ਗਾਲ੍ਹ

ss1

ਗਾਲ੍ਹ

ਫਿਰਨੀ ੳੁੱਪਰ ਸੁਰਜਨ ਸਿੳੁਂ ਦਾ ਘਰ ਸੀ । ਘਰ ਸਾਹਮਣੇ ੲਿੱਕ ਕਮਾਦ ਦਾ ਖੇਤ ਸੀ । ਜਦੋਂ ੳੁਸ ਨੇ ਸਰਸਰੀ ਨਿਗ੍ਹਾ ਖੇਤਾਂ ਵੱਲ ਮਾਰੀ ਤਾਂ ਦ੍ਰਿਸ਼ ਵੇਖਿਅਾ ਕਿ ਘੋਨਾ ਰਾਹ ਜਾਂਦੀ ੲਿੱਕ ਮੰਗਤੀ ਕੁੜੀ ਨੂੰ ਬਾਂਹ ਫੜ ਕੇ ਕਮਾਦ ਵਿੱਚ ਲੈ ਵੜਿਅਾ ਸੀ ਤੇ ਕਮਾਦ ਦੇ ਦੂਸਰੇ ਪਾਸੀਂ ਨਿੱਕਲ ਗਿਅਾ ਸੀ। ਜਦ ੳੁਹੀ ਕੁੜੀ ਖੇਤ ਚੋਂ ਬਾਹਰ ਨਿੱਕਲੀ ਤਾਂ ਘੋਨੇ ਦੇ ਪਿੳੁ ਨੇ ਕੁੜੀ ਨਾਲ ਪਤਾ ਨੲੀਂ ਕੀ ਗੱਲਬਾਤ ਕੀਤੀ ਤੇ ਫਿਰ ੳੁਹ ਕੁੜੀ ਨੂੰ ਕਮਾਦ’ਚ ਲੈ ਵੜਿਅਾ ਸੀ। ਕੁਝ ਦੇਰ ਬਾਅਦ ਓਹ ਵੀ ਖੇਤ ਦੇ ਪਰਲੇ ਪਾਸੀਂ ਕਮਾਦ ਚੋਂ ਬਾਹਰ ਨਿੱਕਲ ਗਿਅਾ ਸੀ । ਤੇ ਫੇਰ ਖੇਤਾਂ ਨਾਲ ਲੱਗਦੇ ਕੱਚੇ ਰਾਹ’ਤੇ ਤਿੰਨੋਂ ਦੂਰੀ ਬਣਾੲੀ ਤੁਰੇ ਅਾ ਰਹੇ ਦਿਖਾੲੀ ਦਿੱਤੇ ਸਨ। ਸੁਰਜਨ ਸਿੳੁਂ ਦਾ ਮਨ ਕੀਤਾ ਕਿ ਪਿੳੁ-ਪੁੱਤ ਨੂੰ ਕਰਾਰੀ ਜੇਹੀ ਗਾਲ੍ਹ ਕੱਢੇ ਪਰ ਓਸ ਨੂੰ ਕੋੲੀ ਢੁੱਕਵੀਂ ਗਾਲ੍ਹ ਨਾ ਅਹੁੜੀ ਤੇ ਫਿਰ ੳੁਸਨੇ ਧਰਤੀ’ਤੇ ਦੋ-ਤਿੰਨ ਵਾਰ ਥੁੱਕ ਕੇ ਦਿਲ ਹੌਲਾ ਕਰ ਲਿਅਾ ਸੀ।

ਹੀਰਾ ਸਿੰਘ ਤੂਤ
ਮ. 98724-55994

Share Button

Leave a Reply

Your email address will not be published. Required fields are marked *