ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਗਿਆਨ ,ਵਿਗਿਆਨ ਅਤੇ ਅਗਿਆਨ: ਵਿਜੈ ਗਰਗ

ਗਿਆਨ ,ਵਿਗਿਆਨ ਅਤੇ ਅਗਿਆਨ: ਵਿਜੈ ਗਰਗ

ਦੇਸ ਵਿੱਚ ਵਿਗਿਆਨ ਤੋਂ ਆਈ ਉਦਯੋਗਿਕ ਕਰਾਂਤੀ ਅਤੇ ਨਵੀਂ ਤਕਨੀਕ ਨੇ ਜੀਵਨ ਸੈਲੀ ਨੂੰ ਬਦਲ ਕੇ ਰੱਖ ਦਿੱਤਾ ਹੈ। ਭਾਵੇਂ ਹੁਣ ਤੱਕ ਪੜਦੇ ਆਏ ਹਾਂ ਕਿ ਸਭ ਤੋਂ ਪਹਿਲਾਂ ਉਦਯੋਗਿਕ ਕਰਾਂਤੀ ਇੰਗਲੈਂਡ ਵਿੱਚ ਆਈ ਹੈ ਪਰ ਪਿੱਛਲੇ ਤੀਹ ਕੁ ਸਾਲਾਂ ਵਿੱਚ ਆਈ ਨਵੀਂ ਇਲੈਕਟਰੋਨਿਕਸ ਅਤੇ ਡਿਜੀਟਲ ਕਰਾਂਤੀ ਨੇ ਤਾਂ ਇੱਕ ਨਵਾਂ ਇਨਲਾਬ ਖੜਾ ਕਰ ਦਿੱਤਾ ਹੈ।ਇਸ ਕਰਾਂਤੀ ਸਾਹਮਣੇ ਸਭ ਕਰਾਂਤੀਆਂ ਫਿੱਕੀਆਂ ਲੱਗਦੀਆਂ ਹਨ।ਹੁਣ ਬਿਜਲਈ ਮੀਡੀਆ ਅਤੇ ਇੰਟਰਨੈਟ ਨੇ ਸਮੁੱਚੇ ਸੰਸਾਰ ਦੀ ਜੀਵਨ ਸੈਲੀ ਨੂੰ ਪਰਭਾਵਤ ਕਰਨਾਂ ਸੁਰੂ ਕਰ ਦਿੱਤਾ ਹੈ। ਹਰ ਮਨੁੱਖ ਦੇ ਵਿੱਚ ਨਵੀਂ ਆਧੁਨਿਕ ਜੀਵਨ ਸੈਲੀ ਨੂੰ ਅਪਣਾਉਣ ਦੀ ਲਾਲਸਾ ਵੱਧ ਰਹੀ ਹੈ । ਕੰਪਨੀਆਂ ਆਪਣੇ ਮਾਲ ਦੀ ਖਪਤ ਵਧਾਉਣ ਦੇ ਲਈ ਜੋ ਮਸਹੂਰੀ ਯੁੱਧ ਚਲਾ ਰਹੀਆਂ ਹਨ ਨੇ ਬਲਦੀ ਅੱਗ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਹੈ।ਦੁਨੀਆਂ ਦੀ ਹਰ ਵਸਤੂ ਵਪਾਰਕ ਬਣ ਗਈ ਹੈ। ਪਾਣੀ ਅੱਗ ਮਿੱਟੀ ਅਤੇ ਹਵਾ ਵਰਗੀਆਂ ਕੁਦਰਤੀ ਵਸਤਾਂ ਨੂੰ ਵੀ ਕੀਮਤੀ ਬਣਾ ਦਿੱਤਾ ਗਿਆ ਹੈ ।ਅਣਦਿਸਦਾ ਸਿਰਫ ਅਨੁਭਵ ਕੀਤਾ ਜਾਣ ਵਾਲੇ ਆਸਮਾਨ ਦਾ ਵੀ ਅਰਬਾਂ ਵਿੱਚ ਮੁੱਲ ਪਾ ਦਿੱਤਾ ਗਿਆ ਹੈ । ਵਨ ਜੀ , ਟੂ ਜੀ, ਥਰੀ ਜੀ ਆਦਿ ਨਾਂਵਾਂ ਤੇ ਸਪੈਕਟਰਮ ਭਾਵ ਅਸਮਾਨ ਵਿੱਚ ਚੱਲਣ ਵਾਲੀਆਂ ਇਲੈਕਟਿਰਕ ਲਹਿਰਾਂ ਨੂੰ ਵੀ ਸਰਕਾਰਾਂ ਨੇ ਆਮਦਨੀ ਦਾ ਸਾਧਨ ਬਣਾ ਲਿਆ ਹੈ।ਸੋ ਅੱਜ ਕੱਲ ਤਾਂ ਬਹੁਤੇ ਲੋਕ ਗੱਲਾਂ ਕਰਨ ਲਈ ਵੀ ਪੈਸਾ ਖਰਚਣ ਲਈ ਮਜਬੂਰ ਹੋ ਗਏ ਹਨ। ਅੱਜ ਕੱਲ ਦੂਰ ਖੜੇ ਵਿਅਕਤੀ ਨੂੰ ਕੋਈ ਹਾਕ ਮਾਰਕੇ ਬੁਲਾਉਣਾਂ ਤੌਹੀਨ ਸਮਝਦਾ ਹੈ ਪਰ ਉਸਨੂੰ ਹਾਕ ਮਾਰਨ ਲਈ ਮੋਬਾਈਲ ਤੇ ਪੈਸਾ ਖਰਚਣਾਂ ਸਾਨ ਸਮਝਦਾ ਹੈ।ਅੱਜ ਕੱਲ ਮੁਫਤ ਮੰਨੀ ਜਾਣ ਵਾਲੀ ਕੁਦਰਤੀ ਨਿਆਮਤ ਪਾਣੀ ਦਾ ਵੀ ਹਰ ਕੋਈ ਬਿੱਲ ਅਦਾ ਕਰਦਾ ਹੈ। ਨਹਾਉਣ ਲਈ ਪਾਣੀ ਵੀ ਹੁਣ ਬਿਜਲੀ ਨਾਲ ਗਰਮ ਕਰਨ ਸਮੇਂ ਪੰਜ ਦਸ ਰੁਪਏ ਤੱਕ ਦੀਆਂ ਇੱਕ ਦੋ ਯੂਨਿਟਾਂ ਮੱਚ ਜਾਂਦੀਆਂ ਹਨ। ਚੁੱਲਾ ਬਾਲਣ ਵਾਲਿਆਂ ਨੂੰ ਵੀ ਪੰਜ ਰੁਪਏ ਕਿਲੋ ਲੱਕੜ ਖਰੀਦਣੀ ਪੈਂਦੀ ਹੈ।ਗੈਸ ਨਾਲ ਰਸੋਈ ਚਲਾਉਣ ਵਾਲਿਆਂ ਦਾ ਤਾਂ ਗੈਸ ਤੇ ਖਰਚਾ ਹੋਣਾਂ ਨਿਸਚਿਤ ਹੈ ਹੀ। ਇਸ ਵਿਗਿਆਨ ਨਾਲ ਜੋ ਤਰੱਕੀ ਅਤੇ ਉਦਯੋਗਿਕ ਕਰਾਂਤੀ ਹੋਈ ਹੈ ਉਸ ਵਿੱਚ ਤਾਂ ਸਿਰ ਤੋਂ ਵਾਹੁਣ ਸਮੇਂ ਕੰਘੇ ਵਿੱਚ ਆਏ ਕੇਸ਼ ਵੀ ਮੁੱਲ ਵਿਕਣ ਲਾ ਦਿੱਤੇ ਹਨ। ਕੇਸਾਂ ਦਾ ਮੁੱਲ ਹੁਣ ਅੜ ਕੇ ਲਿਆ ਜਾਂਦਾਂ ਹੈ। ਜਦ ਕੋਈ ਵਿਅਕਤੀ ਲੰਬੇ ਕੇਸ ਪਹਿਲੀ ਵਾਰ ਕਟਵਾਉਂਦਾਂ ਹੈ ਤਦ ਉਹਨਾਂ ਦੀ ਕੀਮਤ ਤਾਂ ਮੱਸੇ ਰੰਗੜ ਦੇ ਸਿਰਾਂ ਨਾਲੋ ਵੀ ਵੱਧ ਮਿਲਣ ਲੱਗ ਪਈ ਹੈ ਅਤੇ ਲੋਕ ਖੁਦ ਹੀ ਇਕੱਲੇ ਵਾਲਾਂ ਦੀ ਕੀਮਤ ਦੋ ਤਿੰਨ ਸੌ ਵਸੂਲਦੇ ਹਨ।ਇਹੋ ਜਿਹੇ ਜਮਾਨੇ ਨੂੰ ਹੁਣ ਵਿਗਿਆਨ ਦਾ ਜਮਾਨਾ ਕਿਹਾ ਜਾਵੇ ਜਾਂ ਅਗਿਆਨ ਦਾ ਫੈਸਲਾ ਕਰਨਾਂ ਮੁਸਕਿਲ ਹੈ। ਇਹੋ ਜਿਹੇ ਵਿਗਿਆਨ ਨੂੰ ਜੋ ਲੋਕ ਤਰੱਕੀ ਦੱਸਦੇ ਹਨ ਉਹ ਭੁੱਲ ਜਾਂਦੇ ਹਨ ਕਿ ਇਸ ਤਰੱਕੀ ਨੇ ਸਾਡੀਆਂ ਕਦਰਾਂ ਕੀਮਤਾਂ ਦੀ ਜੋ ਬਲੀ ਲਈ ਹੈ ਉਹਨਾਂ ਦਾ ਮੁੱਲ ਕਿਧਰੋਂ ਵੀ ਨਹੀਂ ਮਿਲਣਾਂ।
ਅੱਜ ਇਸ ਤਰੱਕੀ ਨੇ ਮਨੁੱਖ ਨੂੰ ਸਵਾਰਥੀ ਹੋਣ ਲਈ ਮਜਬੂਰ ਕਰ ਦਿੱਤਾ ਹੋਇਆ ਹੈ। ਇਸ ਸਵਾਰਥ ਪੁਣੇ ਦੀ ਗੋਦੀ ਵਿੱਚ ਡਿੱਗਿਆ ਮਨੁੱਖ ਮਨੁੱਖੀ ਰਿਸਤੇ ਅਤੇ ਸਮਾਜਿਕ ਕਦਰਾਂ ਕੀਮਤਾਂ ਤੋਂ ਵੀ ਦੂਰ ਜਾਈ ਜਾ ਰਿਹਾ ਹੈ। ਮਾਪੇ ਆਪਣੀ ਔਲਾਦ ਵਿੱਚ ਜਾਇਦਾਦ ਵੰਡਣ ਸਮੇਂ ਆਪਣਾਂ ਹਿੱਸਾ ਰੱਖਣ ਲਈ ਮਜਬੂਰ ਹਨ। ਕਈ ਵਾਰ ਅਨੇਕਾਂ ਘਰਾਂ ਵਿੱਚ ਤਾਂ ਮਾਂ ਅਤੇ ਪਿਉ ਦੀ ਵੀ ਵੰਡ ਪੈ ਜਾਦੀ ਹੈ।ਹੁਣ ਕੋਈ ਮਾਂ ਪਿਉ ਦੀ ਸੇਵਾ ਨਹੀਂ ਕਰਦਾ ਬਲਕਿ ਪੂਰਾ ਹਿਸਾਬ ਕਿਤਾਬ ਹੁੰਦਾਂ ਹੈ। ਜੋ ਪੁੱਤਰ ਮਾਪਿਆਂ ਨੂੰ ਨਾਲ ਰੱਖਦਾ ਹੈ ਤਾਂ ਉਹ ਉਸਦੀ ਜਾਇਦਾਦ ਦਾ ਲਾਲਚ ਕਾਰਨ ਹੀ ਇਹ ਕਰਦਾ ਹੈ। ਜੇ ਮਾਂ ਬਾਪ ਕੋਲ ਜਾਇਦਾਦ ਨਾਂ ਹੋਵੇ ਤਦ ਅਮੀਰ ਘਰਾਂ ਵਾਲੇ ਤਾਂ ਬੂਹੇ ਭੇੜ ਲੈਂਦੇ ਹਨ। ਅੱਜ ਦਾ ਸਿਆਣਾਂ ਅਖਵਾਉਣ ਵਾਲਾ ਸਮਾਜ ਹੁਣ ਕਿਸੇ ਗਰੀਬ ਨੂੰ ਆਪਣੇ ਬਰਾਬਰ ਲਿਆਉਣ ਵਾਲਾ ਕੋਈ ਕੰਮ ਨਹੀਂ ਕਰਦਾ ਅਤੇ ਨਾਂ ਹੀ ਹੁਣ ਕਿਸੇ ਗੁਆਂਢੀ ਉੱਪਰ ਪਏ ਕੁਦਰਤੀ ਆਫਤ ਸਮੇਂ ਮੱਦਦ ਕਰਦਾ ਹੈ ਬਲਕਿ ਪਾਸਾ ਵੱਟਣ ਅਤੇ ਅਣਜਾਣ ਬਣਨ ਦਾ ਵਿਖਾਵਾ ਕਰਦਾ ਹੈ।ਆਰਥਿੱਕ ਅਧਾਰ ਤੇ ਵਿਅਕਤੀ ਦਾ ਸਮਾਜੀ ਰੁਤਬਾ ਮਾਪਿਆ ਜਾਣ ਲੱਗ ਪਿਆ ਹੈ ਜਿਸ ਕਾਰਨ ਹੁਣ ਮਨੁੱਖ ਇੱਜਤ ਨਾਂ ਦੀ ਚੀਜ ਨੂੰ ਵੀ ਪੈਸੇ ਕਮਾਉਣ ਲਈ ਵਰਤਣ ਲੱਗ ਪਿਆ ਹੈ।ਇੱਜਤਾਂ ਦੀ ਬਲੀ ਦੇਕੇ ਤਾਂ ਅੱਜ ਲੋਕ ਰਾਜਸੱਤਾ ਦੀਆਂ ਪੌੜੀਆਂ ਤੱਕ ਚੜਨ ਲੱਗ ਪਏ ਹਨ ਅਤੇ ਇਸ ਤਰਾਂ ਰਾਜ ਗੱਦੀਆਂ ਤੱਕ ਪਹੁੰਚੇ ਲੋਕ ਲੋਕਾਂ ਨੂੰ ਲੁੱਟਣ ਤੋਂ ਸਰਮ ਕਿਉਂ ਮੰਨਣ?
ਸਮਾਜ ਦੀ ਵਰਤਮਾਨ ਹਾਲਤ ਵਿਗਿਆਨ ਦੁਆਰਾ ਪੈਦਾ ਕੀਤੀ ਉਦਯੋਗਿਕ ਕਰਾਂਤੀ ਦਾ ਹੀ ਨਤੀਜਾ ਹੈ। ਜਿਸ ਵਿਗਿਆਨ ਵਿਚੋਂ ਮਨੁੱਖੀ ਰਿਸਤੇ ਮਨਫੀ ਹੋ ਜਾਣ ਉਸ ਵਿਗਿਆਨ ਦੀਆਂ ਟਾਹਰਾਂ ਮਾਰਨ ਵਾਲੀ ਜਮਾਤ ਦਿਲ ਤੋਂ ਬਿਨਾਂ ਸਿਰਫ ਪਾਗਲ ਦਿਮਾਗ ਵਾਲੀ ਜਮਾਤ ਹੀ ਹੋ ਸਕਦੀ ਹੈ। ਇਸ ਵਿਗਿਆਨ ਨਾਂ ਦੀ ਕਰਾਮਾਤ ਕੁਦਰਤ ਦਾ ਇੱਕ ਸਿਧਾਂਤ ਤਾਂ ਹੈ ਜਿਸ ਅਨੁਸਾਰ ਇਹ ਆਪਣੇ ਵਿਚੋਂ ਹੀ ਭਸਮਾਸੁਰ ਪੈਦਾ ਕਰਦੀ ਰਹਿੰਦੀ ਹੈ ਅਤੇ ਇਹ ਜਿੰਨ ਹੀ ਇਸ ਕੁਦਰਤ ਵਿੱਚ ਤਾਕਤਵਰ ਤੋਂ ਤਾਕਤਵਰ ਵਸਤੂਆਂ ਦੀ ਮੌਤ ਦਾ ਕਾਰਨ ਬਣਦਾ ਹੈ। ਇਸ ਵਕਤ ਇਸ ਧਰਤੀ ਨਾਂ ਦੇ ਗ੍ਰਹਿ ਤੇ ਇਹ ਵਿਗਿਆਨ ਨਾਂ ਦਾ ਭਸਮਾਸੁਰ ਹੀ ਜਿਉਂਦੀਆਂ ਚੀਜਾਂ ਦੀ ਮੌਤ ਦਾ ਕਾਰਨ ਬਣੇਗਾ ਅਤੇ ਬਣ ਰਿਹਾ ਹੈ।ਸਭ ਤੋਂ ਉੱਤਮ ਅਤੇ ਸਿਆਣਾਂ ਹੋਣ ਦਾ ਦਾਅਵਾ ਕਰਨ ਵਾਲਾ ਇਨਸਾਨ ਕੁਦਰਤੀ ਜਿੰਦਗੀ ਨੂੰ ਛੱਡ ਕੇ ਬਨਾੳੇਟੀ ਜਿੰਦਗੀ ਜਿਉਂ ਰਿਹਾ ਹੈ ਆਪਣੀ ਸੁਰੱਖਿਆ ਦੇ ਨਾਂ ਤੇ ਤਾਕਤਵਰ ਐਟਮੀ ਸਕਤੀ ਵਧਾਈ ਜਾ ਰਿਹਾ ਹੈ। ਇਹ ਤਾਕਤ ਜਾਂ ਕੋਈ ਇਸ ਤੋਂ ਵੱਡੀ ਹੋਰ ਤਾਕਤ ਜੋ ਮਨੁੱਖ ਰਚ ਲਵੇਗਾ ਜਰੂਰ ਹੀ ਕਦੇ ਨਾਂ ਕਦੇ ਆਪਣਾਂ ਚਮਤਕਾਰ ਦਿਖਾ ਦੇਣਗੀਆਂ ਜੋ ਸਾਇਦ ਇਸ ਗ੍ਰਹਿ ਨੂੰ ਵੀ ਭਸਮ ਕਰ ਛੱਡੇ।
ਬੇ ਰਹਿਮ ਹੋ ਰਿਹਾ ਗਿਆਨ ਰਹਿਤ ਮਨੁੱਖ ਇੱਕ ਨਾਂ ਇੱਕ ਦਿਨ ਆਪਣੇ ਕਿਸੇ ਲਾਲਚ ਅਧੀਨ ਵਰਤੋਂ ਜਰੂਰ ਕਰੇਗਾ ਜੋ ਇਸ ਵਿਗਿਆਨ ਨੂੰ ਮਨੁੱਖ ਦਾ ਅਗਿਆਨ ਸਿੱਧ ਕਰ ਦੇਵੇਗਾ।

Leave a Reply

Your email address will not be published. Required fields are marked *

%d bloggers like this: