ ਦੇ ਮਸਹੂਰ ਗੀਤਕਾਰ ਭਿੰਦਰ ਨਾਭੀ ਨੇ ਕਲਮਬੰਦ ਕੀਤਾ ਹੈ। ਅਤੇ ਸੰਗੀਤ ਦੀਅਾ ਧੁੰਨਾ ਨਾਲ ਸੰਗਾਰਿਅਾ ਹੈ ਸੰਗੀਤਕਾਰ ਪਾਲ ਸਿੱਧੂ Music Empire ਨੇ ।ਜੱਲਦ ਹੀ ਪੰਜਾਬ ਦੀ ਮਸਹੂਰ ਕੰਪਨੀ ਦੁਅਾਰਾ ੲਿਹ ਗਾਣਾ ੳੁੱਚੇ ਪੱਧਰ ਤੇ ਰੀਲੀਜ ਕੀਤਾ ਜਾ ਰਿਹਾ ਹੈ। ਬਚਪਨ ਤੋ ਹੀ ਸੰਗੀਤ ਨਾਲ ਜੁੜੀ ਜਸਮੀਤ ਕੋਰ ਸਿੱਧੂ ਨੇ ਦੱਸਿਅਾ ਕਿ ੳੁਸਨੂੰ ਅਪਣੇ ਮੁਕਾਮ ਤੱਕ ਪਹੁੁੰਚਣ ਲੲੀ ਬਹੁਤ ਜਿਅਾਦਾ ਮੁਸਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਪਰ ੳੁਸਨੇ ਕਦੇ ਵੀ ਹਾਰ ਨਹੀ ਮੰਨੀ ਸਗੋ ਅਪਣੇ ਮਥੇ ੲਿਰਾਦੇ ਤੇ ਕਾੲਿਮ ਹੈ। ੳੁਸਨੂੂੰ ਹੁਣ ਸਰੋਤੇ ਵਰਗ ਵੱਲੋ ਬਹੁਤ ਜਿਅਾਦਾ ਪਛਾਣਿਅਾ ਜਾ ਰਿਹਾ ਹੈ। ਅਤੇ ੳੁਹ ੳੁਮੀਦ ਰੱਖਦੀ ਹੈ ਕਿ ੳੁਸਦਾ ਗਾੲਿਅਾ ਸਰਦਾਰ ਗੀਤ ਸਰੋਤਿਅਾ ਦੇ ਦਿਲਾ ਤੇ ਰਾਜ ਕਰੇਗਾ।ਜਸਮੀਤ ਨੇ ਦੱਸਿਅਾ ਕਿ ਹੁਣ ੳੁਸਨੂੰ ਸਰੋਤੇ ਵਰਗ ਤੋ ਪਹਿਲਾ ਨਾਲੋ ਜਿਅਾਦਾ ਪਿਅਾਰ ਮਿਲਨ ਦੀ ਪੂਰੀ ੳੁਮੀਦ ਹੈ।ਕਿੳੁਕਿ ੲਿਹ ਗਾਣਾ ਲੱਚਰਤਾ ਤੋ ਬਹੁਤ ਜਿਅਾਦਾ ਦੂਰ ਅਤੇ ਚੰਗੇ ੲਿਨਸਾਨ ਦੀਅਾ ਨਿਸਾਨੀਅਾ ਨੂੰ ਪੇਸ ਕਰਦਾ ਹੈ।

Share Button

Leave a Reply

Your email address will not be published. Required fields are marked *