ਗਾਇਕ ਪ੍ਰਭ ਜੋਬਨ ਦਾ ਨਵਾਂ ਗੀਤ ‘ਹੇਕ ਵਾਲਾ ਮੁੰਡਾ’ ਜਲਦ ਹੋਵੇਗਾ ਰਿਲੀਜ਼

ss1

ਗਾਇਕ ਪ੍ਰਭ ਜੋਬਨ ਦਾ ਨਵਾਂ ਗੀਤ ‘ਹੇਕ ਵਾਲਾ ਮੁੰਡਾ’ ਜਲਦ ਹੋਵੇਗਾ ਰਿਲੀਜ਼

ਚੰਡੀਗੜ੍ਹ (ਜਵੰਦਾ): ਪੰਜਾਬੀ ਗਾਇਕੀ ਦਾ ਮਿਆਰ ਦਿਨੋਂ ਦਿਨ ਹੋਰ ਵੀ ਉੱਚਾ ਹੋ ਰਿਹਾ ਹੈ। ਇਸ ਮਿਆਰ ਨੂੰ ਕਾਇਮ ਰੱਖਣ ਲਈ ਪ੍ਰਭ ਜੋਬਨ ਵਰਗੇ ਗਾਇਕ ਮੋਢਾ ਦੇਈ ਖੜੇ ਹਨ, ਜੋ ਕਿ ਸੱਭਿਆਚਾਰਕ ਅਤੇ ਸਾਫ਼-ਸੁਥਰੀ ਗਾਇਕੀ ਨੂੰ ਹੀ ਪਹਿਲ ਦਿੰਦੇ ਹਨ। ਸੰਗੀਤਕ ਖੇਤਰ ‘ਚ ਪ੍ਰਭ ਜੋਬਨ ਆਪਣੇ ਸਾਰਾਗੜ੍ਹੀ ਸਿੰਘਾਂ ਦੀ ਬਹਾਦੁਰੀ ਤੇ ਅਧਾਰਿਤ ਗੀਤ ’21 ਸਿੰਘ’ ਦੀ ਵੱਡੀ ਸਫਲਤਾ ਤੋਂ ਬਾਅਦ ਹੁਣ ਜਲਦ ਹੀ ਇਕ ਹੋਰ ਗੀਤ ‘ਹੇਕ ਵਾਲਾ ਮੁੰਡਾ’ ਲੈ ਕੇ ਹਾਜ਼ਰ ਹੋਣ ਜਾ ਰਿਹਾ ਹੈ। ਇਸ ਖੂਬਸੂਰਤ ਗੀਤ ਦੇ ਗੀਤਕਾਰ ਪਾਲੀ ਬੇਦੂਵਾਲੀਆ ਹਨ ਅਤੇ ਸੰਗੀਤ ਪ੍ਰੀਤ ਰੋਮਾਨਾ ਵਲੋਂ ਦਿੱਤਾ ਗਿਆ ਹੈ। ਇਹ ਗੀਤ ਜਲਦ ਹੀ ਸਰੋਤਿਆਂ ਦੇ ਰੂਬਰੂ ਹੋਵੇਗਾ।

Share Button

Leave a Reply

Your email address will not be published. Required fields are marked *