ਗਾਇਕ ਜੋੜੀ ਸਤਿੰਦਰਜੀਤ-ਸੁਮਨਪ੍ਰੀਤ ਦਾ ਸਿੰਗਲ ਟ੍ਰੈਕ ‘ਮੇਲਾ’ ਰਿਲੀਜ਼

ss1

ਗਾਇਕ ਜੋੜੀ ਸਤਿੰਦਰਜੀਤ-ਸੁਮਨਪ੍ਰੀਤ ਦਾ ਸਿੰਗਲ ਟ੍ਰੈਕ ‘ਮੇਲਾ’ ਰਿਲੀਜ਼

21-11
ਸਾਦਿਕ, 20 ਮਈ (ਗੁਲਜ਼ਾਰ ਮਦੀਨਾ)-ਪੰਜਾਬ ਦੀ ਸੱਭਿਆਚਾਰ ਦੋਗਾਣਾ ਜੋੜੀ ਸਤਿੰਦਰਜੀਤ-ਸੁਮਨਪ੍ਰੀਤ ਆਪਣੇ ਗੀਤ ‘ਸ਼ੌਕੀਨ ਗੱਭਰੂ’ ਦੀ ਅਪਾਰ ਸਫ਼ਲਤਾ ਤੋਂ ਬਿਲਕੁਲ ਨਵਾਂ ਸਿੰਗਲ ਟ੍ਰੈਕ ‘ਮੇਲਾ’ ਲੈ ਕੇ ਸਰੋਤਿਆਂ ਦੇ ਸਨਮੁਖ ਹੋ ਰਹੇ ਹਨ। ਇਸ ਸੰਬੰਧੀ ਗੱਲਬਾਤ ਕਰਦਿਆਂ ਸੋਹਣੇ-ਸੁਨੱਖੇ ਅਤੇ ਸਾਊ ਸੁਭਾਅ ਦੇ ਮਾਲਿਕ ਗਾਇਕ ਸਤਿੰਦਰਜੀਤ ਨੇ ਦੱਸਿਆ ਕਿ ਆਨੰਦ ਮਿਊਜ਼ਿਕ ਕੰਪਨੀ ਵੱਲੋਂ ਪੇਸ਼ ਕੀਤਾ ਜਾ ਰਹੇ ਇਸ ਗੀਤ ਨੂੰ ਪ੍ਰਸਿੱਧ ਗੀਤਕਾਰ ਗੁਰਜੰਟ ਸਿੰਘ ਨੇ ਬਹੁਤ ਹੀ ਖ਼ੂਬਸੂਰਤ ਸ਼ਬਦਾਂ ਨਾਲ ਪਰੋਇਆ ਹੈ। ਇਸ ਗੀਤ ਦਾ ਸੰਗੀਤ ਸੰਗੀਤਕਾਰ ਪ੍ਰਗਟ ਸਿੰਘ ਨੇ ਤਿਆਰ ਕੀਤਾ ਹੈ ਅਤੇ ਪ੍ਰੋਡਿਊਸਰ ਮੁਕੇਸ਼ ਕੁਮਾਰ ਹਨ। ਉਨਾਂ ਅੱਗੇ ਦੱਸਿਆ ਕਿ ਇਸ ਗੀਤ ਦਾ ਵੀਡੀਓ ਬਿਲਕੁਲ ਤਿਆਰ ਹੈ ਜਿਸਨੂੰ ਵੀਡੀਓ ਡਾਇਰੈਕਟਰ ਅਜੇ ਸਿੰਘ ਨੇ ਬਹੁਤ ਹੀ ਸੁੰਦਰ ਲੋਕੇਸ਼ਨਾਂ ਲੈ ਕੇ ਤਿਆਰ ਕੀਤਾ ਹੈ ਅਤੇ ਇਸ ਵੀਡਓ ਨੂੰ ਸੋਸ਼ਲ ਸਾਈਟ ਯੂ-ਟਿਊਬ ਉੱਪਰ ਵੀ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਗਾਇਕ ਸਤਿੰਦਰਜੀਤ ਨੇ ਗੁਰਮੇਲ ਸਿੰਘ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਜਿਸ ਤਰਾਂ ਸਰੋਤਿਆਂ ਨੇ ਉਨਾਂ ਦੇ ਪਹਿਲੇ ਗੀਤ ‘ਸ਼ੌਕੀਨ ਗੱਭਰੂ’ ਪ੍ਰਵਾਨ ਕੀਤਾ ਸੀ ਉਸੇ ਤਰਾਂ ਹੀ ਇਸ ਸੱਭਿਆਚਾਰਕ ਸਿੰਗਲ ਟ੍ਰੈਕ ‘ਮੇਲਾ’ ਨੂੰ ਵੀ ਰੱਜਵਾਂ ਪਿਆਰ ਮਿਲੇਗਾ।

Share Button

Leave a Reply

Your email address will not be published. Required fields are marked *