ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਗੀਤਕਾਰੀ ਰਾਹੀਂ ਚਣਕੋਈਆਂ ਪਿੰਡ ਨੂੰ ਵਿਸ਼ਵ ਪੱਧਰ ‘ਤੇ ਮਸ਼ਹੂਰ ਕਰ ਰਿਹੈ ਗੀਤਕਾਰ ਸਿੰਘਜੀਤ ਚਣਕੋਈਆਂ

ਗੀਤਕਾਰੀ ਰਾਹੀਂ ਚਣਕੋਈਆਂ ਪਿੰਡ ਨੂੰ ਵਿਸ਼ਵ ਪੱਧਰ ‘ਤੇ ਮਸ਼ਹੂਰ ਕਰ ਰਿਹੈ ਗੀਤਕਾਰ ਸਿੰਘਜੀਤ ਚਣਕੋਈਆਂ

ਜ਼ਿਲਾ ਲੁਧਿਆਣਾ ਦੀ ਤਹਿਸੀਲ ਪਾਇਲ ਦੇ ਨਾਲ ਲਗਦੇ ਸ਼ਹਿਰ ਦੋਰਾਹਾ ਤੋਂ 4 ਕੁ ਕਿਲੋਮੀਟਰ ਦੀ ਦੂਰੀ ‘ਤੇ ਪੈਂਦਾ ਛੋਟਾ ਜਿਹਾ ਪਿੰਡ ਚਣਕੋਈਆਂ ਕਲਾਂ ਹੁਣ ਕਿਸੇ ਜਾਨ ਪਹਿਚਾਣ ਦਾ ਮੋਹਤਾਜ਼ ਨਹੀਂ ਕਿਉਂਕਿ ਇਹ ਪਿੰਡ ਹੈ ਪੰਜਾਬੀ ਗੀਤਕਾਰੀ ਵਿਚ ਚਮਕ ਰਹੇ ਸਿਤਾਰੇ ਸਿੰਘਜੀਤ ਦਾ ..ਜਾਣੀ ਸਿੰਘਜੀਤ ਚਣਕੋਈਆਂ | ਸਿੰਘਜੀਤ ਦੇ ਪਰਿਵਾਰ ਵਿਚ ਉਸ ਦੇ ਮਾਤਾ ਪਿਤਾ ਤੋਂ ਇਲਾਵਾ ਸਿੰਘਜੀਤ ਹੋਰੀਂ ਚਾਰ ਭਰਾ ਹਨ ਅਤੇ ਪਿੰਡ ਵਿਚ ਹੀ ਆਪਣੀ ਜ਼ਿੰਦਗੀ ਦੇ ਮਜ਼ੇ ਲੈ ਰਿਹਾ ਨੇ | ਸਿੰਘਜੀਤ ਦੀ ਗੀਤਕਾਰੀ ਦੀ ਸ਼ੁਰੂਆਤ ਗਾਇਕ ਭੱਟੀ ਅਵਤਾਰ ਦੀ ਐਲਬਮ ‘ਬਾਏ ਗੋਡ’ ਤੋਂ ਹੋਈ ਜਿਸਦੇ ਸਾਰੇ ਗੀਤ ਉਸ ਨੇ ਲਿਖੇ ਸਨ।

ਇਸ ਨੂੰ ਸਪੀਡ ਰਿਕਾਰਡ ਕੰਪਨੀ ਨੇ ਰਿਲੀਜ਼ ਕੀਤਾ ਅਤੇ  ਮਿਊਜ਼ਿਕ ਦੇਸੀ ਕਰਿਊ ਨੇ ਕੀਤਾ। ਉਸ ਤੋਂ ਬਾਅਦ ਗੋਲਡੀ (ਦੇਸੀ ਕ੍ਰਾਊ) ਨੇ ਸਿੰਘਜੀਤ ਦਾ ਗੀਤ ‘ਦੱਸੀ ਨਾ ਮੇਰੇ ਬਾਰੇ,  ਸੁੱਖੀ ਮਾਨ ਦਾ “ਵਿਆਹ ਤੋਂ  ਬਾਅਦ”, ਬਲਰਾਜ ਦਾ  “3 ਸਾਲਾਂ ਦਾ ਪਿਆਰ”,  “ਕਿੰਨਾ ਪਿਆਰ ਅਕਾਲ ਦਾ”, “ਬੇਬੇ ਬਾਪੂ”, “ਸੋਨੇ ਦੀ ਜਿੰਦੀ ” ਜੱਸੀ ਸੋਹਲ” ਮੌਟੀ ਵਾਰਿਸ ਦਾ ” ਗੱਲਾਂ ਬਾਤਾਂ”  ਬਲਰਾਜ ਦਾ ” ਰੱਬ ਵਿਚੋਲਾ” ਮਿਸ ਪੂਜਾ ਦਾ ” ਬਟਰ ਫਲਾਈ”  ਬਾਰੀ ਬਾਰੀ ਬਰਸੀ” ਬਲਰਾਜ ਦਾ ” ਇਸ਼ਕਬਾਜ਼ੀਆਂ”  ਜਤਿੰਦਰ ਧੀਮਾਨ ਦਾ ” ਮਿੱਠਾ-ਮਿੱਠਾ”  ਰਾਜਵੀਰ ਜਵੰਧਾ ਦਾ ” ਪੰਜਾਬ ਤੋਂ ” ਬਲਰਾਜ ਦਾ ” ਪੁਰੇ ਦੀ ਚੁੰਨੀ” ਤਨਿਸ਼ਕ ਕੌਰ ਦਾ ” ਮਿਲਨ” ਰਾਜਵੀਰ ਜਵੰਧਾ ਦਾ ” ਹੋਣ ਵਾਲਾ ਸਰਦਾਰ”  ਬਲਰਾਜ ਦਾ ” ਰੱਬ ਵਰਗਿਆ”  ਦਾਣਾ ਪਾਣੀ ਫ਼ਿਲਮ ਵਿੱਚ ਬਲਰਾਜ ਦੀ ਅਵਾਜ਼ ਵਿੱਚ ” ਦੁੱਖ”  ਮਨਮੋਹਨ ਵਾਰਿਸ ਦਾ  ” ਰਿਫਊਜ਼ੀ  ”  ਗੁਰਨਾਮ ਭੁੱਲਰ ਦਾ ” ਪਾਗਲ” ਸਾਰਥੀ ਕੇ ਦਾ ” ਮਾਲਵੇ ਦੇ ਜੱਟ” ਆਦਿ ਸੁਪਰਹਿੱਟ ਗੀਤਾਂ ਨਾਲ ਆਪਣੀ ਵੱਖਰੀ ਪਹਿਚਾਣ ਸਥਾਪਿਤ ਕਰ ਚੁੱਕਾ ਹੈ।

ਅਗਲੇ ਦਿਨਾਂ ਵਿੱਚ ਗਾਇਕ ,ਬੈਨੀ ਏ ,ਸੁੱਖੀ ਮਾਨ ,ਰਾਜਨ ਗਿੱਲ ,ਕਮਲ ਖਾਨ , ਮਾਸਾ ਅਲੀ , ਫ਼ਿਰੋਜ਼ ਖਾਨ,  ਰਾਜਵੀਰ ਜਵੰਧਾ, ਪੑੀਤ ਥਿੰਦ, ਕੌਰ ਬੀ, ਗੋਲਡੀ ਦੇਸੀ ਕਰਿਊ , ਗੁਰਲੇਜ ਅਖ਼ਤਰ, ਕੁਲਵਿੰਦਰ ਬਿੱਲਾ ਦੀ ਫ਼ਿਲਮ ” ਗੁਰਨਾਮ”  ਦੀ  ਆਵਾਜ਼ ਵਿੱਚ ਗੀਤ ਜਲਦ ਸੁਣਨ ਨੂੰ ਮਿਲਣਗੇ ਅਤੇ ਬਹੁਤ ਹੋਰ ਬਹੁਤ  ਸਾਰੇ ਨਵੇਂ ਗੀਤ ਚਰਚਿਤ ਗਾਇਕ ਉਸ ਦੀ ਕਲਮ ਨੂੰ ਜਾਮਾ ਪਹਿਨਾਉਣਗੇ । ਸਿੰਘਜੀਤ ਨੇ ਆਖਿਆਂ ਕਿ ਮੇਰੀ ਗੀਤਕਾਰੀ ਦੀ ਕਲਮ ਨੂੰ ਹੱਲਾਸ਼ੇਰੀ ਦੇਣ ਵਾਲੇ ਸੰਗੀਤਕਾਰ ਜੀ ਗੁਰੀ , ਗਾਇਕ ਬਲਰਾਜ, ਰਮਨਦੀਪ ਸੰਧੂ ਰਿੰਕੂ ਝੁਨੀਰ , ਜਿੰਨਾਂ ਦਾ ਹਮੇਸ਼ਾ ਮੇਰੇ ਸਿਰ ਹੱਥ ਰਿਹਾ । ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਿੰਘਜੀਤ ਦੀ ਗੀਤਕਾਰੀ ਦੀ ਕਲਮ ਨੂੰ ਰੱਬ ਹੋਰ ਬੁਲੰਦੀਆਂ ਬਖਸ਼ੇ |

ਬਿਕਰਮ ਸਿੰਘ ਵਿੱਕੀ ਮਾਨਸਾ
75082 —  42992

Leave a Reply

Your email address will not be published. Required fields are marked *

%d bloggers like this: