ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਗਾਂਧੀ-ਕਿੰਗ ਵਿਸ਼ਵ ਸੰਘ ਵਲੋਂ ਆਪਸੀ ਸਮਝ ਅਤੇ ਮਿਲਵਰਤਣ ਲਈ ਅਪੀਲ

ਗਾਂਧੀ-ਕਿੰਗ ਵਿਸ਼ਵ ਸੰਘ ਵਲੋਂ ਆਪਸੀ ਸਮਝ ਅਤੇ ਮਿਲਵਰਤਣ ਲਈ ਅਪੀਲ

ਅਸੀਂ ਮਹਾਤਮਾ ਗਾਂਧੀ ਅਤੇ ਮਾਰਟਨ ਲੂਥਰ ਕਿੰਗ ਯੂਨੀਅਰ ਵਲੋਂ ਪਾਏ ਹੋਏ ਆਹਿੰਸਾ ਦੀ ਜਿੰਦਾ-ਜਾਗਦੀ ਪ੍ਰੰਪਰਾ ‘ਤੇ ਚੱਲਣ ਵਾਲੇ ਵਿਦਵਾਨ ਤੇ ਉਸਤਾਦ ਹਾਂ।ਅਸੀਂ ਦੁਨੀਆ ਦੇ ਕਈ ਦੇਸ਼ਾਂ ਜਿਵੇਂ, ਅਮਰੀਕਾ, ਭਾਰਤ, ਦੱਖਣੀ ਅਫ਼ਰੀਕਾ ਅਤੇ ਹੋਰ ਮੁਲਕਾਂ ਵਿੱਚ ਰਹਿੰਦਿਆਂ ਗਾਂਧੀ-ਕਿੰਗ ਯੂਨੀਅਰ ਵਿਸ਼ਵ ਸੰਘ (GKGN) ਨਾਲ ਪੂਰੀ ਤਰ੍ਹਾਂ ਜੁੜੇ ਹੋਏ ਸਾਥੀ ਹਾਂ।

ਜਨਵਰੀ 26, 2021 ਨੂੰ ਭਾਰਤ ਦੇ ਗਣਤੰਤਰ ਦਿਵਸ ਵਾਲੇ ਦਿਨ, ਮੋਹਨਦਾਸ ਕੇ. ਗਾਂਧੀ ਦੇ ਕਾਂਸੀ ਦੇ ਬੁੱਤ ‘ਤੇ ਕੁਝ ਅਣਪਛਾਤੇ ਬੰਦਿਆਂ ਵਲੋਂ ਹਮਲਾ ਕਰਕੇ ਆਰੀ ਨਾਲ ਇਸ ਦੀਆਂ ਲੱਤਾਂ ਨੂੰ ਗਿੱਟਿਆਂ ਤੋਂ ਅਤੇ ਸਿਰ ਨੂੰ ਦੋਫਾੜ ਕਰ ਦਿੱਤਾ। ਇਹ ਬੁੱਤ ਭਾਰਤ ਸਰਕਾਰ ਨੇ ਕੈਲੇਫੋਰਨੀਆ ਦੇ ਸ਼ਹਿਰ ਡੇਵਸ ਨੁੂੰ ਤੋਹਫੇ ਵਜੋਂ ਦਿੱਤਾ ਸੀ। ਅਸੀਂ ਇਸ ਹਮਲੇ ਤੋਂ ਬਹੁਤ ਦੁੱਖੀ ਹੋਏ ਹਾਂ ਅਤੇ ਇਸ ਘਟਨਾ ਦੀ ਨਖੇਧੀ ਕਰਦੇ ਹਾਂ। ਇਹ ਹਮਲਾ ਗਾਂਧੀ ਦੇ ਅਹਿੰਸਾ ਦੇ ਸਿਧਾਂਤ ‘ਤੇ ਹਮਲਾ ਹੈ। ਗਾਂਧੀ ਨੇ ਸਾਰੀ ਉਮਰ ਅਹਿੰਸਾ ਦੀ ਨੀਤੀ ‘ਤੇ ਪਹਿਰਾ ਦਿੱਤਾ ਜੋ ਸਾਨੂੰ ਸਾਰਿਆਂ ਨੂੰ ਪਿਆਰੀ ਹੈ।

ਅਹਿੰਸਾ ਦੇ ਤੌਰ ਤਰੀਕੇ ਜਿਨ੍ਹਾਂ ਨੂੰ ਗਾਂਧੀ ਜੀ ਨੇ ਤਹਿ ਉਮਰ ਪਰਚਾਰਿਆਂ ਤੇ ਅਮਲ ਵਿੱਚ ਲਿਆਂਦਾ ਅਤੇ ਜਿਨ੍ਹਾਂ ਦੀ ਬਦੌਲਤ ਭਾਰਤੀ ਲੋਕਾਂ ਨੇ 200 ਸਾਲ ਦੇ ਬ੍ਰਿਟਿਸ਼ ਬਸਤੀਵਾਦ ਨੂੰ ਭਾਰਤੀ ਉੱਪਮਹਾਂਦੀਪ ‘ਚੋਂ ਖਦੇੜਿਆ। ਰੈਵਰਨ ਮਾਰਟਨ ਲੁਥਰ ਕਿੰਗ ਯੂਨੀਅਰ ਗਾਂਧੀ ਦੀ ਅਹਿੰਸਾ ਦੀ ਨੀਤੀ ਵਿੱਚ ਯਕੀਨ ਰਖਦਿਆਂ ਕਿਹਾ ਕਰਦਾ ਸੀ ਕਿ ਗਾਂਧੀ ਦੀ ਅਹਿੰਸਾ ਦੀ ਨੀਤੀ ਦੀ ਕਾਰਗੁਜ਼ਾਰੀ ਅਤੇ ਸੱਤਿਆਗ੍ਰਹਿ, ਦੱਬੇ ਕੁਚਲੇ ਲੋਕਾਂ ਲਈ ਇਨਸਾਫ ਲਈ ਧਰਨੇ ਦੇਣ, ਬਾਈਕਾਟ ਕਰਨ, ਆਜ਼ਾਦੀ ਲਈ ਮੋਰਚਾਬੰਦੀ ਕਰਨ, ਜਲੂਸ ਕੱਢਣ, ਜੱਦੋਜਹਿਦ ਕਰਨ ਅਤੇ ਲੋਕਾਂ ਦੀ ਮਾਨ-ਪ੍ਰਤਿਸ਼ਠਾ ਲਈ ਬਹੁਤ ਹੀ ਸ਼ਕਤੀਵਾਨ ਹੱਥਿਆਰ ਸੀ।ਇਹ ਹੱਥਿਆਰ ਰਾਹੀਂ ਵਿਦਿਆਰਥੀਆਂ, ਚਰਚਾਂ ਦੇ ਇਕੱਠਾਂ ਅਤੇ ਸ਼ਹਿਰੀ ਸਰਗਰਮੀਆਂ ਨੇ ਅਮਰੀਕਾ ਦੇ ਸਦੀਆਂ ਪੁਰਾਣੇ ‘ਜਿੰਮ ਕਰੋ’ ਦੇ ਨਸਲੀ ਵਿਤਕਰੇ ਦਾ ਖਾਤਮਾ ਕੀਤਾ।

ਸ਼ਾਇਦ, ਜੇਮਜ਼ ਲਾਸਨ ਅਮਰੀਕਾ ਦੀ ਬਲੈਕ ਫਰੀਡਮ ਅੰਦੋਲਨ ਦੀ ਅਹਿੰਸਾ ਦੀ ਰਣਨੀਤੀ ਦਾ ਅਤੀ ਮਹੱਤਵਪੂਰਨ ਪ੍ਰਚਾਰਕ ਸੀ ਜਿਸ ਨੇ ਗਾਂਧੀ ਦੀ ਅਹਿੰਸਕ ਨੀਤੀ ਦਾ ਸਿਧਾਂਤ ਵਰਤ ਕੇ ਅਮਰੀਕਾ ਦੇ ਦੱਖਣੀ ਹਿੱਸੇ ਵਿੱਚ ਸਮਾਜਿਕ ਜਾਤੀਵਾਦ ਦੀ ਪੱਖਪਾਤ ਅਸਲੀਅਤ ਨੂੰ ਖਤਮ ਕੀਤਾ।ਲਾਸਨ ਅਨੁਸਾਰ ‘ਗਾਂਧੀ ਦੀ ਅਹਿੰਸਾ ਦੀ ਫ਼ਿਲੌਸਫ਼ੀ ਦਾ ਓਹੋ ਰੁਤਬਾ ਹੈ ਜੋ ਆਇਨਸਟਾਇਨ ਦੇ ‘ਸਾਪੇਖਤਾ ਦੇ ਸਿਧਾਂਤ’ ਦਾ ਹੈ।

ਗਾਂਧੀ ਜੀ ਨੇ ਇੱਕ ਯੁਵਕ ਵਕੀਲ ਦੇ ਰੂਪ ਵਿੱਚ ਦੱਖਣੀ ਅਫ਼ਰੀਕਾ ਦੀ ਜਾਤੀਵਾਦ ਦੇ ਵਿਰੋਧ ਵਿੱਚ ਅਤੇ ਭਾਰਤ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਆਜ਼ਾਦ ਕਰਾਉਣ ਵਿੱਚ ਜੋ ਹਿੱਸਾ ਪਾਇਆ, ਉਸ ਦਾ ਨੈਲਸਨ ਮੰਡੇਲਾ ਦੇ ਬਹੁਤ ਪ੍ਰਭਾਵ ਪਿਅ। ਗਾਂਧੀ ਦੇ ਜੀਵਨ ਦੇ ਕਾਰਨਾਮਿਆਂ ਦੀਆਂ ਉਦਾਹਰਣਾਂ ਦਿੰਦਿਆਂ ਮੰਡੇਲਾ ਨੇ ਕਿਹਾ:
“ ਉਹ ਮੂਲ ਰੂਪ ਵਿੱਚ ਬਸਤੀਵਾਦ ਵਿਰੋਧੀ ਕ੍ਰਾਂਤੀਕਾਰੀ ਸੀ।ਉਸ ਦੀ ਨਾਮਿਲਵਰਤਣ ਦੀ ਰਾਜਨੀਤੀ, ਉਸ ਦਾ ਨਿਸਚਾ ਕਿ ਸਾਡੇ ‘ਤੇ ਤਾਂ ਹੀ ਅਧਿਕਾਰ ਜਮਾਇਆ ਜਾ ਸਕਦਾ ਹੈ ਜੇਕਰ ਹੁਕਮਰਾਨਾਂ ਨਾਲ ਮਿਲਵਰਤਣ ਰੱਖੀਏ ਅਤੇ ਉਸ ਦੇ ਅਹਿੰਸਾਵਾਦੀ ਵਿਰੋਧ ਨੇ ਬਸਤੀਵਾਦ ਅਤੇ ਜਾਤੀਵਾਦ ਵਿਰੁੱਧ ਕੌਮਾਂਤਰੀ ਪੱਧਰ ‘ਤੇ ਅੰਦੋਲਨ ਖੜ੍ਹਾ ਕੀਤਾ।ਅਸੀਂ ਦੋਹਾਂ ਨੇ, ਗਾਂਧੀ ਅਤੇ ਮੈਂ, ਬਸਤੀਵਾਦ ਦੇ ਅੱਤਿਆਚਾਰ ਨੂੰ ਸਹਿਣ ਕੀਤਾ ਅਤੇ ਅਸੀਂ ਆਪਣੇ ਲੋਕਾਂ ਨੂੰ ਉਨ੍ਹਾਂ ਸਰਕਾਰਾਂ ਵਿਰੁੱਧ ਖੜ੍ਹਾ ਕੀਤਾ, ਜਿੰਨ੍ਹਾਂ ਨੇ ਸਾਡੀ ਆਜ਼ਾਦੀ ਦੇ ਹੱਕ ਦੀ ਉਲੰਘਣਾ ਕੀਤੀ। ਗਾਂਧੀਅਨ ਪ੍ਰਭਾਵ ਨੇ ਅਫਰੀਕਾ ਦੇ ਮਹਾਂਦੀਪ ਦੀ ਆਜ਼ਾਦੀ ਦੀ ਜੱਦੋਜ਼ਹਿਦ ਨੂੰ 1960 ਤੱਕ ਬਲ ਬਖਸ਼ਿਆ ਕਿਉਂਕਿ, ਇਸ ਨੇ ਬਲਹੀਣ ਲੋਕਾਂ ਲਈ ਤਾਕਤ ਅਤੇ ਏਕਤਾ ਦਾ ਪੈਗਾਮ ਦਿੱਤਾ”।

ਸਾਨੁੰ ਪਤਾ ਹੈ ਕਿ ਗਾਂਧੀ ਹਮੇਸ਼ਾ ਇੱਕ ਵਿਵਾਦਪੂਰਨ ਵਿਅਕਤੀ ਸੀ ਅਤੇ 21ਵੀਂ ਸਦੀ ਤੱਕ ਅਜੇਹਾ ਹੀ ਰਿਹਾ। ਔਗਣਾਂ ਭਰਿਆ ਤੇ ਭਰਪੂਰ ਤਰੁਟੀਆਂ ਵਾਲਾ ਹੋਣ ਦੇ ਬਾਵਜੂਦ, ਗਾਂਧੀ ਨੂੰ ਲੱਖਾਂ ਲੋਕ ਪਿਆਰ ਕਰਦੇ ਹਨ ਅਤੇ ਕਈ ਹੋਰ ਅਨੇਕ ਕਾਰਨਾਂ ਕਰਕੇ ਉਸ ਦੀ ਆਲੋਚਨਾ ਕਰਦੇ ਹਨ ਅਤੇ ਘਿਰਣਾ ਦੀ ਨਜ਼ਰ ਨਾਲ ਦੇਖਦੇ ਹਨ। ਮਿਸਾਲ ਵਜੋਂ, ਕਈਆਂ ਨੇ ਗਾਂਧੀ ਦੇ ਅਫਰੀਕਾ ਵਿੱਚ ਗੁਜ਼ਾਰੇ ਸਮੇਂ ਦੌਰਾਨ, ਜਦ ਉਹ ਇੱਕ ਯੁਵਕ ਵਕੀਲ ਅਤੇ ਕ੍ਰਾਂਤੀਕਾਰੀ ਸੀ, ਪ੍ਰਗਟਾਏ ਜਾਤੀਵਾਦੀ ਵਿਚਾਰਾਂ ਨੂੰ ਉਛਾਲਿਆ ਹੈ। ਨੈਲਸਨ ਮੰਡੇਲਾ ਨੂੰ ਇਨ੍ਹਾਂ ਵਿਚਾਰਾਂ ਬਾਰੇ ਬਾਖੂਬੀ ਪਤਾ ਸੀ, ਤਾਂ ਵੀ ਉਸ ਨੇ ਦਲੀਲ ਸਹਿਤ ਕਿਹਾ ਕਿ “ਗਾਂਧੀ ਦੇ ਉਸ ਵੇਲੇ ਦੇ ਹਾਲਾਤਾਂ ਮੁਤਾਬਿਕ ਪ੍ਰਗਟਾਏ ਪੱਖਪਾਤੀ ਵਿਚਾਰਾਂ ਨੂੰ ਭੁਲਾ ਦੇਣਾ ਚਾਹੀਦਾ ਹੈ। ਉਸ ਵੇਲੇ ਉਹ ਗਰਮ ਖੂਨ ਵਾਲਾ ਨੌਜਵਾਨ ਗਾਂਧੀ ਸੀ, ਅਜੇ ਮਹਾਤਮਾ ਨਹੀਂ ਬਣਿਆਂ ਸੀ।ਉਸ ਦੀਆਂ ਉਨ੍ਹਾਂ ਖੁਨਾਮੀਆਂ ਨੂੰ, ਉਸ ਵੱਲੋਂ ਸੱਚ ਅਤੇ ਇਨਸਾਫ਼ ‘ਤੇ ਦਿੱਤੇ ਪਹਿਰੇ ਦੇ ਮੱਦੇਨਜ਼ਰ, ਭੁਲਾ ਦੇਣਾ ਚਾਹੀਦਾ ਹੈ”।

ਜੇ ਕਿਸੇ ਨੂੰ ਇਸ ਅਹਿੰਸਾ ਦੇ ਪੁਜਾਰੀ ਦੇ ਸਰੈਸ਼ਟ ਬੁੱਤ ਦੇ ਵਿਰੁੱਧ ਕੋਈ ਦਿਲੋਂ ਗਿਲਾ ਸ਼ਿਕਵਾ ਅਤੇ ਮੱਤਭੇਦ ਹੈ ਤਾਂ ਉਸ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਪੂਰਾ ਹੱਕ ਹੈ। ਪਰ ਉਸ ਨੂੰ ਆਪਣੀ ਨਰਾਜ਼ਗੀ ਅਹਿੰਸਕ ਤਰੀਕੇ ਨਾਲ ਪ੍ਰਗਟਾਉਣੀ ਚਾਹੀਦੀ ਹੈ, ਅਤੇ ਦੂਜਿਆਂ ਨੁੰ ਉਹੋ ਮਾਣ ਦੇਣਾ ਚਾਹੀਦਾ ਹੈ ਜੋ ਆਪਣੇ ਅਤੇ ਆਪਣੇ ਚਹੇਤਿਆਂ ਪ੍ਰਤੀ ਦੇਖਣਾ ਚਾਹੁੰਦਾ ਹੈ। ਸਾਡਾ ਵਿਸ਼ਵਾਸ ਹੈ ਕਿ ਹਿੰਸਕ ਕਾਰਜ ਕਦੇ ਵੀ ਅਮਨ-ਅਮਾਨ ਦਾ ਰਾਹ ਨਹੀਂ ਖੋਲਦਾ। ਇਹ ਤਾਂ ਸਿਰਫ ਵਿਦਿਆ, ਸੰਵਾਦ ਅਤੇ ਆਪਸੀ ਸਮਝਦਾਰੀ ਨਾਲ ਲੱਭਿਆ ਜਾ ਸਕਦਾ ਹੈ। ਆਪਣੇ ਮੱਤਭੇਦਾਂ ਅਤੇ ਝਗੜਿਆਂ ਨੂੰ ਕੇਵਲ ਅਹਿੰਸਕ ਤਰੀਕੇ ਨਾਲ ਸੁਲਝਾਇਆ ਜਾ ਸਕਦਾ ਹੈ। ਅਸੀਂ, ਮੱਤਭੇਦ ਰੱਖਣ ਵਾਲਿਆਂ ਨੂੰ ਸੱਦਾ ਦਿੰਦੇ ਹਾਂ ਕਿ ਸਾਡੇ ਨਾਲ ਬੈਠ ਕੇ ਅਮਨਅਮਾਨ ਸਹਿਤ ਗੱਲਬਾਤ ਕਰਕੇ ਆਪਣੇ ਗਿਲੇ ਸ਼ਿਕਵਿਆਂ ਦਾ ਨਿਪਟਾਰਾ ਕਰਨ।

ਸੀਜ਼ਰ ਚਾਵੇਜ਼, ਯੁਨਾਈਟਡ ਫਾਰਮ ਵਰਕਰਜ਼ ਦੇ ਕਾਮਿਆਂ ਦਾ ਮਸ਼ਹੂਰ ਲੀਡਰ, ਵੀ ਗਾਂਧੀ ਨੂੰ ਮਹਾਨ ਲੀਡਰ ਸਮਝਦਾ ਸੀ ਜਿਸ ਲਈ ਉਸ ਨੇ ਰੂਹਾਨੀਅਤ ਅਤੇ ਰਾਜਨੀਤੀ ਸ਼ਰਧਾ ਦਿਖਾਈ। ਡੇਵਸ ਵਿੱਚ ਗਾਂਧੀ ਦੇ ਬੁੱਤ ਦੀ ਬੇਹੁਰਮਤੀ ਅਤੇ ਟੁੱਟ-ਭੱਜ ਦੇਖ ਕੇ ਚਾਵੇਜ਼ ਦੇ ਪੁੱਤ, ਪਾਲ ਐਫ. ਚਾਵੇਜ਼ ਨੇ, ‘ਸੀਜ਼ਰ ਚਾਵੇਜ਼ ਸੰਸਥਾ’ ਦੇ ਪ੍ਰਧਾਨ ਵਜੋਂ, ਨਖੇਧੀ ਕੀਤੀ ਅਤੇ ਕਿਹਾ ਕਿ ਅਸੀਂ ਗਾਂਧੀ ਤੋਂ ਅਹਿੰਸਕ ਤੌਰ ਤੇ ਆਪਣੇ ਝਗੜੇ ਨਿਪਟਾਉਣ ਦਾ ਸਬਕ ਲੈ ਸਕਦੇ ਹਾਂ।ਆਓ ਇਸ ਅਸਹਿਸ਼ੀਲਤਾ ਅਤੇ ਤਬਾਹੀ ਦੀ ਨਖੇਧੀ ਕਰੀਏ”।ਉਸ ਨੇ ਵਿਸ਼ੇਸ਼ ਤੌਰ ‘ਤੇ ਕਿਹਾ ਕਿ:
“ਜੇ ਅਸੀਂ ਪਿਛਲੇ ਹਫ਼ਤੇ ਘਟੀਆਂ ਘਟਨਾਵਾਂ ਤੋਂ ਕੁੱਝ ਨਾ ਸਿੱਖਿਆ ਤਾਂ ਇਹ ਘਿਰਣਾ ਅਤੇ ਅੱਤਿਆਚਾਰ ਦਾ ਇੱਕ ਬੇਸਮਝਾ ਕਰਮ ਹੋਵੇਗਾ ਜੋ ਕਿਸੇ ਸਵਾਲ ਦਾ ਹੱਲ ਨਹੀਂ ਹੈ, ਜੋ ਗਾਂਧੀ ਅਤੇ ਮੇਰੇ ਪਿਤਾ ਨੇ ਮਰਨ ਵਰਤ ਰੱਖ ਕੇ ਉਮਰ ਭਰ ਜੱਦੋਜਹਿਦ ਕਰਕੇ ਪਰਚਾਰਿਆ।ਗਾਂਧੀ ਦਾ ਬੁੱਤ ਜੋ ਡੇਵਸ ਸ਼ਹਿਰ ਵਿੱਚ ਤੋੜਿਆ ਫੋੜਿਆ ਗਿਆ, ਗਾਂਧੀ ਦੀ ਸੱਚ ਦੀ ਫ਼ਿਲੌਸਫ਼ੀ ਦਾ ਚਿੰਨ੍ਹ ਸੀ ਕਿ ‘ਤੁਹਾਨੂੰ ਇਨਸਾਨੀਅਤ ਵਿੱਚ ਭਰੋਸਾ ਰੱਖਣਾ ਚਾਹੀਦਾ ਹੈ’।ਇਨਸਾਨੀਅਤ ਸਮੁੰਦਰ ਹੈ : ਜੇ ਸਮੁੰਦਰ ਦੇ ਕੁੱਝ ਕਤਰੇ ਗੰਧਲੇ ਹੋਣ ਤਾਂ ਸਾਰਾ ਸਮੁੰਦਰ ਗੰਧਲਾ ਨਹੀਂ ਹੋ ਜਾਂਦਾ”

ਅਸੀਂ ਆਪਣੇ ਸਾਾਂਝੇ ਜ਼ਖ਼ਮਾਂ ਨੂੰ ਭਰਨ ਲਈ ਚਾਵੇਜ਼ ਦੀ ਅਹਿੰਸਾ ਅਤੇ ਅਮਨ ਪਸੰਦ ਗੱਲਬਾਤ ਦੀ ਨੀਤੀ ਦੀ ਪ੍ਰੋੜ੍ਹਤਾ ਕਰਦੇ ਹਾਂ ਤਾਂ ਕਿ ਆਪਣੇ ਮੁਹੱਬਤ ਭਰੇ ਭਾਈਚਾਰੇ ਨੂੰ ਉਸਾਰ ਸਕੀਏ ਅਤੇ ਸਾਂਝੀਵਾਲਤਾ ਦੇ ਭਰੱਪਣ ਦਾ, ਡਾ. ਕਿੰਗ ਨੇ ਕਿਆਸ ਅਨੁਸਾਰ, ਸੰਦੇਸ਼ ਦੇ ਸਕੀਏ।ਅਸੀਂ ਗਾਂਧੀਅਨ ਅਤੇ ਕਿੰਗੀਅਨ ਅਹਿੰਸਾ ਦੀ ਸੱਦਭਵਨਾ ਦੇ ਪੱਖ ਵਿੱਚ ਉਨ੍ਹਾਂ ਸਰਿਆਂ ਨੂੰ ਮਿਲ ਕੇ, ਜੋ ਤਫਰਕਾਤ ਰੱਖਦੇ ਹਨ, ਆਪਣੇ ਗਿਲੇ ਸ਼ਿਕਵੇ ਦੂਰ ਕਰਨ ਦੀ ਅਪੀਲ ਕਰਦੇ ਹਾਂ।ਆਪੋ ਆਪਣੇ ਗਿਲਿਆਂ ਸ਼ਿਕਵਿਆਂ ਨੂੰ ਸਾਂਝੇ ਤੌਰ ‘ਤੇ ਇਮਾਨਦਾਰੀ ਅਤੇ ਆਪਸੀ ਸਾਂਝੀ ਸੋਚ ਅਨੁਸਾਰ ਭਰੱਪਣ ਨਾਲ ਨਜਿੱਠਣ ਲਈ ਗੱਲਬਾਤ ਦਾ ਸੱਦਾ ਦਿੰਦੇ ਹਾਂ। ਤੁਸੀਂ ਸਾਨੂੰ ਡਾ. ਕਲੇਬੋਰਨ ਕਾਰਸਨ ਰਾਹੀਂ ਈਮੇਲ ਸਕਦੇ ਹੋ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: