Sun. Aug 18th, 2019

ਗ਼ਰੀਬ ਲੋਕਾਂ ਨੂੰ ਆਜ਼ਾਦੀ ਅਤੇ ਪਰਜਾਤੰਤਰ ਦੀ ਸਮਝ ਨਹੀਂ ਆਉਂਦੀ

ਗ਼ਰੀਬ ਲੋਕਾਂ ਨੂੰ ਆਜ਼ਾਦੀ ਅਤੇ ਪਰਜਾਤੰਤਰ ਦੀ ਸਮਝ ਨਹੀਂ ਆਉਂਦੀ

ਦਲੀਪ ਸਿੰਘ ਵਾਸਨ, ਐਡਵੋਕੇਟ

ਜਦ ਆਜ਼ਾਦੀ ਆ ਰਹੀ ਸੀ ਤਾਂ ਮਹਾਤਮਾਂ ਗਾਂਧੀ ਜੀ ਨੇ ਇਹ ਆਖ ਦਿੱਤਾ ਸੀ ਕਿ ਹੁਣ ਰਾਮ ਰਾਜ ਸਥਾਪਿਤ ਕਰ ਦਿੱਤਾ ਜਾਵੇਗਾ। ਸ੍ਰੀ ਰਾਮ ਜੀ ਇਸ ਮੁਲਕ ਵਿੱਚ ਭਗਵਾਨ ਮਨੇ ਜਾਂਦੇ ਹਨ ਅਤੇ ਇਸ ਲਈ ਬੇਸ਼ਕ ਮਹਾਤਮਾਂ ਗਾਂਧੀ ਜੀ ਨੇ ਰਾਮ ਰਾਜ ਦੀ ਪੂਰੀ ਵਿਆਖਿਆ ਨਹੀਂ ਸੀ ਕੀਤੀ, ਤਾਂ ਵੀ ਲੋਕਾਂ ਦੀ ਸਮਝ ਵਿੱਚ ਕੁਝ ਤਾਂ ਆ ਹੀ ਗਿਆ ਸੀ। ਪਰ ਆਜ਼ਾਦੀ ਆਈ ਅਤੇ ਪਰਜਾਤੰਤਰ ਵੀ ਆਇਆ ਅਤੇ ਅੱਜ ਸਤ ਦਹਾਕਿਆਂ ਦਾ ਸਮਾਂ ਵੀ ਲਦ ਗਿਆ ਹੈ। ਅਜ ਅਗਰ ਮਹਾਤਮਾਂ ਗਾਂਧੀ ਜੀ ਜਿਉਂਦੇ ਹੁੰਦੇ ਤਾਂ ਲੋਕਾਂ ਨੇ ਇਹ ਸਵਾਲ ਕਰ ਹੀ ਦੇਣਾ ਸੀ ਕਿ ਮਹਾਤਮਾਂ ਜੀ ਜਿਸ ਰਾਮ ਰਾਜ ਦੀ ਆਪਜੀ ਗਲ ਕਰਿਆ ਕਰਦੇ ਸੋ ਉਹ ਆ ਗਿਆ ਹੈ ਜਾਂ ਇਹ ਰਾਜ ਰਾਵਣ ਰਾਜ ਹੈ ਜਾਂ ਉਸ ਤੋਂ ਵੀ ਮਾੜਾ ਰਾਜ ਹੈ।

ਅਸੀਂ ਜਮਾਂਦਰੂ ਹੀ ਗੁਲਾਮ ਦੇਸ਼ ਹਾਂ। ਇਹ ਮਿਥਿਹਾਸ, ਸਾਡਾ ਆਪਣਾ ਇਤਿਹਾਸ, ਇਹ ਮੁਗਲਾਂ ਦਾ ਰਾਜ, ਇਹ ਅੰਗਰੇਜ਼ਾਂ ਦਾ ਰਾਜ ਅਸੀਂ ਸਦੀਆਂ ਤਕ ਭੋਗਿਆ ਹੈ ਅਤੇ ਇਹ ਸਾਰਾ ਸਮਾਂ ਗੁਲਾਮੀ ਵਰਗਾ ਹੀ ਸੀ ਕਿਉਂਕਿ ਆਮ ਆਦਮੀ ਦੀ ਹਾਲਤ ਗੁਲਾਮਾਂ ਵਰਗੀ ਹੀ ਰਹੀ ਹੈ। ਅਤੇ ਧਿਆਨ ਨਾਲ ਦੇਖਦਿਆ ਸਾਫ ਦਿਖਾਈ ਦਿੰਦਾ ਹੈ ਕਿ ਇਹ ਅਨਪੜ੍ਹਤਾ, ਇਹ ਕੋਈ ਸਿਖਲਾਈ ਨਹੀਂ, ਇਹ ਕਮਜ਼ੋਰ ਸਿਹਤ, ਇਹ ਬੇਰੁਜ਼ਗਾਰੀ, ਇਹ ਘਟ ਕਮਾਈ, ਇਹ ਕਚੇ ਮਕਾਨ, ਇਹ ਝੁਗੀਆਂ, ਇਹ ਝੋਂਪੜੀਆਂ, ਇਹ ਟਪਰੀ ਵਾਸੀ, ਇਹ ਮੰਗਤੇ, ਇਹ ਉਤਰਨ ਪਹਿਨਣ ਵਾਲੇ, ਇਹ ਜੂੂਠਾਂ ਚਟਣ ਵਾਲੇ, ਇਹ ਜਿਸਮ ਵੇਚਣ ਵਾਲੀਆਂ ਔਰਤਾਂ, ਇਹ ਨਿਕੇ ਨਿਕੇ ਬਚੇ ਕੰਮਾਂ ਉਤੇ ਲਗੇ ਹੋਏ ਇਹ ਛੋਟੇ ਮਕਾਨ, ਇਹ ਬੇਰੁਜ਼ਗਾਰੀ, ਇਹ ਘਟ ਆਮਦਨ ਵਾਲੀਆਂ ਲਾਅਨਤਾਂ ਹਨ ਜਿਹੜੀਆਂ ਜਾਣਨ ਲਈ ਕੋਈ ਸਰਵੇਖਣ ਕਰਨ ਦੀ ਜ਼ਰੂਰਤ ਨਹੀਂ ਹੈ,ਬਲਕਿ ਪਰਤਖ ਦਿਖਾਈ ਦੇਣ ਵਾਲੀਆਂ ਗਲਾਂ ਹਨ ਅਤੇ ਅਜ ਅਗਰ ਗਿਣਤੀ ਕੀਤੀ ਜਾਵੇ ਤਾਂ ਇਹ ਕੁਲ ਆਬਾਦੀ ਦਾ ਤਿੰਨ ਚੌਥਾਈ ਤੋਂ ਜ਼ਿਆਦਾ ਹੈ। ਅਜ ਵਕਤ ਦੀਆਂ ਸਰਕਾਰਾਂ ਆਪ ਇਹ ਸਚਾਈ ਮਨ ਰਹੀਆਂ ਹਨ।

1947 ਵਿੱਚ ਆਜ਼ਾਦੀ ਆ ਗਈ ਸੀ ਅਤੇ ਅੰਗਰੇਜ਼ ਆਪ ਹੀ ਕਾਨੂੰਨ ਬਣਾਕੇ ਸਾਨੂੰ ਆਜ਼ਾਦ ਕਰ ਗਏ ਸਨ ਅਤੇ ਅਸੀਂ ਰਾਮ ਰਾਜ ਦਾ ਸੰਕਲਪ ਲੈਕੇ ਅਗਾਂਹ ਤੁਰਨ ਦਾ ਯਤਨ ਸ਼ੁਰੂ ਕੀਤਾ ਸੀ। ਇਹ ਯਤਨ ਕਰਦਿਆਂ ਅਜ ਸਤ ਦਹਾਕਿਆਂ ਦਾ ਵਕਤ ਲੰਘ ਗਿਆ ਹੈ। ਅਸੀਂ ਅਗਰ ਅਜ ਵੀ ਆਪਣੇ ਲੋਕਾਂ ਉਤੇ ਨਜ਼ਰ ਮਾਰਦੇ ਹਾਂ ਤਾਂ ਇਥੇ ਆਬਾਦੀ ਵਧੀ ਹੈ ਅਤੇ ਬਾਕੀ ਦੀਆਂ ਸਮਸਿਆਵਾਂ ਉਵੇਂ ਹੀ ਖੜੀਆਂ ਹਨ। ਅਸੀਂ ਅਜ ਤਕ ਸਾਰਿਆਂ ਨੂੰ ਵਾਜਬ ਵਿਦਿਆ, ਵਾਜਬ ਸਿਖਲਾਈ, ਵਾਜਬ ਰੁਜ਼ਗਾਰ ਅਤੇ ਵਾਜਬ ਕਮਾਈ ਨਹੀਂ ਦੇ ਸਕੇ ਅਤੇ ਇਸ ਕਰਕੇ ਬੇਸ਼ਕ ਅਜ ਸਾਡੇ ਮੁਲਕ ਵਿੱਚ ਖਾਣ ਪੀਣ ਅਤੇ ਵਰਤੋਂ ਦੀ ਹਰ ਸ਼ੈਅ ਬਣ ਆਈ ਹੈ ਅਤੇ ਬਾਜ਼ਾਰ ਵਿਚ ਵੀ ਆ ਗਈ ਹੈ, ਪਰ ਅਜ ਵੀ ਹਰ ਘਰ ਤਕ ਨਹੀਂ ਪੁਜ ਰਹੀ, ਅਰਥਾਤ ਅਜ ਵੀ ਗਰੀਬਾਂ ਘਰ ਇਹ ਬਣ ਆਇਆ ਸਾਮਾਨ ਨਹੀਂ ਪੁਜ ਰਿਹਾ ਅਤੇ ਇਸ ਕਰਕੇ ਅਜ ਵੀ ਇਹ ਗਰੀਬ ਲੋਕੀਂ ਗੁਲਾਮਾਂ ਵਰਗਾ ਜੀਵਨ ਜਿਉ ਰਹੇ ਹਨ।

ਅੱਜ ਜੀਵਨ ਦੀਆਂ ਜ਼ਰੂਰਤਾਂ ਵਧ ਗਈਆਂ ਹਨ ਅਤੇ ਅਜ ਮਹਿੰਗਾਈ ਵੀ ਵਧ ਗਈ ਹੈ। ਅਤੇ ਅਜ ਘਰ ਦੇ ਜ਼ਿਆਦਾ ਆਦਮੀ ਵਿਹਲੇ ਰਹਿੰਦੇ ਹਨ, ਅਰਥਾਤ ਸਾਰਿਆਂ ਨੂੰ ਰੁਜ਼ਗਾਰ ਨਹੀਂ ਮਿਲਦਾ। ਇਹ ਗਲ ਵੀ ਸਾਨੂੰ ਸਾਰਿਆਂ ਨੂੰ ਪਤਾ ਲਗ ਗਈ ਹੈ ਅਤੇ ਸਰਕਾਰ ਵੀ ਇਹ ਸਵੀਕਾਰ ਕਰ ਰਹੀ ਹੈ ਕਿ ਇਸ ਮੁਲਕ ਵਿੱਚ ਗਰੀਬਾਂ ਦੀ ਗਿਣਤੀ ਵਧੀ ਹੈ ਅਤੇ ਇਹ ਵੀ ਮਨਣਾ ਪੈਂਦਾ ਹੈ ਕਿ ਅਜ ਦਾ ਗਰੀਬ ਆਪਣੇ ਆਪਨੂੰ ਪੁਰਾਣੇ ਗਰੀਬਾਂ ਨਾਲੋਂ ਜ਼ਿਆਦਾ ਗਰੀਬ ਮਨਣ ਲਗ ਪਿਆ ਹੈ। ਅਜ ਇਹ ਗਰੀਬ ਆਪਣਾ ਘਰ ਨਹੀਂ ਚਲਾ ਪਾ ਰਹੇ ਅਤੇ ਇਸ ਲਈ ਇਸ ਜੀਵਨ ਤੋਂ ਤੰਗ ਹਨ। ਧਰਮ ਵਾਲਿਆਂ ਨੇ ਸਬਰ ਕਰਨ ਦੀ ਗਲ ਆਖੀ ਸੀ, ਪਰ ਅਜ ਇਹ ਗਰੀਬ ਆਦਮੀ ਵੀ ਰਬ ਦੀ ਹੋਂਦ ਸਵੀਕਾਰ ਨਹੀਂ ਪਿਆ ਕਰਦਾ ਅਤੇ ਇਹ ਸਮਝਣ ਲਗ ਪਿਆ ਹੈ ਕਿ ਉਸਦਾ ਬਣਦਾ ਹਿੱਸਾ ਇਹ ਅਮੀਰ ਅਤੇ ਸ਼ਕਤੀਸ਼ਾਲੀ ਲੋਕੀਂ ਖਾਈ ਜਾਂਦੇ ਹਨ। ਇਹ ਸਿਧਾਂਤ ਵੀ ਕਦੀ ਆਇਆ ਸੀ ਅਤੇ ਇਹ ਸਿਧਾਂਤ ਅਜ ਹਰ ਆਦਮੀ ਤਕ ਪੁਜਦਾ ਪਿਆ ਲਗਦਾ ਹੈ। ਪਰ ਹਾਲਾਂ ਵੀ ਇਸ ਮੁਲਕ ਦਾ ਗਰੀਬ ਆਦਮੀ ਬਸ ਗੁਰਬਤ ਬਰਦਾਸਿ਼ਤ ਹੀ ਕਰਦਾ ਆ ਰਿਹਾ ਹੈ ਅਤੇ ਉਸ ਪਾਸ ਕੋਈ ਵੀ ਉਪਾਉ ਨਹੀਂ ਹੈ ਜਿਸ ਨਾਲ ਉਹ ਆਪਣੀ ਗੁਰਬਤ ਦੂਰ ਕਰ ਸਕੇ।

ਇਹ ਰਾਜਸੀ ਲੋਕੀਂ ਲੋਕਾਂ ਦੀ ਗੁਰਬਤ ਦਾ ਲਾਭ ਉਠਾ ਰਹੇ ਹਨ। ਅਸੀਂ ਇਹ ਦੇਖ ਹੀ ਲਿਆ ਹੈ ਕਿ ਇਸ ਮੁਲਕ ਅੰਦਰ ਗਰੀਬਾਂ ਦੀ ਗਿਣਤੀ ਜ਼ਿਆਦਾ ਹੈ ਅਤੇ ਇਸਦਾ ਮਤਲਬ ਇਹ ਵੀ ਨਿਕਲਦਾ ਹੈ ਕਿ ਉਹੀ ਰਾਜਸੀ ਪਾਰਟੀ ਜਿਤ ਸਕਦੀ ਹੈ ਜਿਹੜੀ ਗਰੀਬਾਂ ਦੀਆਂ ਵੋਟਾ ਲੈ ਸਕੇ। ਭਾਜਪਾ ਵਾਲਿਆ ਨੇ ਇਹ ਆਖ ਦਿਤਾ ਸੀ ਕਿ ਅਰਬਾਂ ਖਰਬਾਂ ਰੁਪਿਆ ਜਿਹੜਾ ਕਾਲਾ ਧੰਨ ਬਣਕੇ ਬਾਹਰ ਚਲਾ ਗਿਆ ਹੈ ਉਹ ਵਾਪਸ ਲਿਆਂਦਾ ਜਾਵੇਗਾ ਅਤੇ ਗਰੀਬਂਾਂ ਵਿਚ ਵੰਡ ਦਿਤਾ ਜਾਵੇਗਾ ਅਤੇ ਇਸ ਤਰ੍ਹਾਂ ਗਰੀਬਾਂ ਦੀਆਂ ਵੋਟਾ ਲੈਣ ਵਿੱਚ ਕਾਮਯਾਬ ਹੋ ਗਏ ਸਨ ਅਤੇ ਇਸ ਵਾਰੀਂ ਕਾਂਗਰਸ ਵਾਲਿਆਂ ਨੇ ਗਰੀਬਾਂ ਨੂੰ ਪੈਸ਼ਨ ਦੇਣ ਦਾ ਵਾਅਦਾ ਕਰ ਮਾਰਿਆ ਹੈ ਅਤੇ ਲਗਦਾ ਹੈ ਇਹ ਵਾਅਦਾ ਵੀ ਕਾਰਗਰ ਸਾਬਤ ਹੋ ਜਾਵੇਗਾ ।

ਸਰਕਾਰੀ ਰਿਆਇਤਾ, ਇਹ ਭਤੇ ਅਤੇ ਇਹ ਪੈਨਸ਼ਨਾਂ ਗੁਰਬਤ ਦੂਰ ਕਰ ਸਕਣਗੀਆ, ਇਸ ਬਾਰੇ ਹਾਲਾਂ ਕੁਝ ਵੀ ਨਹੀਂ ਆਖਿਆ ਜਾ ਸਕਦਾ। ਅਜ ਦੇ ਸਮਿਆਂ ਵਿੱਚ ਹਰ ਘਰ ਲਈ ਵਡੀ ਰਕਮ ਚਾਹੀਦੀ ਹੈ ਅਤੇ ਇਹ ਰਕਮ ਤਾਂ ਹੀ ਬਣ ਸਕਦੀ ਹੈ ਜੇਕਰ ਹਰ ਕਿਸੇ ਪਾਸ ਕੰਮ ਹੋਵੇ ਅਤੇ ਘਰ ਵਿੱਚ ਜ਼ਿਆਦਾ ਆਮਦਨ ਆ ਜਾਵੇ। ਇਹ ਸਹੂਲਤਾਂ ਕਰ ਬਣ ਆਉਣਗੀਆਂ, ਇਸ ਬਾਰੇ ਹਾਲਾਂ ਕੁਝ ਵੀ ਨਹੀਂ ਆਖਿਆ ਜਾ ਸਕਦਾ ਕਿਉਂਕਿ ਇਹ ਸਿਧਾਂਤ ਬਨਾਉਣੇ ਵਿਗਿਆਨਕ ਹਨ ਅਤੇ ਸਿਧਾਂਤਿਕ ਹਨ ਅਤੇ ਇਹ ਝੂਠੇ ਵਾਅਦੇ ਜਾਂ ਸਰਕਾਰੀ ਖਜ਼ਾਨੇ ਵਿਚੋਂ ਰਕਮਾਂ ਦੇਣ ਨਾਲ ਨਾ ਤਾਂ ਗੁਰਬਬਤ ਦੂਰ ਕੀਤੀ ਜਾ ਸਕਦੀ ਹੈ ਅਤੇ ਨਾਂ ਹੀ ਇਹ ਗਲਾਂ ਪਕੇ ਪੈਰੀਂ ਖੜੀਆਂ ਹੀ ਕੀਤੀਆਂ ਜਾ ਸਕਦੀਆਂ ਹਨ।

ਸਾਡੇ ਮੁਲਕ ਵਿੱਚ ਆਜ਼ਾਦੀ ਆਇਆ ਅਤੇ ਇਹ ਪਰਜਾਤੰਤਰ ਆਇਆਂ ਕੋਈ ਸਤ ਦਹਾਕਿਆਂ ਦਾ ਵਕਤ ਲੰਘ ਗਿਆ ਹੈ। ਹਾਲਾਂ ਵੀ ਬਹੁਤੇ ਲੋਕਾਂ ਉਹੀ ਹਾਲਤ ਬਣੀ ਪਈ ਹੈ ਜਿਹੜੀ ਗੁਲਾਮੀ ਦੇ ਦਿੰਨਾਂ ਵਿੱਚ ਬਣ ਗਈ ਸੀ। ਵੋਟ ਪਾਉਣ ਇਹ ਗਰੀਬ ਲੋਕੀਂ ਹੀ ਜਾਂਦੇ ਹਨ ਅਤੇ ਇਹ ਸਰਕਾਰਾਂ ਵੀ ਇੰਨ੍ਹਾਂ ਦੀਆਂ ਵੋਟਾਂ ਨਾਲ ਹੀ ਬਣਦੀਆਂ ਹਨ। ਪਰ ਹਾਲਾਂ ਵੀ ਇੰਨ੍ਹਾਂ ਗਰੀਬਾਂ ਦੇ ਜੀਵਨ ਵਿੱਚ ਕੋੋਈ ਤਬਦੀਲੀ ਨਹੀੀਂ ਆਈ ਅਤੇ ਹਾਲਾਂ ਵੀ ਲਾਰਿਆਂ ਉਤੇ ਹੀ ਇਹ ਵੋਟਾਂ ਪਾਈ ਜਾਂਦੇ ਹਨ ਅਤੇ ਇਹੀ ਕਾਰਨ ਲਗਦਾ ਹੈ ਕਿ ਇਸ ਮੁਲਕ ਵਿੱਚ ਇਹ ਆਜ਼ਾਦੀ ਅਤੇ ਇਹ ਗਣਤੰਤਰ ਦਿਵਸ ਦੀਆਂ ਛੁਟੀਆਂ ਜ਼ਰੂਰ ਕੀਤੀਆਂ ਜਾਂਦੀਆਂ ਹਨ, ਪਰ ਹਾਲਾਂ ਤਕ ਨਾ ਤਾਂ ਗਰੀਟਿੰਗ ਕਾਰਡ ਹੀ ਛਪਦੇ ਹਨ ਅਤੇ ਨਾ ਹੀ ਬਾਜ਼ਾਰ ਵਿੱਚ ਮਿਠਿਆਈਆਂ ਹੀ ਬਣਦੀਆਂ ਹਨ ਅਤੇ ਨਾਂ ਹੀ ਵਧਾਈ ਦੇ ਡਿਬੇ ਇਧਰ ਉਧਰ ਹੀ ਹੁੰਦੇ ਹਨ। ਦਿਵਾਲੀ ਦਾ ਦਿੰਨ ਅਜ ਤੋਂ ਸਦੀਆਂ ਪਹਿਲਾਂ ਬਣ ਆਇਆ ਸੀ ਅਤੇ ਸ੍ਰੀ ਰਾਮ ਜੀ ਬਨਵਾਸ ਤੋਂ ਪਰਤਕੇ ਆਏ ਸਨ ਤਾਂ ਉਸ ਦਿੰਨ ਤੋਂ ਲੈਕੇ ਹੁਣ ਤਕ ਰਾਤੀ ਬਤੀਆਂ ਵੀ ਜਗਾਈਆਂ ਜਾਂਦੀਆਂ ਹਨ, ਵਧਾਈ ਦੇ ਕਾਰਡ ਵੀ ਵੰਡੇ ਜਾਂਦੇ ਹਨ ਅਤੇ ਬਾਜ਼ਾਰਾਂ ਵਿੱਚ ਮਿਠਾਈ ਬਣਦੀ ਵੀ ਹੈ ਅਤੇ ਡਿਬੇ ਇਧਰ ਉਧਰ ਵੀ ਕੀਤੇ ਜਾਂਦੇ ਹਨ। ਸਾਡੇ ਮੁਲਕ ਵਿੱਚ ਇਹ ਆਜ਼ਾਦੀ ਦਾ ਦਿਹਾੜਾ ਅਤੇ ਇਹ ਗਣਤੰਤਰ ਦਿਹਾੜੇ ਸਰਕਾਰੀ ਜਿਹੇ ਹੋ ਗਏ ਹਨ ਅਤੇ ਰਸਮੀ ਤੋਂਰ ਤੇ ਸਰਕਾਰੀ ਜਸ਼ਨ ਜਿਹਾ ਕਰ ਦਿਤਾ ਜਾਂਦਾ ਹੈ।

ਸਾਡੇ ਮੁਲਕ ਪਾਸ ਸਭ ਕੁਝ ਹੈ ਅਤੇ ਸਾਰਿਆਂ ਤਕ ਪੁਚਾਇਆ ਵੀ ਜਾ ਸਕਦਾ ਹੈ। ਪਰ ਸਦੀਆਂ ਤੋਂ ਇਹ ਰਿਵਾਇਤ ਚਲੀ ਆ ਰਹੀ ਹੈ ਕਿ ਵਡੀ ਗਿਵਣਤੀ ਵਿੱਚ ਲੋਕਾਂ ਨੂੰ ਗਰੀਬ0 ਰਖਿਆ ਜਾਵੇ ਤਾਂਕਿਮ ਅਮੀਰ ਆਦਮੀ ਆਪਣੀ ਸ਼ਾਨ ਦਿਖਾ ਸਕਣ ਅਤੇ ਇਹ ਆਜ਼ਾਦੀ ਅਤੇ ਇਹ ਪਰਜਾਤੰਤਰ ਅਮੀਰਾਂ ਦੀ ਇਹ ਖਾਹਿਸ਼ ਹਾਲਾਂ ਵੀ ਕਾਇਮ ਰਖੀ ਬੈਠੇ ਹਨ। ਇਹ ਸਸਤੀ ਲੇਬਰ ਅਮੀਰਾਂ ਦੀ ਸੇਵਾ ਕਰ ਰਹੀ ਹੈ ਅਤੇ ਇਸ ਲਈ ਇਹ ਸਸਤੀ ਲੇਬਰ ਕਾਇਮ ਰਖਣ ਲਈ ਹੀ ਇਹ ਗੁਰਬਤ ਕਾਇਮ ਰਖੀ ਜਾ ਰਹੀ ਹੈ। ਇਹ ਆਜ਼ਾਦੀ ਅਤੇ ਇਹ ਪਰਜਾਤੰਤਰ ਬਸ ਨਾਮ ਦੇ ਹੀ ਹਨ।

101-ਸੀ ਵਿਕਾਸ ਕਲੋਨੀ

ਪਟਿਆਲਾ-ਪੰਜਾਬ-ਭਾਰਤ-147001

Leave a Reply

Your email address will not be published. Required fields are marked *

%d bloggers like this: