ਗਹਿਣੇ ਪਈ ਸਰਦਾਰੀ

ਗਹਿਣੇ ਪਈ ਸਰਦਾਰੀ

 

ਜੱਟ ਦੀ ਮੁੱਛ ਤੇ ਗੀਤਾਂ ਵਾਲਾ ਨਿੰਬੂ ਕਦੇ ਨੀ ਖੜਿਆ,

ਰਫਲਾਂ ਚੱਕ ਕੇ ਨਾਲ ਕਿਸੇ ਦੇ ਜੱਟ ਕਦੇ ਨੀ ਲੜਿਆ,

ਸੁੱਕੀ ਮਿੱਸੀ ਖਾਕੇ ਰੋਟੀ ਜਾਦਾਂ ਰੋਜ ਦਿਹਾੜੀ ਨੂੰ,

ਕਿਵੇ ਛੁਡਾਵਾਂ ਬੈਂਕਾਂ ਦੇ ਵਿੱਚ ਗਹਿਣੇ ਪਈ ਸਰਦਾਰੀ ਨੂੰ

ਪੈਲੀ ਘੱਟ ਗਈ ਟੱਬਰ ਵੱਧ ਗਿਆ ਹੁੰਦਾ ਨਹੀ ਗੁਜਾਰਾ,

ਕੱਲਾ ਕੱਲਾ ਸੁਪਨਾ ਟੁੱਟ ਗਿਆ ਜਿਵੇਂ ਅੰਬਰ ਤੋਂ ਤਾਰਾ,

ਜੱਟਾਂ ਦੇ ਘਰ ਪੈਦਾ ਹੋਕੇ ਰੋਵਾਂ ਕਿਸਮਤ ਮਾੜੀ ਨੂੰ,

ਕਿਵੇਂ ਛੁਡਾਵਾਂ ਬੈਂਕਾਂ ਦੇ ਵਿੱਚ ਗਹਿਣੇ ਪਈ ਸਰਦਾਰੀ ਨੂੰ,

ਜੱਟਾ ਦੇ ਪੁੱਤ ਡਿਗਰੀਆਂ ਚੱਕੀ ਫਿਰਦੇ ਪੈ ਗਏ ਜਰਨਲ ਕੋਟੇ,

ਨੋਕਰੀਆਂ ਦੀ ਵੰਡ ਹੋਰਾ ਨੂੰ ਹੋ ਗਈ ਰਹਿ ਗਏ ਖੜੇ ਖਲੋਤੇ,

ਕੁੱਝ ਵੀ ਨਾ ਅੱਜ ਸੁੱਝਦਾ ਚੱਠਿਆ ਜੱਟ ਜੁਗਾੜੀ ਨੂੰ,

ਕਿਵੇਂ ਛੁਡਾਵਾਂ ਬੈਂਕਾਂ ਦੇ ਵਿੱਚ ਗਹਿਣੇ ਪਈ ਸਰਦਾਰੀ ਨੂੰ,

ਗੱਡਾ ਵਿਕਿਆ ਫੋਡ ਵਿਕ ਗਿਆ ਵਾਰੀ ਆਈ ਟਰਾਲੀ ਦੀ,

ਮੋਤ ਤੋਂ ਬਦਤਰ ਹਾਲਤ ਹੋ ਗਈ ਅੱਜ ਬਾਗ ਦੇ ਮਾਲੀ ਦੀ,

ਘਰ ਘਰ ਮੱਗਦੀ ਵੇਖਿਆ ਰਣ ਨੇ ਕਰਜ਼ੇ ਦੀ ਚਿੰਗਆੜੀ ਨੂੰ,

ਕਿਵੇਂ ਛੁਡਾਵਾਂ ਬੈਂਕਾਂ ਦੇ ਵਿੱਚ ਗਹਿਣੇ ਪਈ ਸਰਦਾਰੀ

PicsArt_1450794273708ਰਣ ਸਿੰਘ ਚੱਠਾ
ਮੋਬਾ: 98159:32006
ਚੱਠਾ ਨਨਹੇੜਾ (ਸੰਗਰੂਰ)

Share Button

Leave a Reply

Your email address will not be published. Required fields are marked *

%d bloggers like this: