ਗਿੱਦੜਸਿੰਘੀ

ss1

ਗਿੱਦੜਸਿੰਘੀ

ਬਸ ਸਮਰਾਲਾ ਚੌਕ ਚ ਸਵਾਰੀਆ ਲਾਹ ਕੇ ਅਜੇ ਚਲੀ ਹੀ ਸੀ ਤਾਂ, ਉਹ ਦੌੜਦਾ ਦੌੜਦਾ  ਦੋਹਾਂ ਹੱਥਾਂ ਚ ਚਾਰ ਪਾਣੀ ਵਾਲੀਆਂ ਬੋਤਲਾਂ ਫੜ, ਪਸੀਨੇ ਚ ਗਲੱਚ ਹੋਇਆ ਸਾਹੋ ਸਾਹੀ ਬੱਸੇ ਚੜਦਿਆਂ ਈ  ਪਾਣੀ ਪਾਣੀ ਤੰਦਾ ਪਾਣੀ ਦਾ ਹੋਕਾ ਦੇਣ ਲਗ ਗਿਆ  ,
ਇਕ ਵਾਰ ਫਿਰ ਇੰਟਰਵਿਊ  ਨਾ ਪਾਸ ਕਰਨ ਦੀ ਮੇਰੀ ਨਮੋਸ਼ੀ ਨੂੰ ਤੋੜਦਿਆਂ ਹੋਇਆ ਉਹਦੀ ਤੋਤਲੀ ਆਵਾਜ ਨੇ ਮੇਰਾ ਧਿਆਨ ਆਪਣੇ ਵੱਲ ਖਿੱਚ ਲਿਆ, ਉਮਰ 10-12 ਸਾਲ ਦੀ ਸੀ, ਪੈਰਾਂ ਚ ਟੁੱਟੀ ਚੱਪਲ ਤੇ
ਸਿਰ ਘੱਟੇ ਨਾਲ ਲਿਬੜਿਆ ਸੀ, “ਪਾਣੀ ਲੈ ਲੋ ਪਾਣੀ ਤੰਦਾ ਪਾਣੀ,ਦਾ ਹੋਕਾ ਦਿੰਦਾ ਹੋਇਆ ਮੇਰੇ ਕੋਲ ਮੇਰੇ ਅਖੀਰ ਆਲੀ ਸੀਟ ਤੇ ਆਇਆ, ਉਹਦੇ ਬੁਲਾ ਤੇ ਅਜੀਬ ਮੁਸਕਾਨ ਸੀ, ਜਿਸਨੇ ਮੇਰੇ ਮੁਰਝਾਏ ਹੋਏ ਚਿਹਰੇ ਨੂੰ ਵੀ ਖਿੱਲਾ ਦਿੱਤਾ,
20 ਰੁਪਏ ਦੀ ਪਾਣੀ ਆਲੀ ਇਕ ਬੋਤਲ ਲੈਣ ਤੋ ਇਲਾਵਾ ਉਹਦੇ ਬਚਪਨ ਨੂੰ ਬਦਲਣ ਲਈ ਮੇਰੇ ਕੋਲ ਦੁਆਵਾਂ ਤੇ ਹਮਦਰਦੀ ਤੋਂ ਇਲਾਵਾ ਹੋਰ ਕੁੱਝ ਨਹੀ ਸੀ, ਪਰ ਉਹ ਆਪਣੇ ਖੁਸ਼ਦਿਲੀ ਤੇ ਅੱਖਾਂ ਦੀ ਚਮਕ ਨਾਲ ਮੈਨੂੰ ਸਬਰ ਸੰਤੋਖ ਤੇ ਕਲ ਬਦਲਣ ਦਾ ਤਰੀਕਾ ਸਿਖਾ ਗਿਆ
ਨਿਸ਼ਾਨਜੀਤ ਸਿੰਘ ਜੱਸ
8196961212
Share Button

Leave a Reply

Your email address will not be published. Required fields are marked *