Tue. Apr 16th, 2019

ਗਿਆਨੀ ਅਮਰ ਸਿੰਘ ਦੇ ਪਰਿਵਾਰ ਨਾਲ ਨੌਨਿਹਾਲ ਸਿੰਘ ਨੇ ਦੁੱਖ ਸਾਂਝਾ ਕੀਤਾ

ਗਿਆਨੀ ਅਮਰ ਸਿੰਘ ਦੇ ਪਰਿਵਾਰ ਨਾਲ ਨੌਨਿਹਾਲ ਸਿੰਘ ਨੇ ਦੁੱਖ ਸਾਂਝਾ ਕੀਤਾ

9-jassi-cheema-01ਸੰਦੌੜ 9 ਨਵੰਬਰ (ਜੱਸੀ ਚੀਮਾ): ਬੀਤੇ ਸਮੇਂ ਦਸਮੇਸ ਕੰਬਾਇਨ ਦੇ ਨਿਰਮਾਤਾ ਗਿਆਨੀ ਅਮਰ ਸਿੰਘ ਦੇ ਸਪੁੱਤਰ ਸ. ਚਤਰ ਸਿੰਘ ਦਾ ਦਿਹਾਂਤ ਹੋ ਗਿਆ ਸੀ ਦਾ ਅਫਸੋਸ ਪ੍ਰਗਟ ਕਰਨ ਲਈ ਆਈ. ਪੀ.ਐਸ. ਅਧਿਕਾਰੀ ਸ੍ਰੀ ਨੌਨਿਹਾਲ ਸਿੰਘ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ । ਇਸ ਮੌਕੇ ਸ੍ਰੀ ਨੌਨਿਹਾਲ ਸਿੰਘ ਨੇ ਗਿਆਨੀ ਅਮਰ ਸਿੰਘ ਨੂੰ ਸਵਰਗਵਾਸੀ ਸ. ਚਰਤ ਸਿੰਘ ਦੀ ਯਾਦ ਵਿੱਚ ਬਣਾਏ ‘ਦਸਮੇਸ਼ ਚੈਰੀਟੇਬਲ ਟਰੱਸਟ’ ਰਾਹੀਂ ਵਿੱਢੇ ਸਮਾਜ ਸੇਵੀ ਕੰਮਾਂ ਦੀ ਦਾਦ ਦਿੰਦਿਆਂ ਹਮੇਸ਼ਾਂ ਲੋੜਵੰਦਾਂ ਤੇ ਗਰੀਬਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ । ਉਹਨਾਂ ਕਿਹਾ ਕਿ ਜੋ ਮਾਨਵਤਾ ਦੀ ਸੇਵਾ ਕਰਕੇ ਜਿੰਦਗੀ ਨੂੰ ਜੋ ਸਕੂਨ ਮਿਲਦਾ ਹੈ ਉਹ ਵੀ ਇੱਕ ਅਲੱਗ ਕਿਸਮ ਦਾ ਸਕੂਨ ਹੁੰਦਾ ਹੈ । ਇਸ ਮੌਕੇ ਨੌਨਿਹਾਲ ਸਿੰਘ ਨੇ ਪਰਿਵਾਰ ਨੂੰ ਪਏ ਵਡਮੁੱਲੇ ਘਾਟੇ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦਸਦਿਆਂ ਕਿਹਾ ਕਿ ਸ. ਚਰਤ ਸਿੰਘ ਜਿਥੇ ਸਮਾਜ ਸੇਵੀ ਸੀ ਉਥੇ ਉਹ ਇੱਕ ਵਿਗਿਆਨੀ ਦੇ ਤੌਰ ‘ਤੇ ਫੈਕਟਰੀ ਨੂੰ ਚਲਾਉਂਦਾ ਸੀ ਜਿਸ ਸਦਕਾ ਅੱਜ ਇਹ ਅਦਾਰਾ ਉੱਚ ਮੁਕਾਮ ‘ਤੇ ਪਹੁੰਚ ਚੁੱਕਿਆ ਹੈ। ਇਸ ਮੌਕੇ ਉਹਨਾਂ ਦੇ ਨਾਲ ਕਰਨੈਲ ਸਿੰਘ, ਹਰਪਾਲ ਸਿੰਘ , ਕੇਵਲ ਜਿੰਦਲ, ਹਰਦੇਵ ਸਿੰਘ ਸੇਹਕੇ, ਹਰਦੀਪ ਸਿੰਘ ਖੱਟੜਾ, ਮਨਜੀਤ ਸਿੰਘ, ਅਮਨਦੀਪ ਸਿੰਘ , ਕੇਸਰ ਸਿੰਘ ਅਤੇ ਪਰਮਜੀਤ ਸਿੰਘ ਆਦਿ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: