ਗਲੋਬਲ ਵਾਰਮਿੰਗ ਅਤੇ ਪ੍ਰਦੂਸ਼ਣ ਤੋਂ ਧਰਤੀ ਨੂੰ ਬਚਾਉਣਾ ਸਮੇਂ ਦੀ ਲੋੜ: ਸੋਢੀ

ss1

ਗਲੋਬਲ ਵਾਰਮਿੰਗ ਅਤੇ ਪ੍ਰਦੂਸ਼ਣ ਤੋਂ ਧਰਤੀ ਨੂੰ ਬਚਾਉਣਾ ਸਮੇਂ ਦੀ ਲੋੜ: ਸੋਢੀ

4-26 (1)

ਸਰਦੂਲਗੜ੍ਹ 4 ਅਗਸਤ(ਗੁਰਜੀਤ ਸ਼ੀਹ) ਅੱਜ ਦੇ ਯੁੱਗ ਵਿੱਚ ਜਿੱਥੇ ਆਧੁਨਿਕ ਮਸ਼ੀਨਾਂ ਨੇ ਮਨੁੱਖ ਨੂੰ ਬਹੁਤ ਸਹੂਲਤਾਂ ਪ੍ਰਦਾਨ ਕੀਤੀਆਂ ਹਨ ਉੱਥੇ ਹੀ ਮਨੁੱਖੀ ਜੀਵਨ ਵਿੱਚ ਜ਼ਹਿਰ ਘੋਲ ਦਿੱਤਾ ਹੈ । ਜਿਵੇਂ ਜਿਵੇਂ ਸਮਾਜ ਆਧੁਨਿਕ ਹੁੰਦਾ ਜਾ ਰਿਹਾ ਹੈ ਉਵੇਂ ਹੀ ਭਾਰੀ ਮਾਤਰਾ ਵਿੱਚ ਉਦਯੋਗ ਹੋਂਦ ਵਿੱਚ ਆਏ ਹਨ । ਉਦਯੋਗਾਂ ਤੋਂ ਪੈਦਾ ਹੋਏ ਪ੍ਰਦੂਸ਼ਣ ਅਤੇ ਘੱਟ ਰਹੇ ਦਰੱਖਤਾਂ ਕਾਰਨ ਗਲੋਬਲ ਵਾਰਮਿੰਗ ਵਿੱਚ ਵਾਧਾ ਹੋਇਆ ਹੈ ਜਿਸ ਕਰਕੇ ਸਾਡੇ ਕੁਦਰਤੀ ਮੌਸਮਾਂ ਦਾ ਮਿਜਾਜ ਵਿਗੜ ਗਿਆ ਹੈ ਇਸ ਤਬਦੀਲੀ ਦਾ ਨੁਕਸਾਨ ਕੁਦਰਤੀ ਆਫਤਾਂ ਆਉਣ ਕਰਕੇ ਸਾਨੂੰ ਝੱਲਣਾ ਪੈ ਰਿਹਾ ਹੈ ਇਸ ਤੋਂ ਇਲਾਵਾ ਵਾਤਾਵਰਣ ਵਿੱਚ ਫੇਲ ਰਹੇ ਪ੍ਰਦੂਸਣ ਕਰਕੇ ਲੋਕਾਂ ਨੂੰ ਕੈਂਸਰ, ਦਿਲ ਦਾ ਦੌਰਾ, ਸ਼ੂਗਰ, ਚਮੜੀ ਦੇ ਰੋਗ ਅਤੇ ਹੋਰ ਬਹੁਤ ਭਿਆਨਕ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਲਈ ਸਮੇਂ ਦੀ ਲੋੜ ਹੈ ਕਿ ਗਲੋਬਲ ਵਾਰਮਿੰਗ ਅਤੇ ਫੈਲ ਰਹੇ ਪ੍ਰਦੂਸ਼ਣ ਤੋਂ ਬਚਣ ਲਈ ਅਸੀਂ ਸੁਚੇਤ ਹੋ ਕੇ ਆਪਣੇ ਆਲੇ-ਦੁਆਲੇ ਵੱਧ ਤੋਂ ਵੱਧ ਦਰੱਖਤ ਲਗਾ ਕੇ ਆਪਣੀ ਬਣਦੀ ਭੁਮਿਕਾ ਨਿਭਾਈਏ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮਾਲਵਾ ਗਰੁੱਪ ਆਫ਼ ਕਾਲਜ਼ਿਜ ਸਰਦੂਲੇਵਾਲਾ ਦੇ ਚੇਅਰਮੈਨ ਜਤਿੰਦਰ ਸਿੰਘ ਸੋਢੀ ਨੇ ਅੱਜ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ । ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਰਲ ਕੇ ਆਪਣੀ ਜੁੰਮੇਵਾਰੀ ਨਿਭਾਉਣੀ ਚਾਹੀਦੀ ਹੈ ।

ਗਲੋਬਲ ਵਾਰਮਿੰਗ ਤੋਂ ਬਚਣ ਅਤੇ ਵਾਤਾਵਰਣ ਦੀ ਸੁੱਧਤਾ ਲਈ ਇਸ ਮੌਕੇ ਸੰਸਥਾ ਵਿੱਚ ਕਰੀਬ 200 ਦਰੱਖਤ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਇਨ੍ਹਾਂ ਦਰੱਖਤਾਂ ਦੀ ਦੇਖਭਾਲ ਵਿਦਿਆਰਥੀ ਆਪਣੇ ਹਾਊਸ ਇੰਚਾਰਜਾਂ ਦੀ ਦੇਖ-ਰੇਖ ਹੇਠ ਕਰਨਗੇ ਉਨ੍ਹਾਂ ਵਧੀਆਂ ਦੇਖ-ਭਾਲ ਕਰਨ ਵਾਲੇ ਹਾਊਸ ਦੇ ਵਿਦਿਆਰਥੀਆਂ ਅਤੇ ਇੰਚਾਰਜ ਨੂੰ ਇਨਾਮ ਦੇ ਰੂਪ ਵਿੱਚ ਫਰੀ ਵਿੱਦਿਅਕ ਟੂਰ ਲਗਵਾਉਣ ਦਾ ਐਲਾਨ ਕੀਤਾ ਤੇ ਨਾਲ ਹੀ ਉਨ੍ਹਾਂ ਆਪਣੇ ਸਟਾਫ ਅਤੇ ਵਿਦਿਆਰਥੀਆਂ ਨੂੰ ਆਪਣੇ ਘਰਾਂ ਅਤੇ ਆਲੇ-ਦੁਆਲੇ ਵਾਤਾਵਰਣ ਦੀ ਸੁੱਧਤਾ ਲਈ ਵੱਧ ਤੋਂ ਵੱਧ ਦਰੱਖਤ ਲਗਾਉਣ ਦੀ ਪ੍ਰੇਰਣਾ ਦਿੱਤੀ । ਇਸ ਅਵਸਰ ਤੇ ਕੈਰੀਅਰ ਗਾਈਡੈਂਸ ਅਤੇ ਕਾਊਸਲਿੰਗ ਵਿਭਾਗ ਦੇ ਮੁੱਖੀ ਬਲਜੀਤ ਪਾਲ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਗਲੋਬਲ ਵਾਰਮਿੰਗ ਤੋਂ ਬਚਣ ਅਤੇ ਵਾਤਾਵਰਣ ਦੀ ਸੁੱਧਤਾ ਲਈ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰੇਸ਼ ਜੈਨ,ਜਸਪਾਲ ਕੌਰ,ਮਨੋਜ ਜੈਨ, ਵਿਕਰਮ, ਬਿੰਦਰਪਾਲ ਕੌਰ, ਪੂਜਾ, ਦੀਪਿਕਾ ਰਾਣੀ, ਰਜਨੀ ਰਾਣੀ, ਬਲਜੀਤ ਕੌਰ, ਪਿੰਕੀ, ਕਿੰਦਰਜੀਤ ਕੌਰ, ਯੋਗੇਸ਼, ਅਰਵਿੰਦਰ ਸਿੰਗਲਾ, ਕੁਲਦੀਪ ਸਿੰਘ, ਅਮਨਦੀਪ ਕੌਰ, ਜਸਵੰਤ ਕੌਰ, ਜਸਕੀਰਤ ਕੌਰ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *