ਗਿਆਨ ਸਾਗਰ ਹਸਪਤਾਲ ਮੁੱੜ ਕਰੇਗਾ ਸਿਹਤ ਸੇਵਾਵਾ ਸੁਰੂ-ਜਾਖੜ

ss1

ਗਿਆਨ ਸਾਗਰ ਹਸਪਤਾਲ ਮੁੱੜ ਕਰੇਗਾ ਸਿਹਤ ਸੇਵਾਵਾ ਸੁਰੂ-ਜਾਖੜ

26-46 (1)
ਬਨੂੜ 23 ਜੁਲਾਈ, 25 ਜੁਲਾਈ (ਰਣਜੀਤ ਸਿੰਘ ਰਾਣਾ): ਗਿਆਨ ਸਾਗਰ ਆਪਣੇ ਮਰੀਜਾ ਦੀ ਸੁੱਖ ਸਹੂਲਤ ਲਈ ਜਲਦ ਨਵੇਂ ਡਾਕਟਰਾ ਦੀ ਭਰਤੀ ਕੀਤੀ ਜਾ ਰਹੀ ਹੈ ਤਾਂ ਜੋ ਹਸਪਤਾਲ ਵਿਚ ਆਉਣ ਵਾਲੇ ਮਰੀਜਾ ਦੀ ਗਿਣਤੀ ਨੂੰ ਵਧਾਇਆ ਜਾ ਸਕੇ। ਇਨਾਂ ਵਿਚਾਰਾ ਦਾ ਪ੍ਰਗਟਾਵਾ ਗਿਆਨ ਸਾਗਰ ਹਸਪਤਾਲ ਦੇ ਸੀਈਓ ਡਾ. ਮਨੀਸ਼ ਜਾਖ਼ੜ ਨੇ ਪੱਤਰਕਾਰਾ ਨਾਲ ਗੱਲਬਾਤ ਦੋਰਾਨ ਪ੍ਰਗਟਾਏ।
ਡਾ. ਮਨੀਸ਼ ਜਾਖ਼ੜ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਦੋਰਾਨ ਗਿਆਨ ਸਾਗਰ ਟ੍ਰਸ਼ਟ ਨੇ ਕਈ ਚੰਗੇ ਤੇ ਮਾੜੇ ਦਿਨ ਵੇਖੇ। ਪਰ ਹੁਣ ਗਿਆਨ ਸਾਗਰ ਇਨਾਂ ਦਿਨਾ ਨੂੰ ਭੁਲਾ ਕੇ ਮੁੜ ਆਪਣੀ ਪਹਿਲੀ ਮੰਜਿਲ ਵੱਲ ਵੱਧ ਰਿਹਾ ਹੈ। ਸ਼੍ਰੀ ਜਾਖ਼ੜ ਨੇ ਕਿਹਾ ਕਿ ਗਿਆਨ ਸਾਗਰ ਟ੍ਰਸ਼ਟ ਵੱਲੋਂ ਹਸਪਤਾਲ ਵਿਚ ਜਲਦ ਹਰ ਨਵੇਂ ਡਾਕਟਰ ਲਿਆਦੇ ਜਾ ਰਹੇ ਹਨ ਤਾਂ ਜੋ ਇਥੇ ਆਉਣ ਵਾਲੇ ਮਰੀਜਾ ਨੂੰ ਵਧੀਆ ਸਿਹਤ ਸਹੂਲਤਾ ਪ੍ਰਦਾਨ ਕੀਤੀਆ ਜਾ ਸਕਣ। ਉਨਾਂ ਕਿਹਾ ਬਨੂੜ ਖੇਤਰ ਲਈ ਗਿਆਨ ਸਾਗਰ ਹਸਪਤਾਲ ਹੀ ਇੱਕ ਅਜਿਹਾ ਹਸਪਤਾਲ ਹੈ ਜਿਥੇ ਹਰ ਵੇਲੇ ਐਮਰਜੈਂਸੀ ਦੀ ਸਹੂਲਤ ਉਪਲਬਧ ਹੈ। ਇਸ ਤੋਂ ਇਲਾਵਾ ਉਨਾਂ ਕਿਹਾ ਕਿ ਗਿਆਨ ਸਾਗਰ ਵੱਲੋਂ ਕਸਬਾ ਖੇੜਾ ਗੱਜੂ ਵਿਖੇ ਬੰਦ ਪਏ ਆਪਣੇ ਸਬ ਸੈਂਟਰ ਨੂੰ ਖੋਲ ਕੇ ਉਥੇ ਡਾਕਟਰਾ ਦੀ ਤੈਨਾਤੀ ਕਰ ਦਿੱਤੀ ਗਈ ਹੈ ਤੇ ਉਥੇ ਸਾਰੀਆਂ ਜਰੂਰੀ ਸਹੂਲਤਾ ਵੀ ਮੁਹੱਇਆ ਕਰਵਾਇਆ ਗਈਆਂ ਹਨ। ਉਨਾਂ ਕਿਹਾ ਕਿ ਇਸ ਸਬ ਸੈਂਟਰ ਵਿਚ ਰੋਜਾਨਾ 200 ਤੋਂ 250 ਦੇ ਕਰੀਬ ਓਪੀਡੀ ਹੁੰਦੀ ਹੈ। ਇਸੇ ਤਰਾਂ ਅਰਬਨ ਰਾਜਪੁਰਾ ਵਿਚ ਵੀ ਬੰਦ ਪਏ ਸਬ ਸੈਂਟਰ ਨੂੰ ਜਲਦ ਚਾਲੂ ਕਰਕੇ ਡਾਕਟਰਾਂ ਦੀ ਤੈਨਾਤੀ ਕੀਤੀ ਜਾਵੇਗੀ। ਇਸ ਦੋਰਾਨ ਡਾ. ਜਾਖ਼ੜ ਨੇ ਕਿਹਾ ਕਿ ਗਿਆਨ ਸਾਗਰ ਹਸਪਤਾਲ ਵੱਲੋਂ ਆਪਣੀਆਂ ਪੁਰਾਣੀਆਂ ਬੰਦ ਪਈਆਂ ਯੋਜਨਾਵਾਂ ਨੂੰ ਮੁੜ ਚਾਲੂ ਕਰਕੇ ਪਿੰਡ-ਪਿੰਡ ਜਾ ਕੇ ਮੁਫ਼ਤ ਮੈਡੀਕਲ ਕੈਂਪਾ ਦਾ ਪ੍ਰਗਰਾਮ ਆਰੰਭਿਆ ਜਾ ਰਿਹਾ ਹੈ। ਅੰਤ ਵਿਚ ਉਨਾਂ ਨੇ ਬਨੂੜ ਖੇਤਰ ਦੇ ਲੋਕਾ ਅੱਗੇ ਅਪੀਲ ਕੀਤੀ ਕੀ ਉਹ ਇਸ ਹਸਪਤਾਲ ਤੇ ਕਾਲਜ ਨੂੰ ਚਲਾਉਣ ਲਈ ਹਸਪਤਾਲ ਮਨੇਜਮੈਂਟ ਦਾ ਸਾਥ ਦੇਣ। ਕਿਉਕਿ ਉਨਾਂ ਦੇ ਸਹਿਯੋਗ ਨਾਲ ਹੀ ਉਹ ਇਸ ਹਸਪਤਾਲ ਨੂੰ ਚਲਾਇਆ ਜਾ ਸਕਦਾ ਹੈ।

Share Button

Leave a Reply

Your email address will not be published. Required fields are marked *