ਗਾਇਕ ਸੋਹਣ ਸਿਕੰਦਰ ਦੇ ‘ਵਾਅਦੇ’ ਰਿਲੀਜ਼

ss1

ਗਾਇਕ ਸੋਹਣ ਸਿਕੰਦਰ ਦੇ ‘ਵਾਅਦੇ’ ਰਿਲੀਜ਼

ਪਟਿਆਲਾ (ਗੁਰਪ੍ਰੀਤ ਬੱਲ)–‘ਅੱਖੀਆਂ ਨੂੰ ਰੋਣਾ ਪੈ ਗਿਆ’ ਅਤੇ ਦੁੱਖ ਵਿਛੜੇ ਗਵਾਂਡੀ ਦਾ ਵੀ ਚੰਦਰਾ’ ਸਣੇ ਆਪਣੇ ਅਨੇਕਾਂ ਚਰਚਿਤ ਗੀਤਾਂ ਰਾਹੀ ਕਾਫ਼ੀ ਚਰਚਾ’ਚ ਰਿਹਾ ਬੁਲੰਦ ਆਵਾਜ਼ ਦਾ ਮਾਲਕ ਗਾਇਕ ਸੋਹਣ ਸਿਕੰਦਰ ਆਪਣੇ ਨਵੇਂ ਟਰੈਕ ‘ਵਾਅਦੇ’ ਰਾਹੀ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋਇਆ ਹੈ।ਸੋਹਣ ਸਿਕੰਦਰ ਦੇ ‘ਵਾਅਦੇ’ ਟਰੈਕ ਨੂੰ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਉਸਤਾਦ ਸੁਰਿੰਦਰ ਛਿੰਦਾ ਅਤੇ ਧੀਮਾਨ ਰਿਕਾਰਡਜ਼ ਕੰਪਨੀ ਦੇ ਮਾਲਕ ਅਵਤਾਰ ਧੀਮਾਨ ਵੱਲੋਂ ਬੀਤੇ ਦਿਨ ਰਿਲੀਜ਼ ਕੀਤਾ ਗਿਆ।ਇਸ ਟਰੈਕ ਸਬੰਧੀ ਗੱਲਬਾਤ ਕਰਦਿਆਂ ਗਾਇਕ ਸੋਹਣ ਸਿਕੰਦਰ ਨੇ ਦੱਸਿਆ ਕਿ ਦੇਵ ਕਾਦੀਆਂ ਦੀ ਕਲਮ ਨਾਲ ਲਿਖੇ ਅਤੇ ਅਵਤਾਰ ਧੀਮਾਨ ਦੇ ਸੰਗੀਤ ਨਾਲ ਸ਼ਿੰਗਾਰੇ ‘ਵਾਅਦੇ’ ਗੀਤ ਨੂੰ ਸਰੋਤੇ ਭਰਪੂਰ ਪਿਆਰ ਦੇਣਗੇ ।ਇਸ ਮੌਕੇ ਉਨ੍ਹਾਂ ਨਾਲ ਸੰਗੀਤਕਾਰ ਅਵਤਾਰ ਧੀਮਾਨ ਅਤੇ ਨੌਜਵਾਨ ਗਾਇਕ ਗਗਨ ਉਮੈਦਪੁਰੀਆ ਹਾਜ਼ਰ ਸਨ।

Share Button

Leave a Reply

Your email address will not be published. Required fields are marked *