Thu. Jun 20th, 2019

ਗਿੱਲ ਵੱਲੋਂ ਗਊਸ਼ਾਲਾ ਨੂੰ ਰਾਸ਼ੀ ਭੇਟ

ਗਿੱਲ ਵੱਲੋਂ ਗਊਸ਼ਾਲਾ ਨੂੰ ਰਾਸ਼ੀ ਭੇਟ

ਹਲਕਾ ਖਰੜ ਦੇ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਨੇ ਗਊਸ਼ਾਲਾ ਕੁਰਾਲੀ ਦੇ ਪ੫ਬੰਧਕਾਂ ਨੂੰ ਨਗਦ ਰਾਸ਼ੀ ਭੇਟ ਕੀਤੀ। ਇਸ ਮੌਕੇ ਬੋਲਦਿਆਂ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਹਿੰਦੂ ਧਰਮ ਵਿਚ ਗਊ ਦਾ ਅਹਿਮ ਸਥਾਨ ਮੰਨਿਆ ਗਿਆ ਹੈ ਤੇ ਘਰ ਘਰ ਅੰਦਰ ਹਿੰਦੂ ਭਾਈਚਾਰੇ ਦੇ ਲੋਕ ਗਊ ਦੀ ਪੂਜਾ ਕਰਦੇ ਹਨ ਜੋ ਕਿ ਸਰਾਹੁਣਯੋਗ ਹੈ। ਉਨ੍ਹਾਂ ਕਿਹਾ ਕਿ ਉਹ ਲੰਮੇ ਅਰਸੇ ਤੋਂ ਵੱਖ ਵੱਖ ਗਊਸ਼ਾਲਾਵਾਂ ਵਿਚ ਜਾ ਕੇ ਪ੫ਬੰਧਕਾਂ ਨੂੰ ਮਦਦ ਦਿੰਦੇ ਆ ਰਹੇ ਹਨ ਤਾਂ ਜੋ ਗਊਆਂ ਦੀ ਸਹੀ ਸੰਭਾਲ ਕਰਨ ਵਿਚ ਪ੫ਬੰਧਕਾਂ ਦੇ ਪਰਉਪਕਾਰੀ ਉਪਰਾਲੇ ਵਿਚ ਯੋਗਦਾਨ ਦੇ ਸਕਣ। ਇਸ ਦੌਰਾਨ ਉਨ੍ਹਾਂ ਗਊਆਂ ਦੀ ਸੇਵਾ ਸੰਭਾਲ ਕਰਨ ਲਈ ਪ੫ਬੰਧਕਾਂ ਦੀ ਸਲਾਘਾ ਕੀਤੀ। ਪ੫ਬੰਧਕਾਂ ਵੱਲੋਂ ਪ੫ਧਾਨ ਦਿਆਲ ਚੰਦ ਅੱਗਰਵਾਲ ਦੀ ਅਗਵਾਈ ਵਿਚ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਦਾ ਧਨਵਾਦ ਕੀਤਾ ਗਿਆ। ਇਸ ਮੌਕੇ ਰਣਧੀਰ ਸਿੰਘ ਧੀਰਾ, ਕਿ੫ਸ਼ਨਾ ਦੇਵੀ ਧੀਮਾਨ ਪ੫ਧਾਨ ਨਗਰ ਕੌਂਸਲ, ਗੌਰਵ ਗੁਪਤਾ ਵਿਸ਼ੂ, ਰਾਜਦੀਪ ਸਿੰਘ ਹੈਪੀ, ਪਰਮਜੀਤ ਪੰਮੀ, ਦਵਿੰਦਰ ਠਾਕੁਰ, ਕੁਲਵੰਤ ਕੌਰ ਪਾਬਲਾ, ਗੁਰਚਰਨ ਸਿੰਘ ਰਾਣਾ, ਰਾਕੇਸ਼ ਅੱਗਰਵਾਲ, ਆਸੂ ਗੋਇਲ, ਗੁਰਮੇਲ ਸਿੰਘ ਪਾਬਲਾ, ਭੁਪਿੰਦਰ ਸਿੰਘ ਕਾਲਾ, ਸੰਜੇ ਗੋਇਲ, ਪੰਕਜ ਗੋਇਲ, ਮਾਸਟਰ ਭਾਰਤ ਭੂਸ਼ਨ, ਰਜਿੰਦਰ ਸਿੰਘ ਸਾਬਕਾ ਕੌਂਸਲਰ, ਵਿਮਲ ਅੱਗਰਵਾਲ, ਵਿਕਾਸ ਗੋਇਲ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: