ਗਾਇਕ ਜੀ-ਖਾਨ ‘ਗੋਰਾ ਰੰਗ’ ਨਾਲ ਚਰਚਾ ਵਿੱਚ

ss1

ਗਾਇਕ ਜੀ-ਖਾਨ ‘ਗੋਰਾ ਰੰਗ’ ਨਾਲ ਚਰਚਾ ਵਿੱਚ

ਭਦੌੜ 04 ਜੂਨ (ਵਿਕਰਾਂਤ ਬਾਂਸਲ) ਕਸਬਾ ਭਦੌੜ ਦੇ ਜੰਮਪਲ ਗਾਇਕ ‘ਜੀ-ਖਾਨ’ ਆਪਣੇ ਸਿੰਗਲ ਟਰੈਕ ‘ਗੋਰਾ ਰੰਗ’ ਨਾਲ ਚਰਚਾ ਵਿੱਚ ਹੈ। ਗਾਇਕ ਜੀ ਖਾਨ ਨੇ ਦੱਸਿਆ ਕਿ ਗੋਰਾ ਰੰਗ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਸਦਕਾ ਪਹਿਲੇ ਛੇ ਦਿਨ ਵਿੱਚ ਸਿੰਗਲ ਟੈ੍ਰਕ ‘ਗੋਰਾ ਰੰਗ’ ਨੂੰ 20 ਲੱਖ ਵਿਊ ਮਿਲ ਚੁੱਕੇ ਹਨ। ਉਹਨਾਂ ਦੱਸਿਆ ਕਿ ਇਸ ਗੀਤ ਨੂੰ ਗੀਤਕਾਰ ਰਿੱਕੀ ਖਾਨ ਨੇ ਲਿਖਿਆ ਹੈ ਜਦੋਂਕਿ ਸੰਗੀਤ ਧੁੰਨਾਂ ਨਾਲ ਏ.ਆਰ. ਦੀਪ ਨੇ ਸ਼ਿੰਗਾਰਿਆ ਹੈ। ਉਹਨਾਂ ਦੱਸਿਆ ਕਿ ਇਸ ਗੀਤ ਦੀ ਵੀਡੀਓ ਵਿੱਚ ਪ੍ਰਸਿੱਧ ਗਾਇਕ ਗੈਰੀ ਸੰਧੂ ਨੇ ਮਾਡਲਿੰਗ ਕੀਤੀ ਹੈ ਜਿਸਨੂੰ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

Share Button

Leave a Reply

Your email address will not be published. Required fields are marked *