Wed. Oct 16th, 2019

ਗਾਇਕ ਸਤਵਿੰਦਰ ਬੁੱਗਾ ਨੇ ਇਟਲੀ ਦੇ ਸ਼੍ਰੀ ਦੁਰਗਿਆਣਾ ਮੰਦਿਰ ਕਾਸਤਲਵੇਰਦੇ ਵਿਖੇ ਭਗਵਤੀ ਜਾਗਰਣ ਵਿੱਚ ਭਜਨਾਂ ਨਾਲ਼ ਸਰਧਾਲੂਆਂ ਨੂੰ ਨਿਹਾਲ ਕੀਤਾ

ਗਾਇਕ ਸਤਵਿੰਦਰ ਬੁੱਗਾ ਨੇ ਇਟਲੀ ਦੇ ਸ਼੍ਰੀ ਦੁਰਗਿਆਣਾ ਮੰਦਿਰ ਕਾਸਤਲਵੇਰਦੇ ਵਿਖੇ ਭਗਵਤੀ ਜਾਗਰਣ ਵਿੱਚ ਭਜਨਾਂ ਨਾਲ਼ ਸਰਧਾਲੂਆਂ ਨੂੰ ਨਿਹਾਲ ਕੀਤਾ
ਵੱਡੀ ਗਿਣਤੀ ਚ ਸੰਗਤ ਜਾਗਰਣ ਵਿੱਚ ਮੰਦਿਰ ਪਹੁੰਚੀ

ਕਰੇਮੋਨਾ(ਇਟਲੀ): ਇਟਲੀ ਦੇ ਸ਼੍ਰੀ ਦੁਰਗਿਆਣਾ ਮੰਦਿਰ ਕਾਸਤਲਵੇਰਦੇ ਵਿਖੇ ਹੋਏ ਵਿਸ਼ਾਲ ਭਗਵਤੀ ਜਾਗਰਣ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਮਾਤਾ ਦੇ ਅਤੇ ਹੋਰ ਭਜਨਾਂ ਦਾ ਗੁਣਗਾਇਨ ਕਰਕੇ ਸ਼ਰਧਾਲੂਆਂ ਨੂੰ ਨਿਹਾਲ ਕਰ ਦਿੱਤਾ।ਇਸ ਜਾਗਰਣ ਵਿੱਚ ਇਟਲੀ ਦੇ ਵੱਖ ਵੱਖ ਇਲਾਕਿਆਂ ਚੋ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ।ਗਾਇਕ ਸਤਵਿੰਦਰ ਬੁੱਗਾ ਨੇ “ ਜੈ ਮਾਤਾ ਦੀ“,ਜਗਰਾਤਾ“,“ਜੈ ਬੋਲੇ ਨਾਥ“,ਤੇਰੇ ਸੋਹਣੇ ਮੰਦਿਰਾਂ ਨੂੰ,ਦਾਤੀ ਦਾ ਦੀਦਾਰ,“ਅੱਜ ਜਗਰਾਤਾ ਮਈਆ ਦਾ“,ਮੇਰੀ ਮਾਈ ਦੀ ਚੁੰਨਰੀ“,ਡੱਮ ਡੱਮ ਡਮਰੂ,“ਜਦ ਖੁਸ਼ੀਆਂ ਦਾਤੀ ਦੇਵੇ“ ਆਦਿ ਬਹੁਤ ਸਾਰੇ ਭਜਨਾਂ ਗਾ ਕੇ ਸਾਰੀ ਰਾਤ ਸੰਗਤ ਨੂੰ ਮਾਤਾ ਦੇ ਰੰਗ ਵਿੱਚ ਰੰਗੀ ਰੱਖਿਆ।
ਇਸ ਮੌਕੇ ਸੰਜੀਵ ਸ਼ਰਮਾ,ਪਰਦੀਪ ਸੂਦ,ਰਵਿੰਦਰ ਤਿਵਾੜੀ,ਅਨਿੱਲ ਲੋਧੀ,ਜੈ ਸੈਣੀ ਸਮੇਤ ਸਾਰੇ ਕਮੇਟੀ ਮੈਂਬਰ ਤੇ ਆਹੁਦੇਦਾਰ ਵੀ ਹਾਜਿਰ ਸਨ।ਅੰਤ ਤੇ ਸਤਵਿੰਦਰ ਬੁੱਗਾ ਦਾ ਪ੍ਰਬੰਧਕਾ ਦੁਆਰਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਪਹੁੰਚੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *

%d bloggers like this: