ਗ਼ੈਰਕਾਨੂੰਨੀ ਉਸਾਰੀਆਂ: ਸਿੱਧੂ ਵੱਲੋਂ ਮੇਅਰ ਨੂੰ ਪੰਦਰਾਂ ਦਿਨ ਦੀ ਮੋਹਲਤ

ss1

ਗ਼ੈਰਕਾਨੂੰਨੀ ਉਸਾਰੀਆਂ: ਸਿੱਧੂ ਵੱਲੋਂ ਮੇਅਰ ਨੂੰ ਪੰਦਰਾਂ ਦਿਨ ਦੀ ਮੋਹਲਤ

ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਜਲੰਧਰ ਦੇ ਮੇਅਰ ਨੂੰ ਅੱਜ 15 ਦਿਨ ਦੀ ਮੋਹਲਤ ਦਿੰਦਿਆਂ ਕਿਹਾ ਹੈ ਕਿ ਉਹ ਗੈਰਕਾਨੂੰਨੀ ਉਸਾਰੀਆਂ ਸਬੰਧੀਆਂ ਖਾਮੀਆਂ ਨੂੰ ਨਿਯਮਬੱਧ ਕਰ ਲੈਣ।  ਸ੍ਰੀ ਸਿੱਧੂ ਨੇ ਕਿਹਾ,‘ਉਨ੍ਹਾਂ ਨੇ ਸਾਰੀਆਂ ਗੈਰਕਾਨੂੰਨੀ ਉਸਾਰੀਆਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਹੈ। ਸਾਡੇ ਕੋਲ ਅਜਿਹੀਆਂ 96 ਗੈਰਕਾਨੂੰਨੀ ਉਸਾਰੀਆਂ ਬਾਰੇ ਜਾਣਕਾਰੀ ਹੈ। ਅਸੀਂ ਕਿਸੇ ਵੀ ਪੁਰਾਣੇ ਘਰ ਨੂੰ ਢਾਹੁਣ ਲਈ ਨਹੀਂ ਕਿਹਾ ਪਰ ਅਸੀਂ ਨਵੀਂਆਂ ਗੈਰਕਾਨੂੰਨੀ ਕਲੋਨੀਆਂ ਉਸਾਰਨ ਦੀ ਆਗਿਆ ਵੀ ਨਹੀਂ ਦੇਵਾਂਗੇ। ਕਿਤੇ ਵੀ ਕਿਸੇ ਗਰੀਬ ਦਾ ਘਰ ਨਹੀਂ ਢਾਹਿਆ ਗਿਆ। ਇਸ ਮੀਟਿੰਗ ਵਿੱਚ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਪਰਗਟ ਸਿੰਘ, ਬਾਵਾ ਹੈਨਰੀ ਅਤੇ ਰਾਜਿੰਦਰ ਬੇਰੀ ਆਦਿ ਸ਼ਾਮਲ ਹੋਏ।

Share Button

Leave a Reply

Your email address will not be published. Required fields are marked *