ਗਿਆਨ ਸਾਗਰ ਦੀ ਬੱਸ ਨੇ ਮੋਟਰਸਾਈਕਲ ਸਵਾਰ ਤਿੰਨ ਭੈਣ ਭਰਾਵਾ ਨੂੰ ਕੁਚਲਿਆ

ss1

ਗਿਆਨ ਸਾਗਰ ਦੀ ਬੱਸ ਨੇ ਮੋਟਰਸਾਈਕਲ ਸਵਾਰ ਤਿੰਨ ਭੈਣ ਭਰਾਵਾ ਨੂੰ ਕੁਚਲਿਆ
ਤਿੰਨਾ ਦੀ ਹੋਈ ਮੌਤ, ਪਿੰਡ ਵਿੱਚ ਸੋਗ ਦੀ ਲਹਿਰ

28-40
ਬਨੂੰੜ 27 ਜੂਨ (ਰਣਜੀਤ ਸਿੰਘ ਰਾਣਾ)- ਨੈਸਨਲ ਹਾਈਵੇ ਮਾਰਗ 64 ਤੇ ਸਥਿਤ ਪਿੰਡ ਆਲਮਪੁਰ ਦੇ ਕੋਲ ਗਿਆਨ ਸਾਗਰ ਦੀ ਬੱਸ ਨੇ ਮੋੇਰਸਾਈਕਲ ਤੇ ਸਵਾਰ ਸਿਕ ਨੋਜਵਾਨ ਤੇ ਦੋ ਕੁੜੀਆ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜਿਸ ਦੇ ਕਾਰਨ ਬੱਸ ਤਿੰਨਾ ਦੇ ਸਿਰ ਤੋ ਲੰਘ ਗਈ ਤੇ ਨੋਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਕਿ ਦੋਨਾ ਸਕੀਆ ਭੈਣਾ ਨੇ ਗਿਆਨ ਸਾਗਰ ਹਸਪਤਾਲ ਤੱਕ ਪਹੁੰਚਦੇ ਰਸਤੇ ਚ ਹੀ ਦਮ ਤੌੜ ਦਿੱਤਾ। ਪਤਾ ਲੱਗਿਆ ਹੈ ਕਿ ਤਿੰਨੋ ਮ੍ਰਿਤਕ ਆਪਸ ਚ ਚਾਚੇ ਤਾਇਆ ਦੇ ਬੱਚੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਗਿਆਨ ਸਾਗਰ ਦੀ ਬੱਸ ਜੋ ਕਿ ਵਿਦਿਆਰਥੀਆ ਨੂੰ ਲੈ ਕਿ ਗਿਆਨ ਸਾਗਰ ਹਸਪਤਾਲ ਆ ਰਹੀ ਸੀ । ਜਦੋ ਬੱਸ ਪਿੰਡ ਆਲਮਪੁਰ ਦੇ ਕੋਲ ਪਹੁੰਚੀ ਤਾ ਸਾਹਮਣੇ ਤੋ ਆ ਰਹੇ ਮੋਟਰਸਾਈਕਲ ਨਾਲ ਟਕਰਾ ਗਈ। ਟੱਕਰ ਇੰਨੀ ਜੋਰਦਾਰ ਸੀ ਕਿ ਬੱਸ ਮੋਟਰਸਾਈਕਲ ਸਵਾਰ ਇੱਕ ਨੋਜਵਾਨ ਤੇ ਦੋ ਲੜਕੀਆ ਦੇ ਸਿਰਾਂ ਨੂੰ ਕੁਚਲਦੀ ਹੋਈ ਲੌਘ ਗਈ। ਜਿੰਨਾ ਵਿਚੋ ਮੋਟਰਸਾਈਕਲ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਬੂਰੀ ਤਰਾ ਜਖਮੀ ਦੋਨੋ ਲੜਕੀਆ ਨੂੰ ਇਕੱਤਰ ਹੋਏ ਲੋਕਾ ਦੀ ਸਹਾਈਤਾ ਨਾਲ ਗਿਆਨ ਸਾਗਰ ਹਸਪਤਾਲ ਲੈ ਆਏ । ਜਿੱਥੇ ਹਸਪਤਾਲ ਪਹੁੰਚਦੇ ਹੋਏ ਦੋਨੋ ਲੜਕੀਆ ਨੇ ਦਮ ਤੌੜ ਦਿੱਤਾ। ਘਟਨਾ ਦਾ ਪਤਾ ਲੱਗਦੇ ਹੀ ਮੋਕੇ ਤੇ ਥਾਣਾ ਆਲਮਪੁਰ ਦੇ ਚੋਕੀ ਇੰਨਚਾਰਜ ਜੋਗਿੰਦਰ ਸਿੰਘ ਮੋਕੇ ਤੇ ਪਹੁੰਚੇ।ਉਨਾ ਨੇ ਦੱਸਿਆ ਕਿ ਮ੍ਰਿਤਕਾ ਦੀ ਪਹਿਚਾਣ ਸੰਜੇ ਕੁਮਾਰ ਪੁੱਤਰ ਸਾਮ ਲਾਲ ਉਮਰ 28 ਸਾਲ, ਰਮਾ ਰਾਣੀ ਪੁੱਤਰੀ ਰਾਜ ਕੁਮਾਰ ਉਮਰ 21 ਸਾਲ ਤੇ ਸਪਨਾ ਰਾਣੀ ਪੁੱਤਰੀ ਰਾਜ ਕੁਮਾਰ ਤਿੰਨੋ ਵਾਸੀ ਪਿੰਡ ਫਰੀਦਪੁਰ ਜਾਸਲਾ ਦੇ ਤੋਰ ਤੇ ਹੋਈ ਹੈ। ਉਹਨਾ ਦੱਸਿਆ ਕਿ ਮ੍ਰਿਤਕ ਦੋਨੋ ਲੜਕੀਆ ਸਕੀਆ ਭੈਣਾ ਹਨ ਤੇ ਮ੍ਰਿਤਕ ਸੰਜੇ ਉਨਾ ਦੇ ਚਾਚੇ ਦਾ ਲੜਕਾ ਹੈ। ਜੌਗਿੰਦਰ ਸਿੰਘ ਨੇ ਦੱਸਿਆ ਕਿ ਵਾਹਨਾ ਨੂੰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ।

ਗਿਆਨ ਸਾਗਰ ਦੇ ਡਾਕਟਰਾ ਨੇ ਮ੍ਰਿਤਕਾ ਦੇ ਮਾਪਿਆ ਤੋ ਭਰਵਾਏ 20 ਹਜਾਰ ਰੁਪਏ:- ਮ੍ਰਿਤਕ ਸੰਜੇ ਕੁਮਾਰ ਦੇ ਪਿਤਾ ਨੇ ਜਾਣਕਾਰੀ ਦੇਦੇ ਹੋਏ ਦੱਸਿਆ ਕਿ ਹਸਪਤਾਲ ਦੇ ਡਾਕਟਰਾ ਨੇ ਉਨਾ ਪਾਸੋ 20 ਹਜਾਰ ਰੁਪਏ ਜਮਾ ਕਰਵਾਏ ਹਨ । ਮ੍ਰਿਤਕਾ ਦੇ ਸਕੇ ਸੰਬੰਧਿਆ ਨੇ ਇਸ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਤੁਹਾਡੀ ਬੱਸ ਨੇ ਸਾਡੇ ਜਵਾਨ ਬੱਚੇ ਮਾਰੇ ਹਨ ਤੇ ਉਲਟਾ ਤੁਸੀ ਉਨਾ ਪਾਸੋ ਹੀ ਪੈਸੇ ਲੈ ਰਹੇ ਹੋ। ਉਨਾ ਕਿਹਾ ਕਿ ਹਸਪਤਾਲ ਵੱਲੋ ਕੋਈ ਦਵਾਈ ਬੂਟੀ ਨਹੀ ਦਿੱਤੀ ਗਈ ਕਿਉਕਿ ਤਿੰਨੋ ਮੋਰਦਾ ਹਾਲਤ ਵਿੱਚ ਹਸਪਤਾਲ ਪਹੁੰਚੇ ਹਨ। ਫਿਰ ਕਿਸ ਚੀਜ ਦੇ ਪੈਸੇ ਵਸੂਲੇ ਗਏ ਹਨ। ਪੈਸੇ ਲਏ ਜਾਣ ਦੇ ਨਗਰ ਕੋਸਲ ਬਨੂੰੜ ਦੇ ਪ੍ਰਧਾਨ ਨਿਰਮਲਜੀਤ ਨਿੰਮਾ, ਕਾਗਰਸੀ ਸਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਸਮੇਤ ਦਰਜਨਾ ਵਿਅਕਤੀਆ ਨੇ ਪੈਸੇ ਲਏ ਜਾਣ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਮ੍ਰਿਤਕਾ ਦੇ ਪਰਿਵਾਰ ਤੋ ਲਏ ਪੈਸੇ ਤੁਰੰਤ ਵਾਪਸ ਕੀਤੇ ਜਾਣ ਨਹੀ ਤਾ ਉਹ ਰੋਡ ਜਾਮ ਕਰਨਗੇ। ਕਾਫੀ ਜੱਦੋ ਜਹਿਦ ਤੋ ਬਾਦ ਹਸਪਤਾਲ ਦੇ ਡਾਕਟਰਾ ਨੇ 20 ਹਜਾਰ ਰੁਪਏ ਵਾਪਸ ਕੀਤੇ।

Share Button

Leave a Reply

Your email address will not be published. Required fields are marked *