Wed. Jul 17th, 2019

ਗਾਇਕ ਜੈਜ਼ੀ ਬੀ ਦੇ ਗੀਤ ‘ਵਰਲਡਵਾਈਡ’ ਨੇ ਮਚਾਈਆਂ ਧਮਾਲਾਂ, ਯੂਟਿਊਬ ‘ਤੇ ਵਿਊਜ਼ ਹੋਏ 2 ਮਿਲੀਅਨ ਤੋਂ ਪਾਰ

ਗਾਇਕ ਜੈਜ਼ੀ ਬੀ ਦੇ ਗੀਤ ‘ਵਰਲਡਵਾਈਡ’ ਨੇ ਮਚਾਈਆਂ ਧਮਾਲਾਂ, ਯੂਟਿਊਬ ‘ਤੇ ਵਿਊਜ਼ ਹੋਏ 2 ਮਿਲੀਅਨ ਤੋਂ ਪਾਰ

ਭੰਗੜਾ ਕਿੰਗ ਤੇ ਸਟਾਈਲਿਸ਼ ਗਾਇਕ ਜੈਜ਼ੀ ਬੀ ਨੇ ਆਪਣੇ ਨਵੇਂ ਗੀਤ ‘ਵਰਲਡਵਾਈਡ’ ਨਾਲ ਸੰਗੀਤ ਜਗਤ ਵਿੱਚ ਇਕ ਵਾਰ ਫਿਰ ਹੜਬੜੀ ਮਚਾ ਦਿੱਤੀ ਹੈ। ਗੀਤਾਕਰ ਨਿੰਦਰ ਮੋਰਾਂਵਾਲੀ ਦੇ ਲਿਖੇ ਇਸ ਗੀਤ ਨੂੰ ਸੰਗੀਤ ਮਸ਼ਹੂਰ ਸੰਗੀਤਕਾਰ ਹਰਜ ਨਾਗਰਾ ਨੇ ਦਿੱਤਾ ਹੈ, ਜਦਕਿ ਵੀਡੀਓ ਟਰੂਰੂਟਸ ਪ੍ਰੋਡਕਸ਼ਨ ਵੱਲੋਂ ਤਿਆਰ ਕੀਤਾ ਹੈ।

ਜੈਜ਼ੀ ਬੀ ਦੇ ਆਪਣੇ ਯੂ-ਟਿਊਬ ਚੈਨਲ ‘ਜੈਜ਼ੀ ਬੀ ਰਿਕਾਰਡਸ’ ‘ਤੇ ਰਿਲੀਜ਼ ਹੋਏ ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਯੂਟਿਊਬ ‘ਤੇ ਇਸ ਗੀਤ ਨੂੰ 2 ਮਿਲੀਅਨ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਹਨ ਅਤੇ ਗਾਇਕ ਜੈਜ਼ੀ ਬੀ ਇਕ ਵਾਰ ਫਿਰ ਸਰੋਤਿਆਂ ਦਾ ਦਿਲ ਜਿੱਤਣ ਵਿੱਚ ਕਾਮਯਾਬ ਰਿਹਾ ਹੈ।ਦੱਸਣਯੋਗ ਹੈ ਕਿ ਇਸ ਗੀਤ ਤੋਂ ਪਹਿਲਾਂ ਗਾਇਕ ਜੈਜ਼ੀ ਬੀ ਗੀਤਕਾਰ ਨਿੰਦਰ ਮੋਰਾਂਵਾਲੀ ਦੀ ਕਲਮ ਦੀ ਉੱਪਜ ਇੱਕ ਹੋਰ ਬਹੁਤ ਹੀ ਖੂਬਸੂਰਤ ਗੀਤ ‘ਮਾਂ ਬੋਲੀ’ ਵੀ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।

ਹਰਜਿੰਦਰ ਸਿੰਘ ਜਵੰਦਾ

Leave a Reply

Your email address will not be published. Required fields are marked *

%d bloggers like this: