Sat. Aug 17th, 2019

ਗਾਇਕ ਵਿੰਦਰ ਸੰਧੂ ਦੇ ਗੀਤ “ਦਾਰੂ ਪੀਣੀ ਛੱਡ ਦੇ” ਦਾ ਵੀਡੀਓ ਫ਼ਿਲਮਾਂਕਣ ਕੀਤਾ ਗਿਆ

ਗਾਇਕ ਵਿੰਦਰ ਸੰਧੂ ਦੇ ਗੀਤ “ਦਾਰੂ ਪੀਣੀ ਛੱਡ ਦੇ” ਦਾ ਵੀਡੀਓ ਫ਼ਿਲਮਾਂਕਣ ਕੀਤਾ ਗਿਆ

ਸੰਗੀਤ ਜਗਤ ਚ ਇੱਕ ਗੀਤਕਾਰ ਤੇ ਗਾਇਕ ਵਿੰਦਰ ਸੰਧੂ ਦਾ ਨਾਂ ਜੁੜਿਆ ਹੈ| ਜਿਸ ਦੇ ਗੀਤ ” ਦਾਰੂ ਪੀਣੀ ਛੱਡ ਦੇ” ਦੀ ਪਿੰਡ ਕੋਕਰੀ ਕਲਾਂ ਤੇ ਆਸਪਾਸ ਦੀਆਂ ਖ਼ੂਬਸੂਰਤ ਲੁਕੇਸ਼ਨਾਂ ਤੇ ਵੀਡੀਓ ਸ਼ੂਟਿੰਗ ਕੀਤੀ ਗਈ |ਇਸ ਗੀਤ ਦੇ ਗੀਤਕਾਰ ਖ਼ੁਦ ਹੀ ਵਿੰਦਰ ਸੰਧੂ ਹਨ| ਪ੍ਰੋਡਿਊਸਰ ਜਸਬੀਰ ਸਿੰਘ ਢਿੱਲੋਂ ਤੇ ਮਿਊਜ਼ਿਕ ਡਾਇਰੈਕਟਰ ਗੋਬਿੰਦ ਸਮਾਲਸਰ ਹਨ |
ਗੀਤ ਦੀ ਸ਼ੂਟਿੰਗ ਸਲੂਜਾ ਲੁਕੇਸ਼ਨ ਪੋ੍ਡਿਕਸ਼ਨ ਤੇ ਗੀਤ ਗਈ| ਵੀਡੀਓ ਡਰਾਇਕੈਟਰ ਤੇ ਕੈਮਰਾਮੈਂਨ ਬੀ. ਸਿੰਘ ਕੋਹਾਰ ਹਨ| ਗਾਇਕ ਵਿੰਦਰ ਸੰਧੂ ਨੂੰ ਵਿਸ਼ੇਸ਼ ਸਹਿਯੋਗ ਜਸਬੀਰ ਸਿੰਘ ਢਿੱਲੋਂ, ਜਗਜੀਤ ਸੰਧੂ, ਗੁਰਕੀਰਤ ਸੰਧੂ, ਲੇਖਕ ਛਿੰਦਾ ਧਾਲੀਵਾਲ ਕੁਰਾਈਵਾਲਾ ਅਤੇ ਪਵਨ ਸਲੂਜਾ , ਗੋਗਾ ਸ਼ਰਮਾ ਨੇ ਦਿੱਤਾ ਹੈ|

ਗੀਤ ‘ਚ ਅਦਾਕਾਰੀ ਵਿੰਦਰ ਸੰਧੂ, ਪੂਨਮ ਸਹੋਤਾ,ਬਾਲ ਅਦਾਕਾਰ ਅਰਮਾਨ ਕੋਕਰੀ ,ਭਿੰਦਰ ਸ਼ਰਮਾ, ਪਵਨ ਸਲੂਜਾ, ਸੰਦੀਪ ਸ਼ਰਮਾ, ਰੋਹਨ ਸਲੂਜਾ ਨੇ ਕੀਤੀ ਹੈ| ਕੈਮਰਾਮੈਂਨ ਬੀ. ਸਿੰਘ ਕੋਹਾਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਵਿੰਦਰ ਸੰਧੂ ਦਾ ਇਹ ਗੀਤ ਸਮਾਜ ਦੀਆਂ ਔਰਤਾਂ ਲਈ ਇੱਕ ਬਹੁਤ ਵਧੀਆ ਸੰਦੇਸ਼ ਲੈ ਕੇ ਆ ਰਿਹਾ ਹੈ| ਇਸ ਗਾਇਕ ਸੰਧੂ ਨੇ ਦੱਸਿਆ ਕਿ ਗੀਤ ਤਕਰੀਬਨ ਅਪ੍ਰੈਲ ਮਹੀਨੇ ਹੀ ਰਿਲੀਜ਼ ਕਰ ਦਿੱਤੀ ਜਾਵੇਗਾ |

ਛਿੰਦਾ ਧਾਲੀਵਾਲ
ਕੁਰਾਈ ਵਾਲਾ

Leave a Reply

Your email address will not be published. Required fields are marked *

%d bloggers like this: