Tue. Jul 23rd, 2019

ਗਾਇਕ ਤਰਸੇਮ ਸਿੰਘ ਜੱਸੜ ਦਾ ਨਵਾਂ ਗੀਤ ‘ਗੀਤ ਦੇ ਵਰਗੀ’ ਬਣਿਆ ਸਰੋਤਿਆਂ ਦੀ ਪਸੰਦ, ਯੂਟਿਊਬ ‘ਤੇ ਟਰੈਂਡਿੰਗ ਨੰਬਰ 1 ‘ਚ

ਗਾਇਕ ਤਰਸੇਮ ਸਿੰਘ ਜੱਸੜ ਦਾ ਨਵਾਂ ਗੀਤ ‘ਗੀਤ ਦੇ ਵਰਗੀ’ ਬਣਿਆ ਸਰੋਤਿਆਂ ਦੀ ਪਸੰਦ, ਯੂਟਿਊਬ ‘ਤੇ ਟਰੈਂਡਿੰਗ ਨੰਬਰ 1 ‘ਚ

ਚੰਡੀਗੜ੍ਹ 10 ਫ਼ਰਵਰੀ (ਜਵੰਦਾ) ਪੰਜਾਬੀ ਸੰਗੀਤਕ ਖੇਤਰ ‘ਚ ਇਕ ਤੋਂ ਬਾਅਦ ਇਕ ਸੁਪਰ ਹਿੱਟ ਗੀਤ ਸਰੋਤਿਆਂ ਦੀ ਝੋਲੀ ਪਾਉਣ ਵਾਲੇ ਉੱਘੇ ਪੰਜਾਬੀ ਗਾਇਕ ਤੇ ਫ਼ਿਲਮੀ ਅਦਾਕਾਰ ਗਾਇਕ ਤਰਸੇਮ ਸਿੰਘ ਜੱਸੜ ਵਲੋਂ ਹਾਲ ਹੀ ‘ਚ ਆਪਣਾ ਨਵਾਂ-ਨਕੌਰ ਗੀਤ ‘ਗੀਤ ਦੇ ਵਰਗੀ’ ਸਰੋਤਿਆਂ ਦੇ ਰੂਬਰੂ ਕੀਤਾ ਗਿਆ ਹੈ ਜੋ ਕਿ ਸਰੋਤੇ ਵਰਗ ਵਲੋਂ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਯੂਟਿਊਬ ‘ਤੇ ਵੀ ਟਰੈਂਡਿੰਗ ਨੰਬਰ 1 ‘ਤੇ ਹੈ। ਇਸ ਗੀਤ ਨੂੰ ਖੁਦ ਗਾਇਕ ਤਰਸੇਮ ਸਿੰਘ ਜੱਸੜ ਵਲੋਂ ਕਲਮਬੱਧ ਕੀਤਾ ਗਿਆ ਹੈ ਅਤੇ ਮਨਮੋਹਕ ਸੰਗੀਤਕ ਧੁਨਾਂ ਨਾਲ ਨਾਮੀ ਸੰਗੀਤਕਾਰ ਦੀਪ ਜੰਡੂ ਨੇ ਸਿੰਗਾਰਿਆ ਹੈ ਜਦ ਕਿ ਵੀਡੀਓ ਫਿਲਮਾਂਕਣ ਅਵੈਕਸ ਢਿਲੋਂ ਵਲੋਂ ਤਿਆਰ ਕੀਤਾ ਗਿਆ ਹੈ। ਮਨਪ੍ਰੀਤ ਜੋਹਲ ਦੀ ਪੇਸ਼ਕਸ਼ ਇਸ ਗੀਤ ਨੂੰ ਵੈਹਲੀ ਜਨਤਾ ਰਿਕਾਰਡਸ ਸੰਗੀਤਕ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ ਹੈ।

Leave a Reply

Your email address will not be published. Required fields are marked *

%d bloggers like this: