Sat. Aug 17th, 2019

ਗਾਇਕਾਂ ਜਸਪਾਲ ਜੱਸੀ ਦਾ ਨਵਾਂ ਗੀਤ “ਹੀਰ” ਹੋਵੇਗਾ ਸੰਗੀਤ ਪ੍ਰੇਮੀਆਂ ਦੀ ਪਹਿਲੀ ਪਸੰਦ

ਗਾਇਕਾਂ ਜਸਪਾਲ ਜੱਸੀ ਦਾ ਨਵਾਂ ਗੀਤ “ਹੀਰ” ਹੋਵੇਗਾ ਸੰਗੀਤ ਪ੍ਰੇਮੀਆਂ ਦੀ ਪਹਿਲੀ ਪਸੰਦ

ਕੋਈ ਸਮਾਂ ਸੀ ਜਦੋ ” ਮਾਂਝੇ ਦੀਏ ਮੋਮਬੱਤੀਏ ” ਗੀਤ ਨੇ ਸੰਗੀਤ ਦੀ ਦੁਨੀਆਂ ਵਿੱਚ ਹਲਚਲ ਪੈਦਾ ਕਰ ਦਿੱਤੀ ਸੀ, ਦੁਨੀਆ ਭਰ ਵਿਚ ਇਸ ਗੀਤ ਨੇ ਸਫ਼ਲਤਾ ਦੇ ਝੰਡੇ ਗੱਡੇ, ਅੱਜ ਵੀ ਇਸ ਗੀਤ ਨੂੰ ਸੰਗੀਤ ਪ੍ਰੇਮੀ ਬਹੁਤ ਪਿਆਰ ਕਰਦੇ ਹਨ, ਇਸ ਗੀਤ ਨੂੰ ਅਵਾਜ਼ ਦੇਣ ਵਾਲ਼ੀ ਗਾਇਕਾਂ ਜਸਪਾਲ ਜੱਸੀ ਨਵਾ ਗੀਤ “ਹੀਰ” ਲੈ ਕੇ ਪੰਜਾਬੀਆਂ ਦੀ ਕਚਹਿਰੀ ਵਿੱਚ ਪੇਸ਼ ਹੋ ਰਹੇ ਹਨ, ਇਸ ਗੀਤ ਨੂੰ ਪੰਜਾਬ ਦੀ ਨਾਮਵਰ ਮਿਊਜ਼ਿਕ ਕੰਪਨੀ ਅਰਸ਼ ਰਿਕਾਰਡਿੰਗ ਕੰਪਨੀ ਦੁਆਰਾ ਰਿਲੀਜ਼ ਕੀਤਾ ਜਾ ਰਿਹਾ ਹੈ ਅਤੇ ਇਸ ਗੀਤ ਦੀ ਪੇਸ਼ਕਸ਼ ਪੰਜਾਬੀਆਂ ਦੇ ਬਹੁਤ ਹੀ ਹਰਮਨ ਪਿਆਰੇ ਆਗੂ ਕਾਲਾ ਯੂ ਐਸ ਏ ਦੁਆਰਾ ਕੀਤੀ ਗਈ ਹੈ, ਗੀਤ ਨੂੰ ਪੰਜਾਬ ਦੇ ਨਾਮਵਰ ਗੀਤਕਾਰ ਰਾਜੂ ਕਿੰਗਰਾ ਨੇ ਆਪਣੀ ਕਲਮ ਰਾਹੀਂ ਉਪਜਿਆ ਏ, ਉਹਨਾਂ ਦੇ ਲਿਖੇ ਗੀਤ ਹਮੇਸ਼ਾਂ ਲੋਕਾਂ ਦੀ ਕਸਵੱਟੀ ਤੇ ਖਰੇ ਉਤਰਦੇ ਹਨ, ਇਸ ਗੀਤ ਦਾ ਮਿਊਜ਼ਿਕ ਜਗਸ ਕਲੀਮਿਕਸ ਦੁਆਰਾ ਬਹੁਤ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ,
ਛਿੰਦਾ ਧਾਲੀਵਾਲ ਕੁਰਾਈ ਵਾਲਾ ਨਾਲ ਇੱਕ ਵਿਸ਼ੇਸ਼ ਮਿਲਣੀ ਦੌਰਾਨ ਗਾਇਕਾਂ ਜਸਪਾਲ ਜੱਸੀ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਪਹਿਲੇ ਗੀਤਾਂ ਨੂੰ ਪੰਜਾਬੀਆਂ ਨੇ ਬਹੁਤ ਪਸੰਦ ਕੀਤਾ ਹੈ, ਉਸੇ ਤਰ੍ਹਾਂ ਮੇਰੇ ਇਸ ਗੀਤ ਨੂੰ ਵੀ ਪੰਜਾਬੀ ਰੱਜਵਾ ਪਿਆਰ ਦੇਣਗੇ, ਜਸਪਾਲ ਜੱਸੀ ਨੇ ਕਿਹਾ ਕਿ ਉਹ ਆਖਰੀ ਸਾਹ ਤੱਕ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੀ ਰਹੇਗੀ, ਪਰਮਾਤਮਾ ਇਸ ਪੰਜਾਬ ਦੀ ਧੀ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਬਲ ਬਖਸ਼ੇ,

ਛਿੰਦਾ ਧਾਲੀਵਾਲ

ਕੁਰਾਈ ਵਾਲਾ

75082-54006

Leave a Reply

Your email address will not be published. Required fields are marked *

%d bloggers like this: