Sat. Sep 21st, 2019

ਗਾਇਕ ਲਾਭ ਹੀਰਾ, ਲੋਕ-ਤੱਥ “ਗੋਲੀ“ ਨਾਲ ਫਿਰ ਚਰਚਾ ‘ਚ

ਗਾਇਕ ਲਾਭ ਹੀਰਾ, ਲੋਕ-ਤੱਥ “ਗੋਲੀ“ ਨਾਲ ਫਿਰ ਚਰਚਾ ‘ਚ

ਬਠਿੰਡਾ (ਗੁਰਬਾਜ ਗਿੱਲ) : “ਉਹਦਾ ਬਣਕੇ ਰਹਿ“, “ਵੰਝ ਬਰਾਬਰ ਗੱਡਾਂਗੇ“, ਖੜੀ ਟੇਂਸ਼ਨ ਤੇ ਰਹਿ ਗਈ“ ਵਰਗੇ ਅਨੇਕਾਂ ਸੁਪਰ ਹਿੱਟ ਗੀਤ ਅਤੇ ਲੋਕ-ਤੱਥ, ਲੋਕ-ਸੱਚਾਈਆਂ ਗਾਉਣ ਵਾਲੇ ਅਤੇ ਉੱਚੀ ਸੁਰ ਚ ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਗਾਇਕ ਲਾਭ ਹੀਰਾ ਅੱਜਕਲ ਆਪਣੇ ਨਵੇਂ ਲੋਕ-ਤੱਥ ਗੀਤ “ਗੋਲੀ“(ਹੋਵੇ ਜੇ ਸ਼ਰੀਕੇ ਵਿੱਚ ਲਾਗਡਾਟ ਗੋਲੀ ਚੱਲੀ ਸਮਝੋ) ਨਾਲ ਚਰਚਾ ਚ ਹੈ।
ਬਠਿੰਡਾ ਵਿਖੇ ਇਕ ਮਿਲਣੀ ਸਮੇਂ ਗਾਇਕ ਲਾਭ ਹੀਰਾ ਨੇ ਦੱਸਿਆ ਕਿ ਇਸ ਗੀਤ ਨੂੰ “ਰੌਇਲ ਮਿਊਜ਼ਿਕ ਗੈਂਗ“(ਆਰ ਐੱਰ ਜੀ) ਕੰਪਨੀ ਵੱਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਸੰਗੀਤ ਤੇ ਰੈਪ ਚਰਚਿਤ ਸੰਗੀਤਕਾਰ ਦੀਪ ਜੰਡੂ ਦਾ ਹੈ, ਜਦਕਿ ਗੀਤ ਨੂੰ ਉੱਘੇ ਗੀਤਕਾਰ ਹਰਫ਼ ਚੀਮਾ ਨੇ ਲਿਖਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲਾਭ ਹੀਰਾ ਦਾ ਗੀਤ ਪੰਜਾਬੀ ਫਿਲਮ “ਜੋਰਾ ਦਸ ਨੰਬਰੀਆ’ ਵਿਚ ਲਾਈਵ ਅਖਾੜੇ ਦੇ ਰੂਪ ਵਿੱਚ ਫ਼ਿਲਮਾਇਆ ਗਿਆ ਸੀ, ਜੋ ਕਿ ਬਹੁਤ ਮਕਬੂਲ ਹੋਇਆ ਸੀ ਗਾਇਕ ਲਾਭ ਹੀਰਾ ਦੇ ਪ੍ਰਸ਼ੰਸਕਾਂ ਵੱਲੋਂ ਇਹ ਗੀਤ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *

%d bloggers like this: