Wed. Jun 19th, 2019

ਗਿ: ਗੁਰਬਚਨ ਸਿੰਘ ਨੇ ਪੁਛਿਆ ਜਥੇਦਾਰ ਗਿ: ਮੱਲ ਸਿੰਘ ਦਾ ਹਾਲ ਚਾਲ

ਗਿ:ਗੁਰਬਚਨ ਸਿੰਘ ਨੇ ਪੁਛਿਆ ਜਥੇਦਾਰ ਗਿ:ਮੱਲ ਸਿੰਘ ਦਾ ਹਾਲ ਚਾਲ
ਸੰਗਤਾਂ ਦੀਆਂ ਅਰਦਾਸਾਂ ਕਰਕੇ ਤੰਦਰੁਸਤੀ ਮਿਲੀ:-ਗਿ:ਮੱਲ ਸਿੰਘ

21-30

ਸ਼੍ਰੀ ਅਨੰਦਪੁਰ ਸਾਹਿਬ, 21(ਦਵਿੰਦਰਪਾਲ ਸਿੰਘ): ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ:ਗੁਰਬਚਨ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤਖਤ ਸ਼੍ਰੀ ਕੇਸਗੜ• ਸਾਹਿਬ ਦੇ ਜਥੇਦਾਰ ਗਿ:ਮੱਲ ਸਿੰਘ ਦਾ ਹਾਲ ਚਾਲ ਪੁਛਣ ਲਈ ਪੁੱਜੇ। ਸਿਰ ਦੀ ਨਾੜੀ ਦੇ ਅਪ੍ਰੇਸ਼ਨ ਤੋ ਬਾਅਦ ਗਿ:ਮੱਲ ਸਿੰਘ ਦਾ ਹਾਲ ਪੁਛਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਜਿੱਥੇ ਇਸ ਤੋ ਪਹਿਲਾਂ ਸਚਖੰਡ ਸ਼ੀ੍ਰ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿ:ਜਗਤਾਰ ਸਿੰਘ, ਸਕੱਤਰ ਸ਼੍ਰੋਮਣੀ ਕਮੇਟੀ ਮਨਜੀਤ ਸਿੰਘ, ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿ:ਫੂਲਾ ਸਿੰਘ, ਬਾਬਾ ਬਲਬੀਰ ਸਿੰਘ ਜਥੇਦਾਰ ਬੁੱਢਾ ਦੱਲ, ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ:ਸੁਰਿੰਦਰ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ, ਬਲਵਿੰਦਰ ਸਿੰਘ ਸੈਕਟਰੀ ਧਰਮ ਪ੍ਰਚਾਰ, ਸੰਤ ਭਾਗ ਸਿੰਘ, ਸੰਤ ਗੁਰਬਚਨ ਸਿੰਘ, ਜਥੇ:ਸੰਤੋਖ ਸਿੰਘ ਸਮੇਤ ਕੌਮ ਦੀਆਂ ਅਹਿਮ ਸ਼ਖਸ਼ੀਅਤਾਂ ਨੇ ਸਿੰਘ ਸਾਹਿਬ ਨਾਲ ਮੁਲਾਕਾਤ ਕੀਤੀ ਉਥੇ ਅੱਜ ਗਿ:ਗੁਰਬਚਨ ਸਿੰਘ ਨੇ ਵੀ ਉਨਾਂ• ਦੀ ਸਿਹਤਯਾਬੀ ਦੀ ਅਰਦਾਸ ਕੀਤੀ। ਗਿ:ਗੁਰਬਚਨ ਸਿੰਘ ਨੇ ਇਸ ਮੋਕੇ ਕਿਹਾ ਕਿ ਸਮੇ ਸਿਰ ਬੀਮਾਰੀ ਦਾ ਪਤਾ ਲਗ ਜਾਣ ਕਾਰਨ ਡਾਕਟਰਾਂ ਦੀ ਰਾਇ ਨਾਲ ਤੁਰੰਤ ਅਪ੍ਰੇਸ਼ਨ ਕਰਾਉਣਾ ਪਿਆ ਸੀ ਜੋ ਗੁਰੂ ਕ੍ਰਿਪਾ ਸਦਕਾ ਸਫਲ ਹੋਇਆ ਹੈ। ਉਨ੍ਹਾਂ ਗਿ:ਮੱਲ ਸਿੰਘ ਦੀ ਤੰਦਰੁਸਤੀ ਲਈ ਅਰਦਾਸ ਕੀਤੀ।

Leave a Reply

Your email address will not be published. Required fields are marked *

%d bloggers like this: