Wed. Jun 26th, 2019

ਗਿੱਪੀ ਗਰੇਵਾਲ ਤੇ ਸੁਦੇਸ਼ ਕੁਮਾਰੀ ਦਾ ਨਵਾਂ ਗੀਤ ‘ਕਰੰਟ’ 11 ਮਾਰਚ ਨੂੰ

ਗਿੱਪੀ ਗਰੇਵਾਲ ਤੇ ਸੁਦੇਸ਼ ਕੁਮਾਰੀ ਦਾ ਨਵਾਂ ਗੀਤ ‘ਕਰੰਟ’ 11 ਮਾਰਚ ਨੂੰ

ਗਿੱਪੀ ਗਰੇਵਾਲ ਦੀ ਬਹੁਚਰਚਿਤ ਫ਼ਿਲਮ ਮੰਜੇ ਬਿਸਤਰੇ 2′ ਦੇ ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਟਾਇਟਲ ਟਰੈਕ ਨੂੰ ਮਿਲੇ ਬੇਸ਼ੁਮਾਰ ਪਿਆਰ ਮਗਰੋਂ ਹੁਣ ਜਲਦ ਹੀ 11 ਮਾਰਚ ਨੂੰ ਇਸ ਫ਼ਿਲਮ ਦਾ ਅਗਲਾ ਡਿਊਟ ਗੀਤ ‘ ਕਰੰਟ’ ਰਿਲੀਜ਼ ਹੋ ਰਿਹਾ ਹੈ ਇਸ ਦੋਗਾਣੇ ਨੂੰ ਗਿੱਪੀ ਗਰੇਵਾਲ ਤੇ ਸੁਦੇਸ਼ ਕੁਮਾਰੀ ਨੇ ਗਾਇਆ ਹੈ। ਹੈਪੀ ਰਾਏਕੋਟੀ ਦੇ ਲਿਖੇ ਇਸ ਗੀਤ ਨੂੰ ਜੇ ਕੇ ਨੇ ਸੰਗੀਤ ਦਿੱਤਾ ਹੈ। ਜਿਕਰਯੋਗ ਹੈ ਕਿ ਸਾਗਾ ਮਿਊਜਿਕ ਵਲੋਂ ਇਸ ਫ਼ਿਲਮ ਦਾ ਸੰਗੀਤ ਵੱਡੀ ਪੱਧਰ ‘ਤੇ ਬੜੇ ਜੋਸ਼ੋ ਖਰੋਸ਼ ਨਾਲ ਰਿਲੀਜ਼ ਕੀਤਾ ਜਾ ਰਿਹਾ ਹੈ।
ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਇਸ ਫ਼ਿਲਮ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਨੇ ਕੀਤਾ ਹੈਫਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਗਿੱਪੀ ਗਰੇਵਾਲ ਨੇ ਲਿਖਿਆ ਤੇ ਡਾਇਲਾਗ ਨਰੇਸ਼ ਕਥੂਰੀਆਂ ਨੇ ਲਿਖੇ ਹਨ ਇਸ ਫ਼ਿਲਮ ਵਿੱਚ ਐਂਤਕੀ ਦਰਸ਼ਕ ਖੂਬਸੁਰਤ ਅਦਾਕਾਰਾਂ ਸਿੰਮੀ ਚਾਹਲ ਨੂੰ ਗਿੱਪੀ ਗਰੇਵਾਲ ਨਾਲ ਮੁੱਖ ਹੀਰਇਨ ਵਜੋਂ ਵੇਖਣਗੇ । ਜਿਵੇਂ ਕਿ ਟੀਜ਼ਰ ਵਿੱਚ ਵਿਖਾਇਆ ਹੈ ਕਿ ਗਿੱਪੀ ਗਰੇਵਾਲ ਤੇ ਸਾਥੀ ਫੋਰਡ ਟਰੈਕਟਰ ਨਾਲ ਟਰਾਲੀ ਜੋੜ ਕੇ ਕਾਨੇਡੀਅਨ ਪੰਜਾਬੀਆਂ ਦੇ ਘਰਾਂ ‘ਚੋਂ ਮੰਜੇ ਬਿਸਤਰੇ ਇੱਕਠੇ ਕਰਦੇ ਕਰਦੇ ਅੰਗਰੇਜਣ ਗੁਆਂਢਣਾਂ ਦੇ ਘਰ ਵੀ ਚਲੇ ਜਾਂਦੇ ਹਨ ਜਿੱਥੇ ਪੰਜਾਬੀ ਅੰਗਰੇਜ਼ੀ ਦੀ ਮਿਕਸਿੰਗ ਮਨੋਰੰਜਨ ਭਰੀ ਕਾਮੇਡੀ ਮਾਹੌਲ ਸਿਰਜਦੀ ਹੈ।ਭਾਵੇਂਕਿ ਕਾਨੈਡਾ ਤੇ ਪੰਜਾਬ ਦੇ ਮੰਜਿਆਂ ਦਾ ਫ਼ਰਕ ਹੈ ਪਰੰਤੂ ਇੱਕ ਗੱਲ ਜਰੂਰ ਹੈ ਕਿ ਬਾਹਰਲੇ ਪੰਜਾਬੀ ਆਪਣੇ ਵਿਰਸ਼ੇ ਨਾਲ ਅੱਜ ਵੀ ਜੁੜੇ ਹੋਏ ਹਨ ਇਸ ਫ਼ਿਲਮ ਪ੍ਰਤੀ ਉਨਾਂ ਦੇ ਮਨਾਂ ਵਿੱਚ ਇੱਕ ਵੱਖਰਾ ਹੀ ਉਤਸ਼ਾਹ ਨਜ਼ਰ ਆ ਰਿਹਾ ਹੈਫ਼ਿਲਮ ਵਿਚਲੀ ਕਾਨੇਡੀਅਨ ਸੱਥ ਵਿੱਚ ਲੱਗੀਆਂ ਰੌਣਕਾਂ ਵਿੱਚ ਪੰਜਾਬੀਆਂ ਦੇ ਨਾਲ ਨਾਲ ਗੋਰੇ ਗੋਰੀਆਂ ਵੀ ਧਮਾਲਾਂ ਪਾਉਣਗੇ।
ਫ਼ਿਲਮ ਵਿੱਚ ਗਿੱਪੀ ਗਰੇਵਾਲ,ਸਿੰਮੀ ਚਾਹਲ ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਕਰਮਜੀਤ ਅਨਮੋਲ,ਹੌਬੀ ਧਾਲੀਵਾਲ, ਮਲਕੀਤ ਰੌਣੀ, ਅਨੀਤਾ ਦੇਵਗਣ, ਨਿਸ਼ਾ ਬਾਨੋ,ਗੁਰਪ੍ਰੀਤ ਕੌਰ ਭੰਗੂ, ਬੀ ਐਨ ਸ਼ਰਮਾ, ਰਾਣਾ ਜੰਗ ਬਹਾਦਰ,ਬਨਿੰਦਰ ਬੰਨੀ, ਰਾਣਾ ਰਣਬੀਰ,ਬੀ ਕੇ ਰੱਖੜਾ,ਪ੍ਰਕਾਸ਼ ਗਾਧੂ ਆਦਿ ਅਹਿਮ ਕਲਾਕਾਰ ਹਨ। ਵਿਸਾਖੀ ਦੇ ਜ਼ਸ਼ਨਾਂ ਭਰੇ ਦਿਹਾੜੇ ‘ਤੇ 12 ਅਪ੍ਰੈਲ ਨੂੰ ਇਸ ਫ਼ਿਲਮ ਨੂੰ ਰਿਲੀਜ਼ ਕੀਤਾ ਜਾਵੇਗਾ।

ਜਸ਼ਮੀਤ ਕੌਰ

Leave a Reply

Your email address will not be published. Required fields are marked *

%d bloggers like this: