ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Jun 2nd, 2020

ਗਾਇਕ ਕੁਲਵਿੰਦਰ ਬਿੱਲਾ ਨੇ ਵੰਡਿਆ 1000 ਦੇ ਕਰੀਬ ਪਰਿਵਾਰਾਂ ਨੂੰ ਰਾਸ਼ਨ

ਗਾਇਕ ਕੁਲਵਿੰਦਰ ਬਿੱਲਾ ਨੇ ਵੰਡਿਆ 1000 ਦੇ ਕਰੀਬ ਪਰਿਵਾਰਾਂ ਨੂੰ ਰਾਸ਼ਨ

ਮਾਨਸਾ 31, ਮਾਰਚ (ਬਿਕਰਮ ਵਿੱਕੀ)- ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਦੇਖਦਿਆਂ ਸੁਰੀਲੇ ਫਨਕਾਰ ਕੁਲਵਿੰਦਰ ਬਿੱਲਾ ਨੇ 1000 ਦੇ ਕਰੀਬ ਗਰੀਬ ਗਰੀਬ ਪਰਿਵਾਰਾਂ ਨੂੰ ਵੱਖ-ਵੱਖ ਪਿੰਡ ਜਿਵੇਂ ਮੋਹਰ ਸਿੰਘ ਵਾਲਾ,ਜੱਸੜ ਆਲਾ, ਢੈਪਈ, ਭੁਪਾਲ,ਗੁਰਥੜੀ, ਭੀਖੀ, ਰੱਲਾ, ਜੋਗਾ, ਅਕਲੀਆ, ਰੜ ਆਦਿ ਵਿੱਚ ਪੁਲਿਸ ਪ੍ਰਸ਼ਾਸਨ ਡੀ ਐਸ ਪੀ ਸੱਤਪਾਲ ਸਿੰਘ,ਤੇ ਯੂਥ ਪ੍ਰਧਾਨ ਕਾਂਗਰਸੁ ਚੁਸ਼ਪਿੰਦਰਬੀਰ ਸਿੰਘ ਚਹਿਲ ਦੀ ਦੇਖ ਰੇਖ ਹੇਠ ਰਾਸ਼ਨ ਵੰਡਿਆ ਗਿਆ|

ਇਸ ਮੌਕੇ ਕੁਲਵਿੰਦਰ ਬਿੱਲਾ ਨੇ ਰਾਸ਼ਨ ਵੰਡਣ ਉਪਰੰਤ ਕਿਹਾ ਕਿ ਮੈਂ ਗਰੀਬ ਪਰਿਵਾਰ ਦੇ ਲੋਕਾਂ ਦੀ ਮਦਦ ਲਈ ਹਮੇਸ਼ਾਂ ਤਿਆਰ ਹਾਂ ਤੇ ਇਹਨਾਂ ਪਰਿਵਾਰਾਂ ਨੂੰ ਹੋਰ ਵੀ ਲੋੜੀਂਦੀਆਂ ਚੀਜ਼ਾਂ ਮੁਹੱਈਆ ਕਰਨ ਦਾ ਵਾਅਦਾ ਕੀਤਾ।

 ਇਸ ਮੌਕੇ ਤਾਰੀ ਸਰਪੰਚ ਖੀਵਾ,ਬੱਗੂ ਚੇਅਰਮੈਨ, ਕੇਵਲ ਅਕਲੀਆ ,ਮਿੱਠੂ ਸਿੰਘ ਕਲੱਬ ਪ੍ਰਧਾਨ,ਰਵਨੀਸ ਸ਼ਰਮਾ ਭੀਖੀ, ਬਲਵਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਪ੍ਰਤੀਨਿਧ ‘ਅਜੀਤ’ ਬਲਵੰਤ ਸਿੰਘ ਭੀਖੀ ਏ ਐਸ ਆਈ ਭੀਖੀ ਥਾਣਾ ਮੁਖੀ ਗੁਰਲਾਲ ਸਿੰਘ, ਜੋਗਾ ਥਾਣਾ ਮੁਖੀ ਜਸਪਾਲ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: