ਗਾਇਕਾਂ ਹਰਮੀਤ ਜੱਸੀ ਅਤੇ ਨੂਰ ਦੀਪ ਨੂਰ ਦਾ “ਬੰਬੀਹਾ” ਲੋਕਾਂ ਨੇ ਕੀਤਾ ਬੇਹੱਦ ਪਸੰਦ

ਗਾਇਕਾਂ ਹਰਮੀਤ ਜੱਸੀ ਅਤੇ ਨੂਰ ਦੀਪ ਨੂਰ ਦਾ “ਬੰਬੀਹਾ” ਲੋਕਾਂ ਨੇ ਕੀਤਾ ਬੇਹੱਦ ਪਸੰਦ
ਰਾਤੋਂ ਰਾਤ ਮਿਲੀਅਨ ਤੋਂ ਵੱਧ ਲੋਕਾਂ ਦੀ ਪਸੰਦ ਬਣਿਆ ਗਾਇਕਾਂ ਹਰਮੀਤ ਜੱਸੀ ਅਤੇ ਗਾਇਕਾਂ ਨੂਰ ਦੀਪ ਨੂਰ ਦਾ ਖੂਬਸੂਰਤ ਗੀਤ ” ਬੰਬੀਹਾ ਬੋਲੇ” , ਬੇਸ਼ੱਕ ਬਹੁਤ ਸਾਰੇ ਕਲਾਕਾਰਾਂ ਨੇ ਬੰਬੀਹਾ ਬੋਲੇ ਗੀਤਾਂ ਨੂੰ ਪੰਜਾਬੀਆਂ ਦੀ ਝੋਲੀ ਵਿੱਚ ਪਾਇਆ ਪਰ ਪੰਜਾਬ ਦੇ ਅਸਲੀ ਹਾਲਾਤਾਂ ਨੂੰ ਬਿਆਨ ਕੀਤਾ ਪੰਜਾਬੀ ਮਾਂ ਬੋਲੀ ਦੀਆਂ ਲਾਡਲੀਆਂ ਧੀਆਂ ਗਾਇਕਾਂ ਹਰਮੀਤ ਜੱਸੀ ਅਤੇ ਗਾਇਕਾਂ ਨੂਰ ਦੀਪ ਨੂਰ ਨੇ ਆਪਣੇ ਗੀਤ “ਬੰਬੀਹਾ ਬੋਲੇ” ਰਾਹੀ। ਇਸ ਗੀਤ ਨੂੰ ਕਲਮਬੱਧ ਪੰਜਾਬੀ ਗੀਤਕਾਰੀ ਵਿੱਚ ਸੰਦਲੀ ਪੈੜਾਂ ਦਾ ਸਫ਼ਰ ਕਰਨ ਵਾਲੇ ਨਾਮਵਰ ਗੀਤਕਾਰ ਮੱਖਣ ਸ਼ੇਰੋਂ ਵਾਲਾ ਜੀ ਨੇ। ਇਸ ਗੀਤ ਦਾ ਇੱਕ ਇੱਕ ਸ਼ਬਦ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਤਰਾਸਦੀ ਨੂੰ ਬਿਆਨ ਕਰਦਾ ਹੈ। ਇਹ ਗੀਤ ਬਿਨਾਂ ਕਿਸੇ ਮਿਊਜ਼ਿਕ ਦੇ, ਬਿਨਾਂ ਕਿਸੇ ਰਿਆਜ਼ ਦੇ, ਬਿਨਾਂ ਕਿਸੇ ਵੀਡੀਓ ਡਾਇਰੈਕਟਰ ਦੇ, ਬਿਨਾਂ ਕਿਸੇ ਕੰਪਨੀ ਦੇ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਤਾ ਰਾਤੋਂ ਰਾਤ ਇਹ ਗੀਤ ਮਿਲੀਅਨ ਤੋਂ ਵੱਧ ਲੋਕਾਂ ਨੇ ਦੇਖਿਆਂ। ਗਾਇਕਾ ਹਰਮੀਤ ਜੱਸੀ ਅਤੇ ਗਾਇਕਾਂ ਨੂਰ ਦੀਪ ਨੂਰ ਆਪਣੇ ਸਭਿਆਚਾਰਿਕ ਅਤੇ ਪਰਿਵਾਰਕ ਗੀਤਾਂ ਰਾਹੀਂ ਸੱਚੇ ਮਨ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੀਆਂ ਹਨ।
ਛਿੰਦਾ ਧਾਲੀਵਾਲ ਕੁਰਾਈ ਵਾਲਾ ਨਾਲ ਇੱਕ ਵਿਸ਼ੇਸ਼ ਮਿਲਣੀ ਦੌਰਾਨ ਗਾਇਕਾਂ ਹਰਮੀਤ ਜੱਸੀ ਨੇ ਦੱਸਿਆ ਕਿ “ਬੰਬੀਹਾ ਬੋਲੇ” ਗੀਤ ਗਾ ਕੇ ਮਨ ਨੂੰ ਬਹੁਤ ਸਕੂਨ ਮਿਲਿਆ, ਉਹਨਾਂ ਦੀ ਉਮੀਦ ਤੋਂ ਕਿਤੇ ਵੱਧ ਦੇਸ਼ ਵਿਦੇਸ਼ਾਂ ਵਿਚੋਂ ਪੰਜਾਬੀਆਂ ਦਾ ਪਿਆਰ ਮਿਲਿਆਂ। ਉਹਨਾ ਸਮੂਹ ਪੰਜਾਬੀਆਂ ਦਾ, ਵੱਖ ਵੱਖ ਟੀ ਵੀ ਚੈਨਲਾਂ ਦਾ, ਮਿਊਜ਼ਿਕ ਖੇਤਰ ਦੀਆਂ ਮਹਾਨ ਸਖ਼ਸ਼ੀਅਤਾਂ ਦਾ ਸਾਥ ਦੇਣ ਲਈ ਧੰਨਵਾਦ ਕੀਤਾ।
ਛਿੰਦਾ ਧਾਲੀਵਾਲ
ਕੁਰਾਈ ਵਾਲਾ
75082-54006