Sun. Sep 22nd, 2019

ਗਾਇਕ ਗਿੱਲ ਕਮਲ ਲੈ ਕੇ ਹਾਜ਼ਰ ਹੈ ਨਵੀ ਐਲਬਮ “ਜੱਟ ਕਿਹੜੀ ਗੱਲੋਂ ਘੱਟ”

ਗਾਇਕ ਗਿੱਲ ਕਮਲ ਲੈ ਕੇ ਹਾਜ਼ਰ ਹੈ ਨਵੀ ਐਲਬਮ “ਜੱਟ ਕਿਹੜੀ ਗੱਲੋਂ ਘੱਟ”

ਗਾਇਕੀ ਦੇ ਖੇਤਰ ਵਿੱਚ ਬਹੁਤ ਥੋੜੇ ਕਲਾਕਾਰ ਅਜਿਹੇ ਨੇ ਜੋ ਪੰਜਾਬੀ ਸਭਿਆਚਾਰ ਦੇ ਸਹੀ ਅਰਥਾਂ ਨੂੰ ਸਮਝਦੇ ਨੇ, ਜੋ ਪੰਜਾਬੀ ਮਾਂ ਬੋਲੀ ਦੀ ਸੇਵਾ ਸੱਚੇ ਮਨ ਨਾਲ ਕਰਦੇ ਹਨ, ਅਜਿਹੇ ਹੀ ਇੱਕ ਪੰਜਾਬੀ ਮਾਂ ਬੋਲੀ ਦੇ ਲਾਡਲੇ ਪੁੱਤ ਦਾ ਨਾਮ ਏ ਗਾਇਕ ਗਿੱਲ ਕਮਲ, ਜੋ ਪਿਛਲੇ ਲੰਮੇ ਸਮੇਂ ਤੋਂ ਸਭਿਆਚਾਰਕ ਗੀਤਾਂ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਏ, ਜਿਥੇ ਅੱਜਕਲ੍ਹ ਗਾਇਕ ਰਾਤੋਂ ਰਾਤ ਸਟਾਰ ਬਨਣ ਲਈ ਨੰਗੇਜ਼ਵਾਦ ਦਾ ਅਤੇ ਅਸ਼ਲੀਲ ਭਾਸ਼ਾ ਦਾ ਸਹਾਰਾ ਲੈਂਦੇ ਹਨ, ਪਰ ਗਾਇਕ ਗਿੱਲ ਕਮਲ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰਨਾ ਚਾਹੁੰਦਾ, ਇਸ ਕਰਕੇ ਥੋੜਾ ਗਾਉਣ ਅਤੇ ਸਭਿਆਚਾਰਕ ਗਾਉਣ ਵਿੱਚ ਵਿਸ਼ਵਾਸ ਰੱਖਦਾ ਏ, ਆਪਣੇ ਸਭਿਆਚਾਰਿਕ ਗੀਤਾਂ ਰਾਹੀਂ ਗਿੱਲ ਕਮਲ ਨੇ ਪੰਜਾਬੀਆਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਏ,
ਗਾਇਕ ਗਿੱਲ ਕਮਲ ਦਾ ਜਨਮ ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਖੁਰਦ ਵਿਖੇ ਸ: ਮੇਜਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਸੁਖਦੇਵ ਕੌਰ ਦੀ ਕੁੱਖੋਂ ਹੋਇਆ, ਆਪ ਛੇਵੀ ਕਲਾਸ ਵਿੱਚ ਪੜ੍ਹਦਾ ਸੀ, ਜਦੋ ਮੈਡਮ ਪ੍ਰੀਆ ਸਟੋਨੀ ਮੋਗੇ ਵਾਲੇ ਨੇ ਕਮਲ ਦੇ ਵਿੱਚ ਗਾਇਕੀ ਦੇ ਗੁਣ ਨੂੰ ਪਹਿਚਾਣਿਆ , ਮੈਡਮ ਪ੍ਰੀਆ ਸਟੋਨੀ ਕਮਲ ਲਈ ਪ੍ਰੇਰਨਾ ਸਰੋਤ ਬਣੇ , ਜਿਸ ਕਰਕੇ ਕਮਲ ਅੱਜ ਲੋਕਾਂ ਦਾ ਹਰਮਨ ਪਿਆਰਾ ਗਿੱਲ ਕਮਲ ਬਣ ਗਿਆ, ਇਸ ਤੋਂ ਬਾਅਦ ਗਿੱਲ ਕਮਲ ਨੇ ਗਾਇਕੀ ਦੀਆਂ ਬਰੀਕੀਆਂ ਸਿੱਖਣ ਲਈ ਛਿੰਦਾ ਅਨਪੜ੍ਹ ਨੂੰ ਆਪਣਾ ਉਸਤਾਦ ਧਾਰਿਆ, ਉਸ ਤੋਂ ਬਾਅਦ ਗਿੱਲ ਕਮਲ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ, ਪਹਿਲੀ ਐਲਬਮ ” ਗੱਬਰੂ ਦਾ ਦਿਲ ਟੁਟਜੂ” ਪੰਜਾਬੀਆਂ ਦੀ ਝੋਲੀ ਵਿੱਚ ਪਾਈ, ਜਿਸ ਨੂੰ ਪੰਜਾਬੀਆਂ ਨੇ ਰੱਜਵਾ ਪਿਆਰ ਦਿੱਤਾ,ਉਸ ਤੋਂ ਬਾਅਦ ਹੋਰ ਬਹੁਤ ਸਾਰੇ ਸਭਿਆਚਾਰਕ ਗੀਤ ਪੰਜਾਬੀਆਂ ਦੀ ਝੋਲੀ ਵਿੱਚ ਪਾਏ, ਦੇਸ਼ਾਂ ਵਿਦੇਸ਼ਾਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ, ਬੜੇ ਲੰਮੇ ਅਰਸੇ ਤੋਂ ਬਾਅਦ ਗਿੱਲ ਕਮਲ ਲੈ ਕੇ ਹਾਜ਼ਰ ਹੋਏ ਨੇ ਨਵੀਂ ਐਲਬਮ “ਜੱਟ ਕਿਹੜੀ ਗੱਲੋਂ ਘੱਟ” ਇਸ ਨੂੰ ਪੰਜਾਬ ਦੇ ਨਾਮਵਰ ਗੀਤਕਾਰ ਸੇਮਾ ਇੰਦਰਗੜ੍ਹ ਵਾਲੇ ਨੇ ਆਪਣੀ ਕਲਮ ਰਾਹੀਂ ਕਲਮਬੰਦ ਕੀਤਾ, ਇਸ ਨੂੰ ਆਪਣੀਆਂ ਸੰਗੀਤਕ ਧੁਨਾਂ ਵਿੱਚ ਪਰੋਇਆ ਪੰਜਾਬ ਦੇ ਨਾਮਵਰ ਸੰਗੀਤਕਾਰ ਰਾਜੇਸ਼ ਰਾਜਾ ਨੇ,
ਛਿੰਦਾ ਧਾਲੀਵਾਲ ਕੁਰਾਈ ਵਾਲਾ ਨਾਲ ਇੱਕ ਵਿਸ਼ੇਸ਼ ਮਿਲਣੀ ਦੌਰਾਨ ਗਾਇਕ ਗਿੱਲ ਕਮਲ ਨੇ ਦੱਸਿਆ, ਮੇਰੀ ਇਹ ਨਵੀਂ ਐਲਬਮ ਜੱਟ ਕਿਹੜੀ ਗੱਲੋਂ ਘੱਟ ਪੰਜਾਬੀਆਂ ਦੀ ਕਸਵੱਟੀ ਤੇ ਖ਼ਰੀ ਉੱਤਰੇਗੀ, ਜਿਸ ਤਰ੍ਹਾਂ ਪੰਜਾਬੀਆਂ ਨੇ ਉਨ੍ਹਾਂ ਦੇ ਪਹਿਲੇ ਗੀਤਾਂ ਨੂੰ ਪਿਆਰ ਬਖਸ਼ਿਆਂ ਉਸੇ ਤਰ੍ਹਾਂ ਇਸ ਐਲਬਮ ਨੂੰ ਵੀ ਪੰਜਾਬੀ ਰੱਜਵਾ ਪਿਆਰ ਦੇਣਗੇ, ਉਹਨਾਂ ਕਿਹਾ ਕਿ ਉਹ ਆਖਰੀ ਸਾਹ ਤੱਕ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣਗੇ, ਪਰਮਾਤਮਾ ਇਸ ਗਾਇਕ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਬਲ ਬਖਸ਼ੇ

ਛਿੰਦਾ ਧਾਲੀਵਾਲ
ਕੁਰਾਈ ਵਾਲਾ
75082-54006

Leave a Reply

Your email address will not be published. Required fields are marked *

%d bloggers like this: