Wed. Apr 24th, 2019

ਗਾਇਕ ਸਿਮਰ ਗਿੱਲ ਨਵਾਂ ਗੀਤ ‘ਜੁੱਤੀ ਟੈਨ ਕਲਰ ਦੀ’ ਬਣਿਆ ਦਰਸ਼ਕਾਂ ਦੀ ਪਸੰਦ

ਗਾਇਕ ਸਿਮਰ ਗਿੱਲ ਨਵਾਂ ਗੀਤ ‘ਜੁੱਤੀ ਟੈਨ ਕਲਰ ਦੀ’ ਬਣਿਆ ਦਰਸ਼ਕਾਂ ਦੀ ਪਸੰਦ

ਚੰਡੀਗੜ੍ਹ 20 ਜਨਵਰੀ (ਜਵੰਦਾ): ਪੰਜਾਬੀ ਗੀਤਾਂ ਦੀ ਹਿੱਟ ਲਿਸਟ ਵੱਲ ਝਾਕ ਮਾਰੀਏ ਤਾਂ ‘ਡਾਲਰ’, ‘ਰੋਟੀ’ ਅਤੇ ‘ਮਰ ਕੇ ਖੁੱਦਾ’ ਵਰਗੇ ਸ਼ਾਨਦਾਰ ਗੀਤਾਂ ਨਾਲ ਚਰਚਾ ਆਏ ਗਾਇਕ ਸਿਮਰ ਗਿੱਲ ਦਾ ਨਵਾਂ ਗੀਤ ‘ਜੁੱਤੀ ਟੈਨ ਕਲਰ ਦੀ’ ਹਾਲ ਹੀ ‘ਚ ਰਿਲੀਜ਼ ਹੋਇਆ ਹੈ। ਆਪਣੀ ਸੁਰੀਲੀ ਆਵਾਜ਼ ਅਤੇ ਦਿੱਖ ਨਾਲ ਪਛਾਣ ਬਣਾਉਣ ਵਾਲਾ ਇਹ ਗੱਭਰੂ ਅੱਜ ਲੱਖਾਂ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰ ਰਿਹਾ ਹੈ।ਸਿਮਰ ਗਿੱਲ ਦੇ ਇਸ ਗੀਤ ਦੇ ਬੋਲ ਨਾਮੀ ਗੀਤਕਾਰ ਵਿੱਕੀ ਧਾਲੀਵਾਲ ਨੇ ਲਿਖੇ ਹਨ ਅਤੇ ਸੰਗੀਤ ਅਰਬਨ ਸਿੰਘ ਵੱਲੋਂ ਦਿੱਤਾ ਗਿਆ ਹੈ ਜਦਕਿ ਵੀਡੀਓ ਫ਼ਿਲਮਾਂਕਣ ਨਿਰਦੇਸ਼ਕ ਇਮਰਾਨ ਸੇਖੀ ਵੱਲੋਂ ਬਹੁਤ ਹੀ ਵਧੀਆ ਕਾਨਸੈਪਟ ਤੇ ਤਿਆਰ ਕੀਤਾ ਗਿਆ ਹੈ।ਮਿਊਜ਼ਿਕ ਟਾਈਮ ਦੇ ਲੇਬਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਅਤੇ ਯੂਟਿਊਬ ‘ਤੇ ਕੁਝ ਘੰਟਿਆ ਵਿਚ ਹੀ 4 ਲੱਖ ਦੇ ਕਰੀਬ ਦੇਖਿਆ ਜਾ ਚੁੱਕਾ ਹੈ ।

Share Button

Leave a Reply

Your email address will not be published. Required fields are marked *

%d bloggers like this: