Tue. Apr 23rd, 2019

ਗਿੱਪੀ ਗਰੇਵਾਲ ਵੱਲੋਂ ਆਪਣੇ ਘਰੇਲੂ ਬੈਨਰ ‘ਹੰਬਲ ਮੌਸ਼ਨ ਪਿਕਚਰਸ’ ਹੇਠ ਬਣਾਈ ਗਈ ‘ਮੰਜੇ ਬਿਸਤਰੇ 2’ ਆਉਂਦੇ ਸ਼ੁੱਕਰਵਾਰ ਯਾਨੀ 12 ਅਪ੍ਰੈਲ ਨੂੰ ਹੋਵੇਗੀ ਰਿਲੀਜ਼

ਗਿੱਪੀ ਗਰੇਵਾਲ ਵੱਲੋਂ ਆਪਣੇ ਘਰੇਲੂ ਬੈਨਰ ‘ਹੰਬਲ ਮੌਸ਼ਨ ਪਿਕਚਰਸ’ ਹੇਠ ਬਣਾਈ ਗਈ ‘ਮੰਜੇ ਬਿਸਤਰੇ 2’ ਆਉਂਦੇ ਸ਼ੁੱਕਰਵਾਰ ਯਾਨੀ 12 ਅਪ੍ਰੈਲ ਨੂੰ ਹੋਵੇਗੀ ਰਿਲੀ

ਬਠਿੰਡਾ (ਗੁਰਬਾਜ ਗਿੱਲ) -ਸਾਲ 2017 ਵਿੱਚ ਆਈ ਬਹੁ ਚਰਚਿਤ ਫ਼ਿਲਮ ‘ਮੰਜੇ ਬਿਸਤਰੇ’ ਨੇ ਜਿਥੇ ਪੰਜਾਬੀ ਸਿਨੇਮੇ ਨਾਲ ਸ਼ਹਿਰੀ ਵਰਗ ਦੇ ਦਰਸ਼ਕ ਜੋੜੇ ਸਨ ਉਥੇ ਪੰਜਾਬੀ ਸਿਨੇਮੇ ਵਿੱਚ ਵਿਆਹਾਂ ਵਾਲੀਆਂ ਫ਼ਿਲਮਾਂ ਦਾ ਇਕ ਨਵਾਂ ਦੌਰ ਵੀ ਸ਼ੁਰੂ ਕੀਤਾ ਸੀ। ਪੰਜਾਬੀ ਮਨੋਰੰਜਨ ਜਗਤ ਦੇ ਦੇਸੀ ਰੌਕ ਸਟਾਰ ਗਿੱਪੀ ਗਰੇਵਾਲ ਵੱਲੋਂ ਆਪਣੇ ਘਰੇਲੂ ਬੈਨਰ ‘ਹੰਬਲ ਮੌਸ਼ਨ ਪਿਕਚਰਸ’ ਦੇ ਬੈਨਰ ਹੇਠ ਬਣਾਈ ਗਈ ਇਸ ਫ਼ਿਲਮ ਨੇ ਸਫ਼ਲਤਾ ਦੇ ਕਈ ਰਿਕਾਰਡ ਤੋੜੇ ਸਨ। ਆਉਂਦੇ ਸ਼ੁੱਕਰਵਾਰ ਯਾਨੀ 12 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਮੰਜੇ ਬਿਸਤਰੇ 2’ ਵੀ ਕਈ ਨਵੇਂ ਰਿਕਾਰਡ ਸਥਾਪਤ ਕਰੇਗੀ। ਇਸ ਫ਼ਿਲਮ ਨੂੰ ਵੀ ਬਲਜੀਤ ਸਿੰਘ ਦਿਓ ਨੇ ਨਿਰਦੇਸ਼ਤ ਕੀਤਾ ਹੈ।

ਫ਼ਿਲਮ ਦੇ ਸਿਨੇਮਾਟੋਗ੍ਰਾਫਰ ਵੀ ਉਹੀ ਹਨ। ਗਿੱਪੀ ਗਰੇਵਾਲ ਵੱਲੋਂ ਆਪਣੇ ਘਰੇਲੂ ਬੈਨਰ ‘ਹੰਬਲ ਮੋਸ਼ਨ ਪਿਕਰਚਸ’ ਦੇ ਬੈਨਰ ਹੇਠ ਪ੍ਰੋਡਿਊਸ ਕੀਤੀ ਗਈ ਇਸ ਫ਼ਿਲਮ ਦੀ ਕਹਾਣੀ ਤੇ ਸਕਰੀਨਪਲੇ ਵੀ ਪਿਛਲੀ ਫ਼ਿਲਮ ਵਾਂਗ ਉਨਾਂ ਖੁਦ ਹੀ ਲਿਖਿਆ ਹੈ। ਜਦਕਿ ਡਾਇਲਾਗ ਲਿਖਣ ਦੀ ਜ਼ਿੰਮੇਵਾਰੀ ਨਰੇਸ਼ ਕਥੂਰੀਆ ਨੇ ਨਿਭਾਈ ਹੈ। ਫ਼ਿਲਮ ਦਾ ਟ੍ਰੇਲਰ ਅਤੇ ਗੀਤ ਹਰ ਪਾਸੇ ਟਰੈਡਿੰਗ ਵਿੱਚ ਚੱਲ ਰਹੇ ਹਨ। ਇਸ ਵੇਲੇ ਸੁਮੱਚੀ ਫ਼ਿਲਮ ਇੰਡਸਟਰੀ ਦੀਆਂ ਨਜ਼ਰਾਂ ਇਸ ਫ਼ਿਲਮ ‘ਤੇ ਟਿਕੀਆਂ ਹੋਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਪੰਜਾਬੀ ਸਿਨੇਮੇ ਨੂੰ ਵੱਡਾ ਦਰਸ਼ਕ ਵਰਗ ਪੈਦਾ ਕਰਕੇ ਦੇ ਸਕਦੀ ਹੈ।

ਕਾਬਲੇਗੌਰ ਹੈ ਕਿ ਗਿੱਪੀ ਗਰੇਵਾਲ ਪੰਜਾਬੀ ਦਾ ਉਹ ਅਦਾਕਾਰ ਤੇ ਗਾਇਕ ਹੈ ਜੋ ਹਰ ਵਾਰ ਆਪਣੀ ਫ਼ਿਲਮ ਜ਼ਰੀਏ ਜਿਥੇ ਨਵਾਂ ਤਜ਼ਰਬਾ ਕਰਦਾ ਹੈ ਉਥੇ ਪੰਜਾਬੀ ਫ਼ਿਲਮਾਂ ਦਾ ਦਾਇਰਾ ਵੱਡਾ ਕਰਨ ਵਿੱਚ ਵੀ ਅਹਿਮ ਯੋਗਦਾਨ ਪਾਉਂਦਾ ਹੈ। ‘ਮੰਜੇ ਬਿਸਤਰੇ’ ਦੇ ਰਿਲੀਜ਼ ਤੋਂ ਬਾਅਦ ਪੰਜਾਬ ਵਿੱਚ ਵਿਆਹਾਂ ਵਾਲੀਆਂ ਫ਼ਿਲਮਾਂ ਦਾ ਇਕ ਨਵਾਂ ਰੁਝਾਨ ਸ਼ੁਰੂ ਹੋਇਆ ਸੀ। ਗਿੱਪੀ ਗਰੇਵਾਲ ਨੇ ਮੁੜ ਤੋਂ ਇਸ ਰੁਝਾਨ ਹਿੱਸਾ ਬਣਨ ਦੀ ਥਾਂ ਇਸ ਫ਼ਿਲਮ ਨੂੰ ਕੈਨੇਡਾ ਵਿੱਚ ਬਣਾਕੇ ਇਕ ਨਵਾਂ ਰੁਝਾਨ ਤਾਂ ਪੈਦਾ ਕੀਤਾ ਹੀ ਹੈ ਬਲਕਿ ਕਹਾਣੀ ਵਿੱਚ ਵੀ ਤਾਜ਼ਾਪਣ ਲਿਆਂਦਾ ਹੈ।

ਫ਼ਿਲਮ ਦੇ ਟ੍ਰੇਲਰ ਤੋਂ ਇਹ ਸਾਫ਼ ਪਤਾ ਲੱਗਾ ਰਿਹਾ ਹੈ ਕਿ ਇਹ ਫ਼ਿਲਮ ਕੈਨੇਡਾ ਵਿੱਚ ਹੋਏ ਇਕ ਪੰਜਾਬੀ ਵਿਆਹ ਦੀ ਕਹਾਣੀ ਹੈ। ਇਹ ਵਿਆਹ ਕਿਵੇਂ ਹੁੰਦਾ ਹੈ ਤੇ ਇਸ ਦੌਰਾਨ ਕੀ ਕੀ ਮੁਸ਼ਕਲਾਂ ਆਉਂਦੀਆਂ ਹਨ ਇਹ ਦੇਖਣਾ ਹੀ ਦਿਲਚਸਪ ਕਿੱਸਾ ਹੈ। ਭਾਵੇਂ ਇਹ ਫ਼ਿਲਮ ਕੈਨੇਡਾ ਵਿੱਚ ਬਣਾਈ ਗਈ ਹੈ ਪਰ ਮੰਜੇ ਬਿਸਤਰੇ ਕੈਨੇਡਾ ਵਿੱਚ ਵੀ ਇੱਕਠੇ ਹੋਏ, ਪਰ ਕਿਵੇਂ? ਇਹ ਫ਼ਿਲਮ ਦਾ ਅਹਿਮ ਪਹਿਲੂ ਹੈ। ਕਾਮੇਡੀ ਰੁਮਾਂਸ ਤੇ ਪਰਿਵਾਰਕ ਡਰਾਮੇ ਦਾ ਸੁਮੇਲ ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਅਤੇ ਸਿੰਮੀ ਚਾਹਲ ਦੀ ਜੋੜੀ ਪਹਿਲੀ ਵਾਰ ਨਜ਼ਰ ਆਵੇਗੀ। ਫ਼ਿਲਮ ਵਿੱਚ ਦਰਸ਼ਕਾਂ ਨੂੰ ਇਕ ਖੂਬਸੂਰਤ ਪ੍ਰੇਮ ਕਹਾਣੀ ਵੀ ਦੇਖਣ ਨੂੰ ਮਿਲੇਗੀ।

ਗੁਰਬਾਜ ਗਿੱਲ
ਨੇੜੇ ਬੱਸ ਸਟੈਂਡ, ਸਾਹਮਣੇ ਛੋਟਾ ਗੇਟ,
ਬਠਿੰਡਾ (ਪੰਜਾਬ)
98723-62507

Share Button

Leave a Reply

Your email address will not be published. Required fields are marked *

%d bloggers like this: