Mon. Jul 22nd, 2019

ਗਿਆਨੀ ਗੁਰਦਿੱਤ ਸਿੰਘ ਦੇ 96ਵੇਂ ਜਨਮ ਦਿਨ ਮੌਕੇ ਕਨੇਡਾ ‘ਚ ਵਿਸ਼ੇਸ਼ ਸਮਾਗਮ

ਗਿਆਨੀ ਗੁਰਦਿੱਤ ਸਿੰਘ ਦੇ 96ਵੇਂ ਜਨਮ ਦਿਨ ਮੌਕੇ ਕਨੇਡਾ ‘ਚ ਵਿਸ਼ੇਸ਼ ਸਮਾਗਮ

ਸਰੀ, ਕਨੇਡਾ, 26 ਫਰਵਰੀ: ਨਾਮਵਰ ਸਿੱਖ ਵਿਦਵਾਨ, ਸਫਲ ਵਾਰਤਾਕਾਰ ਗੁਰਮਤਿ ਦੇ ਅਚਾਰੀਆ ਪੱਤਰਕਾਰ ਤੇ ਸੰਪਾਦਕ, ਮਹਾਨ ਖੋਜੀ, ਗਿਆਨੀ ਗੁਰਦਿੱਤ ਸਿੰਘ ਜੀ ਦੇ 96ਵੇਂ ਜਨਮ ਦਿਨ ਦੇ ਸੰਦਰਭ ਵਿਚ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕਨੇਡਾ ਵੱਲੋਂ ਕਰਵਾਏ ਇਕ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਸਮਾਗਮ ਵਿਚ ਉੱਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਗਿ. ਗੁਰਦਿੱਤ ਸਿੰਘ ਸਿੱਖ ਕੌਮ ਦੀ ਬੇਸ਼ਕੀਮਤੀ ਹਸਤੀ ਹੋਈ ਹੈ।ਉਹਨਾਂ ਨੇ ਸ਼ਾਨਦਾਰ ਤੇ ਯਾਦਗਾਰੀ ਕਾਰਜ ਕੀਤੇ ਹਨ ਉਹਨਾਂ ਨੂੰ ਕਦੇ ਵੀ ਨਜ਼ਰ ਅੰਦਾਜ ਨਹੀਂ ਕੀਤਾ ਜਾ ਸਕਦਾ।’ਮ ੇਰੇ ਪਿੰਡ’ ਸ਼ਾਹਕਾਰ ਦਾ ਰਚਣਹਾਰਾ ਪੰਜਾਬੀ ਵਾਰਤਕ ਦਾ ਪਿਤਾਮਾ ਸੀ।ਉਸਦੇ ਹਾਣ ਦਾ ਅੱਜ ਤੱਕ ਵਾਰਤਕ ਵਿਚ ਕੋਈ ਵੀ ਪੈਦਾ
ਨਹੀਂ ਹੋਇਆ।ਸਿੱਖ ਸਾਹਿਤ, ਸੱਭਿਆਚਾਰ ਵਿਚ ਉੇਹਨਾਂ ਦੀ ਅਦੁੱਤੀ ਤੇ ਵਿਲੱਖਣ ਪ੍ਰਾਪਤੀ ਹੈ।ਉਹਨਾਂ ਸੰਤ 1968 ਤੋਂ ਉਹਨਾਂ ਦੇ ਵਿਛੋੜੇ ਤੱਕ ਬਣਾਏ ਯਾਦਗਾਰੀ ਪਲਾਂ ਨੂੰ ਮਾਲਾ ਦੇ ਮਣਕਿਆਂ ਵਾਂਗ ਜੀਵਨ ਅਤੇ ਸਖਸ਼ੀਅਤ ਦੇ ਵੱਖ ਵੱਖ ਪੱਖਾਂ ਨੂੰ ਕੁੱਜੇ ਵਿਚ ਸਮੁੰਦਰ ਵਾਂਗ ਭਰ ਦਿੱਤਾ।
ਇਹਨਾਂ ਤੋਂ ਬਾਦ ਗੁ. ਸਿੰਘ ਸਭਾ ਸਰੀ ਦੇ ਮੁੱਖ ਸੇਵਾਦਾਰ ਭਾਈ ਬਲਵੀਰ ਸਿੰਘ ਨਿੱਝਰ ਨੇ ਬੜੇ ਸੰਖੇਪ ਸ਼ਬਦਾਂ ਵਿਚ ਗਿਆਨੀ ਜੀ ਨੂੰ ਆਪਣੀ ਅਕੀਦਤ ਭੇਂਟ ਕਰਦੇ ਕਿਹਾ ਕਿ ਅਜਿਹਾ ਵਿਦਵਾਨ ਕੌਮਾਂ ਲਈ ਚਾਨਣ ਮੁਨਾਰਾ ਹੁੰਦੇ ਹਨ।ਅਸੀਂ ਉਹਨਾਂ ਦੀਆਂ ਕੀਤੀਆਂ ਗਈਆਂ ਘਾਲਣਾਵਾਂ ਦਾ ਸਤਿਕਾਰ ਕਦੇ ਹਾਂ।ਕਨੇਡਾ ਦੇ ਸਿੱਖਾਂ ਦੀ ਬੁਲੰਦ ਆਵਾਜ ਸ. ਦਲਜੀਤ ਸਿੰਘ ਸੰਧ ੂ ਨੇ ਗਿਆਨੀ ਗੁਰਦਿੱਤ ਸਿੰਘ ਜੀ ਦੀ ਸ਼ਖਸੀਅਤ ਬਾਰੇ ਢੁਕਵੇਂ ਸ਼ਬਦਾਂ ਵਿਚ ਬੋਲਦੇ ਕਿਹਾ ਕਿ ਪੰਜਾਬੀ ਸਾਹਿਤ ਜਗਤ ਵਿਚ ਉਹਨਾਂ ਦੇ ਪਾਏ ਗਏ ਪੂਰਨਿਆਂ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ।ਸਿੱਖ ਸਾਹਿਤ ਵਿਚ ਉਹਨਾਂ ਸਾਰੀ ਜਿੰਦਗੀ ਖੋਜ ਕਾਰਜਾਂ ਵਿਚ ਬਿਤਾਈ।ਇਹ ਸਾਦੇ ਜਿਹੇ ਜੀਵਨ ਵਿਚ ਉਚੀਆਂ ਕਦਰਾਂ ਕੀਮਤਾ ਨੂੰ ਗਿਆਨੀ ਜੀ ਨੇ
ਪੈਦਾ ਕੀਤਾ।ਇਸ ਤੋਂ ਮਗਰੋਂ ਕਨੇਡੀਅਨ ਸਿੱਖ ਸਟੱਡੀਜ ਦੇ ਵਿਦਵਾਨ ਡਾ. ਪੂਰਨ ਸਿੰਘ ਗਿੱਲ ਦੇ ਸੋਹਣੇ ਸ਼ਬਦਾਂ ਵਿਚ ਗਿਆਨੀ ਜੀ ਦੀ ਨੇੜਤਾ ਤੇ ਵੈਨਕੂਵਰ ਜਦੋਂ ਉਹ ਕਿ ਮਹੀਨਾ ਉਹਨਾਂ ਪਾਸ ਠਹਿਰੇ ਉਹਨਾਂ ਦੀ ਨਿੱਜੀ ਸਾਂਝ ਉਹ ਯਾਦਗਾਰੀ ਪਲ ਤੇ ਉੇਹਨਾਂ ਦੇ ਖੋਜ ਕਾਰਜਾਂ ਤੇ ਪੰਛੀ ਝਾਤ ਪਾਈ।ਉਮਨੀ ਨਿਊੁਜ ਦੇ ਹੋਸਟ ਡਾ. ਪ੍ਰਿਥੀਪਾਲ ਸਿੰਘ ਸੋਹੀ ਨੇ ਬੜੇ ਢੁਕਵੇਂ ਸ਼ਬਦਾਂ ਵਿਚ ਦੱਸਿਆ ਕਿ ਗਿਆਨੀ ਜੀ ਨੂੰ ਜਿਹੜਾ ਭਾਸ਼ਾ ਵਿਭਾਗ ਪੰਜਾਬੀ ਵੱਲੋਂ ਸ਼੍ਰੋਮਣੀ ਸਾਹਿਤਕਾਰ ਦਾ ਅਵਾਰਡ ਦਿੱਤਾ ਗਿਆ ਸੀ ਉਸ ਫੈਸਲੇ ਦੀ ਕਮੇਟੀ ਵਿਚ ਮੈਂ ਵੀ ਸ਼ਾਮਲ ਸਾਂ ਤੇ ਉਹਨਾਂ ਦੇ ਇਸ ਅਵਾਰਡ ਹਿਤ ਨਾਉਂ ਮੇਰੇ ਵੱਲੋਂ ਹੀ ਪ੍ਰਪੋਜ ਕੀਤਾ ਗਿਆ ਸੀ।ਮ ੈਂ ਜਦੋਂ ਉਹਨਾਂ ਦਾ ਨਾਂ ਪੇਸ਼ ਕੀਤਾ ਤਾਂ ਮੈਂਬਰ ਇਹ ਸੁਣ ਕੇ ਦੰਗ ਰਹਿ ਗਏ ਕਿ
ਗਿਆਨੀ ਜੀ ਨੂੰ ਹੁਣ ਤੱਕ ਇਹ ਅਵਾਰਡ ਕਿੳੇਂੁ ਨਹੀਂ ਦਿੱਤਾ ਗਿਆ? ਇਸਦੇ ਨਾਲ ਸਿੱਖਾਂ ਦੇ ਪੰਜਵੇਂ ਤਖਤ ਦੀ ਸਥਾਪਨਾ ਤੇ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਵਿਚ ਗਿਆਨੀ ਜੀ ਦਾ ਵੱਡਾ ਹੱਥ ਸੀ ਜਿਹਨਾਂ ਇਹ ਕੇਸ ਕੌਂਸਲ ਅੱਗੇ ਪੇਸ਼ ਕੀਤੇ।ਭਾਈ ਗੁਰਮੀਤ ਸਿੰਘ ਤੂਰ ਜਾਇੰਟ ਸਕੱਤਰ ਸ੍ਰੀ ਗੁਰੂ ਨਾਨਕ ਸਿੱਖ ਟੈਂਪਲ ਸਰੀ ਨੇ ਬੜੇ ਸੰਖੇਪ ਸ਼ਬਦਾਂ ਵਿਚ ਬੋਲਦਿਆਂ ਕਿਹਾ ਕਿ ਸਾਨੂੰ ਕੌਮ ਦੇ ਇਹਨਾਂ ਮਹਾਨ ਵਿਦਵਾਨਾਂ ਤੇ ਚਿੰਤਕਾਂ ਦੇ ਕੀਤੇ ਗਏ ਕਾਰਜਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।ਗਿਆਨੀ ਜੀ ਨੇ ਖਾਲਸਾ ਪੰਥ ਨੂੰ ਆਪਣੀ ਖੋਜ ਨਾਲ ਭਰਪੂਰ ਕਰ ਦਿੱਤਾ ਹੈ॥ਸਿੱਖ ਸੰਗਤ ਵੈਨਕੂਵਰ ਦੇ ਸਪੋਕਸਮੈਨ ਲਖਬੀਰ ਸਿੰਘ ਖਗੂੰੜਾ ਮੁਖ ਸੰਪਾਦਕ ਪੰਜਾਬ ਹੈਰੀਟੇਜ ਨੇ ਗਿਆਨੀ ਜੀ ਪੰਜਾਬੀ ਸਹਿਤ ਤੇ ਸਭਿਆਚਾਰ ਦਾ ਪਿਤਾਮਾ ਦੱਸਿਆ।ਉਹਨਾਂ ਦੀ ਸਰਵ ਉਤਵ ਰਚਨਾ ‘ਮੇਰਾ ਪਿੰਡ’ ਦੇ ਆਲਮੀ ਜਗਤ ਵਿਚ ਉਹਨਾਂ ਨੂੰ ਅਮਰ ਕਰ
ਦਿੱਤਾ।ਇਸਦੇ ਨਾਲ ਪੰਜਾਬੀ ਦਾ ਨਾਮਵਰ ਲੇਖਕ ਬਿੱਕਰ ਸਿੰਘ ਖੋਸਾ, ਸ. ਕਪੂਰ ਸਿੰਘ ਜੀ ਦੀ ਭਾਣਜੀ ਬੀਬੀ ਗੁਰਦੀਪ ਕੌਰ ਤੇ ਹਰਿਦਰਸ਼ਨ ਟਰੱਸਟ ਦੇ ਟਰੱਸਟੀ ਸ. ਜਰਨੈਲ ਸਿ ੰਘ ਸਿੱਧ ੂ ਨੇ ਵੀ ਬੜੇ ਸੰਖੇਪ ਤੇ ਪ੍ਰਭਾਵਸ਼ਾਲੀ ਢੰਗ ਨਾਲ ਗਿਆਨੀ ਜੀ ਦੇ ਜੀਵਨ ਤੇ ਸ਼ਖਸੀਅਤ ਨੂੰ ਚਾਰ ਚੰਨ ਲਾਏ।
ਕਨੇਡੀਅਨ ਪੱਤਰਕਾਰੀ ਦੇ ਹਰਮਨ ਪਿਆਰੇ ਅਖਬਾਰ ‘ਪੰਜਾਬ ਗਾਰਡੀਅਨ’ ਦੇ ਸੰਪਾਦਕ ਹਰਕੀਰਤ ਸਿੰਘ ਕੁਲਾਰ ਨੇ ਗਿਆਨੀ ਜੀ ਨਾਲ ਪਰਿਵਾਰਕ ਸਾਂਝ ਤੇ ਆਪਸੀ ਰਿਸ਼ਤਿਆਂ ਦੇ ਨਿੱਘ ਦੇ ਸਿੰਘਾਪੁਰ ਵਿਚ ਇੱਕ ਮਹੀਨਾ ਬਿਤਾਏ ਸੁਨਹਿਰੇ ਪਲਾਂ ਨੂੰ ਯਾਦ ਕਰਵਾਇਆ।ਉਹਨਾਂ ਕਿਹਾ ਗਿਆਨੀ ਜੀ ਸਿੱਖ ਕੌਮ ਦੇ ਦਰਵੇਸ਼ ਪੁਰਸ਼ ਸਨ।ਉੇਹ ਕਹਿਣੀ ਤੇ ਕਰਨੀ ਵਾਲੇ ਸਨ ਉਹ ਇਕ ਸਿਰੜੀ ਖੋਜੀ ਸਨ ਤੇ ਉਹਨਾਂ ਦੀ ਕੀਤੀ ਖੋਜ ਨੇ ਸਿੱਖ ਪੰਥ ਦੀਆਂ ਝੋਲੀਆਂ ਭਰੀਆਂ ਹਨ।ਇਸ ਤੋਂ ਮਗਰੋਂ ਸੰਸਥਾ ਦੇ ਮੋਹਰੀ ਜੈਤੇਗ ਸਿੰਘ ਅਨੰਤ ਨੇ ਗਿਆਨੀ ਗੁਰਦਿੱਤ ਸਿੰਘ ਜੀ ਦੀ ਤਸਵੀਰ ਸਿੱਖ ਅਜਾਇਬ ਘਰ ਅੰਮ੍ਰਿਤਸਰ ਲਾਉਣ ਹਿਤ ਮਤਾ ਪੇਸ਼ ਕੀਤਾ।ਸ਼੍ਰੋ.ਗੁ.ਪ੍ਰ. ਕਮੇਟੀ ਅੰਮ੍ਰਿਤਸਰ ਨੂੰ ਬੇਨਤੀ ਕੀਤੀ ਕਿ ਉਹ ਵਿਸ਼ਵ ਦੇ ਸਮੂਹ ਸਿੱਖਾਂ ਦੀ ਬੁਲੰਦ ਆਵਾਜ ਦਾ ਸਤਿਕਾਰ ਕਰਦੇ ਹੋਏ ਤੁਰੰਤ ਇਹਨਾਂ ਵੱਲ ਯੋਗ ਕਦਮ ਉਠਾਏ ਜਾਣ।ਮਤੇ ਦੀ ਤਾਈਦ ਭਾਈ ਹਰਦੀਪ ਸਿੰਘ ਨਿੱਝਰ ਮੁਖ ਸੇਵਾਦਾਰ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਤੇ ਮਤੇ ਦੀ ਦੂਜੀ ਤਾਈਦ ਭਾਈ ਸੁਰਿੰਦਰ ਸਿੰਘ ਜੱਬਲ ਮੁਖ ਸੇਵਾਦਾਰ ਗੁ. ਸਾਹਿਬ ਬਰੁੱਕਸਾਈਡ ਸਰੀ ਕਨੇਡਾ ਨੇ ਕੀਤੀ। ਭਾਈ ਹਰਦੀਪ ਸਿੰਘ ਨੇ ਗਿ. ਗੁਰਦਿੱਤ ਸਿੰਘ ਜੀ ਦੀ ਖਾਲਸਾ ਪੰਥ ਤੇ ਪੰਜਾਬੀ ਭਾਈਚਾਰੇ ਪ੍ਰਤੀ ਉਹਨਾਂ ਦੀਆਂ ਵਡਮੁ ੱਲੀਆਂ ਸੇਵਾਵਾਂ ਨੂੰ ਸੰਖੇਪ ਤੇ ਪ੍ਰਭਾਵਸ਼ਾਲੀ ਸ਼ਬਦਾਂ ਨਾਲ ਬਿਆਨਿਆ।ਭਾਈ ਹਰਦੀਪ ਸਿੰਘ ਨਿੱਝਰ ਦੇ ਬੜੇ ਖੂਬਸੂਰਤ ਸ਼ਬਦਾਂ ਵਿਚ ਗਿਆਨੀ ਜੀ ਦੀਆਂ ਪੰਜਾਬੀ ਸਾਹਿਤ ਵਿਚ ਕੀਤੇ ਕਾਰਜਾਂ, ਉਹਨਾਂ ਦੀ ਖੋਜ, ਸ੍ਰੀ ਗੁਰੂ ਗ੍ਰੰਥ ਸਾਹਿਬ ਭਗਤ ਬਾਣੀ, ਵਿਚ ਬਾਣੀਕਾਰ ਭਗਤਾਂ ਦੇ ਜੀਵਨ ਅਤੇ ਰਚਨਾ ਬਾਰੇ ਜੋ ਸਮਗਰੀ ਇਕੱਤਰ ਕੀਤੀ ਉਸਨੂੰ ਵਡਿਆਇਆ।ਉਹਨਾਂ ਦੱਸਿਆ ਕਿ ਗਿਆਨੀ ਜੀ ਨੂੰ ਯੂਨੈਸਕੋ ਤੋਂ ਜਿਹੜਾ ਪੁਰਸਕਾਰ ਮਿਲਿਆ ਉਸਦੇ ਸਿੱਖ ਜਗਤ ਵਿਚ ਸਿੱਖਾਂ ਦਾ ਨਾਉਂ ਉੱਚਾ ਕੀਤਾ।
ਸਾਨੁੂੰ ਗਿਆਨੀ ਜੀ ਦੇ ਖੋਜ ਕਾਰਜਾਂ ਤੇ ਖਾਲਸਾ ਪੰਥ ਲਈ ਕੀਤੇ ਕੰਮਾਂ ਕਰ ਕੇ ਸਦਾ ਯਾਦ ਕਰਨਾ ਚਾਹੀਦਾ ਹੈ।ਉਹਨਾਂ ਦੀ ਤਸਵੀਰ ਛੇਤੀ ਸਿੱਖ ਅਜਾਇਬ ਘਰ ਵਿਚ ਲਾਉਣੀ ਚਾਹੀਦੀ ਹੈ।
ਇਕੱਤਰਤਾ ਵਿਚ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰਸਟ ਕਨੇਡਾ ਦੇ ਇੰਡੀਆ ਚੈਪਟਰ ਦੇ ਕੋਆਰਡੀਨੇਟਰ ਸ. ਉਜਾਗਰ ਸਿੰਘ ਕਾਲਮ ਨਵੀਸ ਤੇ ਉਘੇ ਲੇਖਕ ਨੂੰ ਭਾਰਤ ਵਿਚ ਇਹ ਅਧਿਕਾਰ ਪ੍ਰਦਾਨ ਕੀਤੇ ਹਨ ਕਿ ਉਹ ਆਪਣੀ ਸਾਥੀਆਂ ਦੇ ਸਹਿਯੋਗ ਨਾਲ ਸ਼੍ਰੋਮਣੀ ਕਮੇਟੀ ਨਾਲ ਸੰਪਰਕ ਪੈਦਾ ਕਰਕੇ ਗਿ. ਗੁਰਦਿਤ ਸਿੰਘ ਜੀ ਦੀ ਤਸਵੀਰ ਸਿੱਖ ਅਜਾਇਬ ਘਰ ਵਿਚ ਲਾਉਣ ਹਿਤ ਢੁੱਕਵੀਂ ਕਾਰਵਾਈ ਤੇ ਉਪਰਾਲਾ ਕਰਨਗੇ।ਜੈਕਾਰਿਆਂ ਦੀ ਗੂੰਜ ਵਿੱਚ ਮਤੇ ਨੂੰ 12 ਸੰਸਥਾਵਾਂ ਨੇ ਪ੍ਰਵਾਨਗੀ ਦਿੱਤੀ। ਅੱਜ ਦੀ ਇਕੱਤਰਤਾ ਦੇ ਆਰੰਭ ਵਿਚ ਨਾਮਵਰ ਪੰਥ ਦਰਦੀ ਭਾਈ ਮੋਹਨ ਸਿੰਘ ਗਾਰਡ ਜੋ ਹਰਿਦਰਸ਼ਨ ਟਰੱਸਟ ਦੇ ਮੋਢੀ ਸਾਥੀ ਤੇ ਪੈਟਰਨ ਸਨ ਦਾ 10 ਫਰਵਰੀ 2019 ਨੂੰ ਸਦੀਵੀ ਵਿਛੋੜਾ ਤੇ ਨਾਮਵਰ
ਪੰਥ ਦਰਦੀ ਜਗਜੀਤ ਸਿੰਘ ਤੱਖਰ (ਟਰੱਸਟੀ ਹਰਿਦਰਸ਼ਨ ਮੈਮ ੋਰੀਅਲ ਇੰਟਰਨੈਸ਼ਨਲ ਟਰੱਸਟ) ਜੋ ਬੀਤੇ 8 ਦਸੰਬਰ 2018 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਦੀਆਂ ਸ਼ਾਨਦਾਰ ਪੰਥਕ ਸੇਵਾਵਾਂ ਨੂੰ ਯਾਦ ਕੀਤਾ ਤੇ ਸਮੂਹ ਆਈ ਪ੍ਰਤੀਨਿਧ ਹਾਜਰੀ ਨੇ ਇਕ ਮਿੰਟ ਖੜੋ ਕੇ ਉਹਨਾਂ ਦੀ ਯਾਦ ਵਿਚ ਗੁਰ ਚਰਨਾਂ ਅੱਗੇ ਅਰਦਾਸ ਕੀਤੀ।
ਸਮਾਗਮ ਦੇ ਅੰਤ ਵਿਚ ਸੰਸਥਾ ਵੱਲੋਂ ਗਿ. ਗੁਰਦਿਤ ਸਿੰਘ ਜੀ ਦੇ 96ਵੇਂ ਜਨਮ ਦਿਨ ਦੇ ਸੰਦਰਭ ਵਿਚ ਹਰਿਦਰਸ਼ਨ ਟਰੱਸਟ ਦੇ ਰੂਹੇ ਰਵਾਂ ਨੇ ਜੇੈਤੇਗ ਸਿੰਘ ਅਨੰਤ ਨੇ ਜੈਕਾਰਿਆਂ ਦੀ ਗੂੰਜ ਵਿਚ ਕੇਕ ਕੱਟਿਆ ਅਤੇ ਸ਼ਾਨਦਾਰ ਪਾਰਟੀ ਦਾ ਆਨੰਦ ਲਿਆ।ਗਿ. ਗੁਰਦਿਤ ਸਿੰਘ ਜੀ ਦਾ 96ਵਾਂ ਜਨਮ ਦਿਨ ਜਿਸ ਉੇਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਕਨੇਡਾ ਦੀ ਧਰਤੀ ਤੇ ਜੈਤੇਗ ਸਿੰਘ ਅਨੰਤ ਦੀ ਮਿਹਨਤ, ਦੂਰ ਅੰਦੇਸ਼ੀ, ਤੇ ਉਦਮ ਦੀ ਪ੍ਰਸੰਸਾ ਕੀਤੀ ਇਹ ਇਕ ਪੰਜਾਬੀ ਅਦਬ ਤੇ ਤਵਾਰੀਖ ਵਿਚ ਨਵੀਆਂ ਤੇ ਅਮਿੱਟ ਪੈੜਾਂ ਪਾ ਦਿੱਤੀਆਂ।

Leave a Reply

Your email address will not be published. Required fields are marked *

%d bloggers like this: