Sun. May 19th, 2019

ਗਾਇਕ ਗੁਰਨਾਮ ਭੁੱਲਰ ਦੇ ਗੀਤ ‘ਫੋਨ ਮਾਰ ਦੀਂ’ ਨੇ ਰਚਿਆ ਨਵਾਂ ਇਤਿਹਾਸ, ਯੂ-ਟਿਊਬ ਦੇ ਵਿਊ ਇਕ ਦਿਨ ‘ਚ 3 ਮਿਲੀਅਨ ਤੋਂ ਪਾਰ

ਗਾਇਕ ਗੁਰਨਾਮ ਭੁੱਲਰ ਦੇ ਗੀਤ ‘ਫੋਨ ਮਾਰ ਦੀਂ’ ਨੇ ਰਚਿਆ ਨਵਾਂ ਇਤਿਹਾਸ, ਯੂ-ਟਿਊਬ ਦੇ ਵਿਊ ਇਕ ਦਿਨ ‘ਚ 3 ਮਿਲੀਅਨ ਤੋਂ ਪਾਰ

ਚੰਡੀਗੜ੍ਹ 15 ਜੂਨ (ਜਵੰਦਾ)- ਗਾਇਕ ਗੁਰਨਾਮ ਭੁੱਲਰ ਨੇ ਆਪਣੇ ਗੀਤ ‘ਡਾਇੰਮਡ’ ਦੀ ਵੱਡੀ ਸਫਲਤਾ ਤੋਂ ਬਾਅਦ ਹੁਣ ਇਕ ਵਾਰ ਫਿਰ ਇਕ ਹੋਰ ਨਵੇਂ ਗੀਤ ‘ਫੋਨ ਮਾਰ ਦੀਂ’ ਨਾਲ ਸੰਗੀਤ ਜਗਤ ‘ਚ ਫਿਰ ਹੜਬੜੀ ਮਚਾ ਕੇ ਵਿਲੱਖਣ ਇਤਿਹਾਸ ਰਚ ਦਿੱਤਾ ਹੈ।ਦਸਣਯੋਗ ਹੈ ਕਿ ਇਸ ਗੀਤ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਯੂ-ਟਿਊਬ ਤੇ ਕੇਵਲ ਇਕ ਦਿਨ ‘ਚ ੩ ਮਿਲੀਅਨ ਤੋਂ ਵੀ ਵੱਧ ਵਾਰ ਦੇਖਿਆ ਜਾ ਚੁੱਕਾ ਹੈ।ਗੀਤ ਦੇ ਬੋਲ ਅੱਜ ਦੇ ਚਰਚਿਤ ‘ਤੇ ਸੁਪਰ ਹਿੱਟ ਗੀਤਾਂ ਵਾਲੇ ਗੀਤਕਾਰ ਵਿੱਕੀ ਧਾਲੀਵਾਲ ਦੇ ਲਿਖੇ ਹਨ।ਜੱਸ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਅਤੇ ਜਸਵੀਰਪਾਲ ਸਿੰਘ ਦੀ ਪੇਸ਼ਕਸ਼ ਇਸ ਗੀਤ ਨੂੰ ਸੰਗੀਤਕ ਧੁਨਾਂ ਨਾਲ ਸੰਗੀਤ ਮਿਕਸ ਸਿੰਘ ਨੇ ਸ਼ਿੰਗਾਰਆ ਹੈ ਅਤੇ ਇਸ ਕੰਸੈਪਟ ਨੂੰ ਵੀਡੀਓ ਰਾਹੀਂ ਸੁੱਖ ਸੰਘੇੜਾ ਨੇ ਦਰਸ਼ਕਾਂ ਤੱਕ ਪੁੱਜਦਾ ਕੀਤਾ ਹੈ।

Leave a Reply

Your email address will not be published. Required fields are marked *

%d bloggers like this: