ਗਾਇਕ ਅਲਫ਼ਾਜ ਦੇ ਸੁਪਨਿਆਂ ਦੀ ਫ਼ਿਲਮ ‘ਵੱਡਾ ਕਲਾਕਾਰ’      

ss1

ਗਾਇਕ ਅਲਫ਼ਾਜ ਦੇ ਸੁਪਨਿਆਂ ਦੀ ਫ਼ਿਲਮ ‘ਵੱਡਾ ਕਲਾਕਾਰ’

 ਕਲਾਕਾਰ ਬਣਨ ਦੀ ਕਾਮੇਡੀ ਭਰਪੂਰ ਕਹਾਣੀ ਬਿਆਨਦੀ ਫ਼ਿਲਮ ‘ਵੱਡਾ ਕਲਾਕਾਰ’

ਗਾਇਕ ਤੋਂ ਬਾਅਦ ਫਿਲ਼ਮੀ ਹੀਰੋ ਬਣਨ ਦਾ ਭੂਤ ਹਰ ਕਿਸੇ ‘ਤੇ ਸਵਾਰ ਹੁੰਦਾ ਹੈ। ਆਈਲੈਟਸ ਦੀ ਤਿਆਰੀ ਵਾਂਗ ਥਾਂ ਥਾਂ ਫ਼ਿਲਮੀ ਹੀਰੋ ਬਣਨ ਦੇ ਕੋਰਸ ਕਰਾਏ ਜਾਂਦੇ ਹਨ ਜਿੱਥੇ ਨਵੇਂ ਮੁੰਡੇ ਕੁੜੀਆਂ ਨੂੰ ਫ਼ਰਜੀ ਫ਼ਿਲਮੀ ਲੋਕ ਵੱਡੇ ਵੱਡੇ ਸਬਜ਼ਬਾਗ ਵਿਖਾ ਕੇ ਉਨ੍ਹਾਂ ਦੇ ਪੈਸੇ ‘ਤੇ ਐਸਾਂ ਕਰਨ ਦੇ ਸੁਪਨੇ ਪੂਰਦੇ ਹਨ। ਅਜਿਹਾ ਹਰ ਤੀਜੇ ਕਲਾਕਾਰੀ ਦੇ ਭੂਤ ਸਵਾਰ ਨਾਲ ਹੁੰਦਾ ਹੈ ਜੋ ਧਰਮਿੰਦਰ, ਅਮਿਤਾਬ ਬਚਨ ਨੂੰ ਮਨ ਹੀ ਮਨ ਆਪਣਾ ਗੁਰੂ ਧਾਰ ਕੇ ਮੁੰਬਈ ਜਾਂਦਾ ਹੈ ਤੇ ਅੱਗੇ ਉਸ ਨਾਲ ਕੀ ਕੀ ਹੁੰਦਾ ਹੈ ਇਹ ਤਾਂ ਫ਼ਿਲਮ ਵੱਡਾ ਕਲਾਕਾਰ ਦੇ ਪਰਦੇ ‘ਤੇ ਹੀ ਨਜ਼ਰ ਆਵੇਗਾ।
ਰੈੱਡ ਕੈਸਲ ਮੋਸ਼ਨ ਪਿਕਚਰਜ਼ ਅਤੇ ਪਾਰੁਲ ਕਟਿਆਲ ਫਿਲਮਜ਼ ਦੀ ਪੇਸ਼ਕਸ, ਨਿਰਮਾਤਾ ਪ੍ਰਿੰਸ ਅਤੇ ਰਾਜਨ ਦੀ ਫ਼ਿਲਮ ‘ ਵੱਡਾ ਕਲਾਕਾਰ’ ਉਨ੍ਹਾਂ ਹਜ਼ਾਰਾਂ ਨੌਜਵਾਨਾ ਦੀ ਕਹਾਣੀ ਹੈ ਜੋ ਕੁਝ ਬਣਨ ਨਹੀ ਮੁੰਬਈ ਦੀ ਮਾਇਆ ਨਗਰੀ ਦੇ ਚੱਕਰਾਂ ਵਿੱਚ ਪਿਆ।  ਫ਼ਿਲਮ ਦੇ ਨਿਰਦੇਸ਼ਕ  ਕੁਲਦੀਪ ਕੌਸ਼ਿਕ ਦਾ ਕਹਿਣਾ ਹੈ ਕਿ ਇਹ ਫ਼ਿਲਮ ਆਮ ਫ਼ਿਲਮਾਂ ਤੋਂ ਵੱਖਰੇ ਵਿਸ਼ੇ ਦੀ ਕਹਾਣੀ ਹੈ ਜੋ ਸੰਘਰਸ਼ ਭਰੀ ਗਾਥਾ ਨੂੰ ਕਾਮੇਡੀ ਅਤੇ ਭਾਵੁਕਤਾ ਨਾਲ ਪਰਦੇ ‘ਤੇ ਪੇਸ਼ ਕਰਦੀ ਹੈ। ਦਰਸ਼ਕ ਇਸ ਫ਼ਿਲਮ ਵਿੱਚ ਨਵੇਂ ਰੰਗ ਦੀ ਕਾਮੇਡੀ ਦਾ ਆਨੰਦ ਮਾਨਣਗੇ। ਇਹ ਫ਼ਿਲਮ ਨੌਜਵਾਨਾਂ ਦੀ ਜ਼ਿੰਦਗੀ ਨੂੰ ਇੱਕ ਨਵੀਂ ਸੇਧ ਵੀ ਦਿੰਦੀ ਹੈ।
ਪੰਜਾਬੀ ਗਾਇਕੀ ਵਿੱਚ ਚੰਗਾਂ ਨਾਮ ਖੱਟਣ ਵਾਲਾ ਅਲਫ਼ਾਜ ਇਸ ਫ਼ਿਲਮ ਦਾ ਹੀਰੋ ਬਣਿਆ ਹੈ ਤੇ ਗੁਰਨਾਮ ਭੁੱਲਰ ਦੇ ਡਾਇਮੰਡ ਗੀਤ ਵਾਲੀ ਖੂਬਸੁਰਤ ਅਦਾਕਾਰਾ ਰੂਪੀ ਗਿੱਲ ਉਸਦੀ ਹੀਰੋਇਨ ਬਣੀ ਨਜ਼ਰ ਆਵੇਗੀ।
ਇਸ ਤੋਂ ਇਲਾਵਾ ਯੋਗਰਾਜ ਸਿੰਘ,ਨਿਰਮਲ ਰਿਸ਼ੀ,ਬੀ ਐਨ ਸ਼ਰਮਾ, ਜੱਸੀ ਕੌਰ, ਹਰਬੀ ਸੰਘਾ, ਮਲਕੀਤ ਰੌਣੀ, ਤੇਜ਼ੀ ਸੰਧੂ ਆਦਿ ਕਲਾਕਾਰਾਂ ਨੇ ਇਸ ਫ਼ਿਲਮ ਵਿੱਚ ਕੰਮ ਕੀਤਾ ਹੈ। ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ, ਅਲਫ਼ਾਜ ਤੇ ਸ਼ਾਮ ਬਲਕਾਰ ਨੇ ਦਿੱਤਾ ਹੈ। ਇਸ ਫ਼ਿਲਮ ਦੀ ਕਹਾਣੀ, ਡਾਇਲਾਗ ਤੇ ਸਕਰੀਨ ਪਲੇਅ ਦੀਦਾਰ ਗਿੱਲ ਨੇ ਲਿਖਿਆ ਹੈ। ਫ਼ਿਲਮ ਦੇ ਗੀਤ ਅਲਫ਼ਾਜ, ਸਿਆਮ ਬਲਕਾਰ, ਬਿੰਦਰ ਨੱਥੂਮਾਜਰਾ ਨੇ ਲਿਖੇ ਹਨ ਜਿੰਨ੍ਹਾਂ ਨੂੰ ਗਾਇਆ ਹੈ ਅਲਫ਼ਾਜ, ਪ੍ਰਭ ਗਿੱਲ, ਰਣਜੀਤ ਬਾਵਾ, ਕਮਲ ਖਾਂ ਤੇ ਅਫ਼ਸਾਨਾ ਖਾਂ ਨੇ। ਇਸ ਫ਼ਿਲਮ ਨੂੰ ਸ੍ਰੀ ਮੁਨੀਸ਼ ਸਾਹਨੀ ਡਿਸਟੀਬਿਊਟਰ ਓਮ ਜੀ ਗਰੁੱਪ ਵਲੋਂ 16 ਨਵੰਬਰ 2018 ਨੂੰ ਦੁਨੀਆਂ ਭਰ ‘ਚ ਰਿਲੀਜ ਕੀਤਾ ਜਾਵੇਗਾ।
ਹਰਜਿੰਦਰ ਸਿੰਘ
Share Button

Leave a Reply

Your email address will not be published. Required fields are marked *