ਗ਼ਜ਼ਲ

ss1

ਗ਼ਜ਼ਲ

ਚਿਹਰਾ ਵੀ ਕਿੰਝ ਹੁਣ ਬੇ-ਨਕਾਬ ਬਣ ਗਿਆ ,
ਨੈਣਾਂ ਦਾ ਨੀਰ ਵਹਿ ਵਹਿ ਸੈਲਾਬ ਬਣ ਗਿਆ।

ਪੰਜ-ਆਬ ਦੀ ਸੱਭਿਅਤਾ,  ਵੇਖੋ ਸਭ ਵੰਡ ਲਈ ,
ਦੋ ਟੋਟਿਆਂ ਚੋਂ ਕਿੰਝ ਹੁਣ, ਪੰਜਾਬ ਬਣ ਗਿਆ।

ਛੰਨੇ ਦੀਆਂ ਚੂਰੀਆਂ ਨਾ ਮਿਲੇ ਕਾੜਨੀਂ ਦਾ ਦੁੱਧ ,
ਪਿੰਡ ਮੇਰਾ ਹੁਣ, ਨਸ਼ਿਆਂ ਦੀ ਢਾਬ ਬਣ ਗਿਆ।

ਮਿਲਖੇ  ਦੇ ਵਾਂਗ ਦੌੜੇ ਕੋਈ ਗੱਭਰੂ ਪੰਜਾਬ ਦਾ,
ਬਸ ਲੱਗਦਾ ਇਹ ਹੁਣ ਇਕ ਖਾਬ ਬਣ ਗਿਆ।

ਘਰ ਦੀ ਤੰਗੀ ਨਾਲ ਰਤਾ ਪੜ ਵੀ ਨਾ ਹੋੲਿਆ,
ਸਾਹੂਕਾਰਾਂ ਦਾ ਜੋ ਸਾਬੀ ਵੇਖੋ ਸਾਬ੍ ਬਣ ਗਿਆ।

ਡੂੰਗਾ ਦਿਲ ਤੇ ਜ਼ਖਮ, ਆਪਣਿਆਂ ਨੇ ਹੀ ਕੀਤਾ,
ਰਿਸ ਕੇ ਜ਼ਖਮ ਹੁਣ ਗਹਿਰਾ ਘਾਬ ਬਣ ਗਿਆ।

ਅੱਖਰਾਂ ਤੋਂ ਸ਼ਬਦ ਬਣੇ  ਅਤੇ ਸ਼ਬਦ ਤੋਂ ਸਤਰਾਂ ,
ਸਤਰਾਂ ਤੋਂ ਸਾਹਿਤ ਦੀ ਮੈਂ ਕਿਤਾਬ ਬਣ ਗਿਆ।

ਮਾਤਮ ਮੇਰੀ ਮੌਤ ਦਾ , ਰਹੱਸ ਜ਼ਰਾ ਜਾਣ ਲੈਣਾ,
ਕਾਰਨ ਬਸ ਡੂੰਘੇ, ਜ਼ਖਮਾਂ ਦੀ ਤਾਬ ਬਣ ਗਿਆ।

ਅੰਨਦਾਤਾ ਦੇਸ਼ ਦਾ, ‘ਪਰਮ’ ਕਰਜ਼ੇ ‘ਚ ਦੱਬਿਆ,
ਖੁਦਕਸ਼ੀਆਂ ਚ ਮੋਹਰੀ ਹੁਣ ਪੰਜਾਬ ਬਣ ਗਿਆ।

ਪਰਮ ਜੀਤ

ਰਾਮਗੜੀਆ  ਬਠਿੰਡਾ

Share Button

Leave a Reply

Your email address will not be published. Required fields are marked *